Ludhiana news: ਜਗਰਾਓਂ ਦੇ ਪਿੰਡ ਮੱਲਾ ਦੀ ਰਹਿਣ ਵਾਲੀ 41 ਸਾਲਾ ਬਲਵਿੰਦਰ ਕੌਰ ਦਾ ਉਸ ਦੇ ਹੀ ਪਤੀ ਨੇ ਕੈਨੇਡਾ ਜਾ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਇਸ ਤੋਂ ਬਾਅਦ ਆਪਣੀ ਮਾਂ ਨੂੰ ਵੀਡੀਓ ਕਾਲ ਕਰਕੇ ਦੱਸਿਆ ਕਿ ਉਸਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਮੱਲਾ ਪਿੰਡ ਵਿੱਚ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਜਿੱਥੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਹੀ ਭਾਰਤ ਸਰਕਾਰ ਤੋਂ ਆਪਣੀ ਧੀ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਮਦਦ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਮ੍ਰਿਤਕਾ ਦੇ ਮਾਤਾ-ਪਿਤਾ ਦੀ ਆਰਥਿਕ ਹਾਲਤ ਕੁੱਝ ਜ਼ਿਆਦਾ ਚੰਗੀ ਨਹੀਂ ਹੈ। ਮ੍ਰਿਤਕਾ ਦੇ ਪਿਤਾ ਨੇ ਮਿਹਨਤ-ਮਜ਼ਦੂਰੀ ਕਰਕੇ ਆਪਣੀ ਧੀ ਦਾ ਵਿਆਹ ਲੁਧਿਆਣਾ ਦੇ ਰਹਿਣ ਵਾਲੇ ਜਗਪ੍ਰੀਤ ਸਿੰਘ ਨਾਲ ਕੀਤਾ,ਜਿਸ ਤੋ ਦੋ ਬੱਚੇ ਹੋਏ,ਇਕ ਬੇਟੀ ਤੇ ਇਕ ਬੇਟਾ। ਬੇਟੀ ਨੂੰ ਤਿੰਨ ਸਾਲ ਪਹਿਲਾਂ ਆਈਲੈਟਸ ਕਰਵਾ ਕੇ ਕੈਨੇਡਾ ਭੇਜਿਆ ਸੀ ਤੇ ਇਕ ਸਾਲ ਬਾਅਦ ਹੀ ਬਲਵਿੰਦਰ ਕੌਰ ਵੀ ਆਪਣੀ ਧੀ ਕੋਲ ਕੈਨੇਡਾ ਚਲੀ ਗਈ ਸੀ।
ਉਸ ਦੇ ਪਤੀ ਨੇ ਵੀ ਕੈਨੇਡਾ ਜਾਣਾ ਸੀ ਪਰ ਉਸ ਦੀ ਤਿੰਨ ਵਾਰ ਰਿਫਊਜ਼ਲ ਆ ਗਈ, ਜਿਸ ਲਈ ਉਹ ਆਪਣੀ ਪਤਨੀ ਤੇ ਉਸ ਦੇ ਪੇਕੇ ਪਰਿਵਾਰ ਨੂੰ ਜ਼ਿੰਮੇਵਾਰ ਸਮਝਦਾ ਰਿਹਾ ਅਤੇ ਇਸ ਕਰਕੇ ਦੋਹਾਂ ਵਿਚਾਲੇ ਕਈ ਵਾਰ ਲੜਾਈ ਵੀ ਹੋ ਜਾਂਦੀ ਸੀ।
ਇਹ ਵੀ ਪੜ੍ਹੋ: Punjab Politics: ਤਰਨਜੀਤ ਸਿੰਘ ਸੰਧੂ ਭਾਜਪਾ 'ਚ ਹੋਏ ਸ਼ਾਮਲ, ਅੰਮ੍ਰਿਤਸਰ ਤੋਂ ਹੋਣਗੇ ਉਮੀਦਵਾਰ ?
ਤਿੰਨ ਵਾਰ ਰਿਫਊਜ਼ਲ ਤੋਂ ਬਾਅਦ ਹੁਣ ਉਸ ਦਾ ਵੀਜ਼ਾ ਆ ਗਿਆ ਸੀ ਅਤੇ ਉਸ ਦੀ ਧੀ ਨੇ ਉਸ ਨੂੰ ਕੈਨੇਡਾ ਸੱਦ ਲਿਆ ਸੀ। 11 ਮਾਰਚ ਨੂੰ ਜਗਪ੍ਰੀਤ ਸਿੰਘ ਕੈਨੇਡਾ ਪਹੁੰਚਿਆ ਤੇ 15 ਮਾਰਚ ਨੂੰ ਹੀ ਉਸਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਉਸ ਨੇ ਕਤਲ ਦੀ ਵੀਡਿਓ ਬਣਾ ਕੇ ਆਪਣੀ ਮਾਂ ਨੂੰ ਵੀ ਦਿਖਾਈ।
ਇਸ ਮਾਮਲੇ ਵਿਚ ਬੇਸ਼ੱਕ ਕੈਨੇਡਾ ਪੁਲਿਸ ਨੇ ਆਪਣੀ ਹੀ ਪਤਨੀ ਦੇ ਕਾਤਲ ਜਗਪ੍ਰੀਤ ਸਿੰਘ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਉੱਥੇ ਹੀ ਮ੍ਰਿਤਕਾ ਦੀ ਭੈਣ ਰਾਜਵਿੰਦਰ ਕੌਰ ਤੇ ਪਿੰਡ ਦੇ ਸਰਪੰਚ ਹਰਬੰਸ ਸਿੰਘ ਮੱਲਾ ਨੇ ਇਸ ਸੰਬੰਧੀ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਹੀ ਭਾਰਤ ਸਰਕਾਰ ਤੋਂ ਮ੍ਰਿਤਕਾ ਦੀ ਦੇਹ ਪਿੰਡ ਮੱਲਾ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋਂ ਉਸ ਦੀਆਂ ਅੰਤਮ ਰਸਮਾਂ ਇਥੇ ਪੂਰੀਆਂ ਕੀਤੀਆਂ ਜਾ ਸਕਣ।
ਇਹ ਵੀ ਪੜ੍ਹੋ: Hola mohalla: ਹੋਲੇ ਮਹੱਲੇ ਮੌਕੇ ਟਰੈਕਟਰਾਂ 'ਤੇ ਵੱਡੇ-ਵੱਡੇ ਸਪੀਕਰ ਲਾ ਕੇ ਹੁਲੜਬਾਜ਼ੀ ਕਰਨ ਵਾਲਿਆਂ ਨੂੰ ਨਸੀਹਤ....