Crime News: ਬਠਿੰਡਾ ਵਿੱਚ ਪਤੀ ਨੇ ਆਪਣੀ ਪਤਨੀ ਨੂੰ ਕੁਹਾੜੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉੱਥੇ ਹੀ ਪੁਲਿਸ ਮਾਮਲੇ ਜਾਂਚ ਪੜਤਾਲ ਦੇ ਲਈ ਮੌਕੇ 'ਤੇ ਪੁੱਜ ਗਈ ਹੈ। ਗੁਆਢੀਆਂ ਨੇ ਕਿਹਾ ਕੋਈ ਬੰਦਾ ਘਰ ਆਉਂਦਾ ਸੀ ਉਹ ਉਸਨੂੰ ਰੋਕਦਾ ਸੀ ਜਿਸਦੇ ਚਲਦੇ ਘਟਨਾ ਨੂੰ ਅੰਜਾਮ ਦਿੱਤਾ।


ਗੋਪਾਲ ਨਗਰ ਵਿਖੇ ਅੱਜ ਦਿਨ ਚੜ੍ਹਦਿਆਂ ਹੀ ਅਜਿਹੀ ਘਟਨਾ ਦੇਖਣ ਨੂੰ ਮਿਲੀ, ਜਿੱਥੇ ਪਤੀ ਨੇ ਪਤਨੀ ਨੂੰ ਕੁਹਾੜੀ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰਿਆ ਦਿੱਤਾ ਹੈ। ਜਾਣਕਾਰੀ ਦਿੰਦਿਆਂ ਹੋਇਆਂ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਵਿੱਕੀ ਨੇ ਦੱਸਿਆ ਕਿ ਅਸੀਂ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪੁੱਜੇ, ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਘਰ ਵਿਖੇ ਰੱਖਿਆ ਜਾ ਰਿਹਾ ਹੈ। ਮ੍ਰਿਤਕ ਲੜਕੀ ਗਗਨਦੀਪ ਕੌਰ ਦੀ ਭੈਣ ਨੇ ਕਿਹਾ ਕਿ ਰੋਜ਼ ਲੜਾਈ-ਝਗੜਾ ਹੁੰਦਾ ਸੀ ਅਤੇ ਅੱਜ ਕੁਲਹਾੜੀ ਨਾਲ ਹਮਲਾ ਕਰ ਦਿੱਤਾ।


ਇਹ ਵੀ ਪੜ੍ਹੋ: Election Duties: ਚੋਣ ਡਿਊਟੀ ਤੋਂ ਭੱਜ ਰਹੇ ਪੰਜਾਬ ਸਰਕਾਰ ਦੇ ਮੁਲਾਜ਼ਮ, 2 ਰਿਹਰਸਲਾਂ 'ਚ ਹੀ ਖੁੱਲ੍ਹ ਗਈ ਪੋਲ, EC ਨੇ ਕਾਰਵਾਈ ਦੇ ਦਿੱਤੇ ਹੁਕਮ


ਗੁਆਢੀਆਂ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਇੱਕ ਵਿਅਕਤੀ ਘਰ ਆਇਆ ਸੀ ਅਤੇ ਉਸ ਨੂੰ ਉਹ ਆਉਣ ਤੋਂ ਮਨ੍ਹਾ ਕਰਦਾ ਸੀ ਅਤੇ ਸ਼ੱਕ ਦੇ ਅਧਾਰ 'ਤੇ ਲੜਾਈ-ਝਗੜਾ ਰਹਿੰਦਾ ਸੀ ਅਤੇ ਅੱਜ ਇਸ ਨੇ ਅਜਿਹੇ ਘਟਨਾ ਨੂੰ ਅੰਜਾਮ ਦਿੱਤਾ ਹੈ।


ਪੂਰੀ ਘਟਨਾ 'ਤੇ ਥਾਣਾ ਕੈਨਾਲ ਦੇ ਐਸਐਚਓ ਪ੍ਰਵੀਨ ਕੁਮਾਰ ਨੇ ਕਿਹਾ ਕਿ ਅਸੀਂ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਕਰਾਂਗੇ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ। 


ਇਹ ਵੀ ਪੜ੍ਹੋ: Election Rally: ਪੰਜਾਬ 'ਚ ਰਾਹੁਲ ਗਾਂਧੀ ਦੀ ਆਖਰੀ ਕੋਸ਼ਿਸ਼, ਕੀ ਮਿਹਨਤ ਲਿਆਵੇਗੀ ਰੰਗ, ਕਰਨ ਜਾ ਰਹੇ ਵੱਡਾ ਐਲਾਨ