ਪਤਨੀ ਦਾ ਕਹੀ ਨਾਲ ਹਮਲਾ ਕਰ ਕੀਤਾ ਕਤਲ! ਮੁਲਜ਼ਮ ਮੌਕੇ ਤੋਂ ਫਰਾਰ
ਏਬੀਪੀ ਸਾਂਝਾ | 28 May 2020 07:40 PM (IST)
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਸਾਹਿਬ ਚੰਦ ਵਿੱਚ ਇੱਕ ਵਿਅਕਤੀ ਨੇ ਬੇਰਹਿਮੀ ਨਾਲ ਆਪਣੀ ਪਤਨੀ ਤੇ ਕਹੀ ਨਾਲ ਹਮਲਾ ਕਰ ਉਸਨੂੰ ਕਤਲ ਕਰ ਦਿੱਤਾ।ਜਿਸ ਤੋਂ ਬਾਅਦ ਮੁਲਜ਼ਮ ਫਰਾਰ ਹੈ।
ਮੁਕਤਸਰ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਸਾਹਿਬ ਚੰਦ ਵਿੱਚ ਇੱਕ ਵਿਅਕਤੀ ਨੇ ਬੇਰਹਿਮੀ ਨਾਲ ਆਪਣੀ ਪਤਨੀ ਤੇ ਕਹੀ ਨਾਲ ਹਮਲਾ ਕਰ ਉਸਨੂੰ ਕਤਲ ਕਰ ਦਿੱਤਾ।ਜਿਸ ਤੋਂ ਬਾਅਦ ਮੁਲਜ਼ਮ ਫਰਾਰ ਹੈ। ਮ੍ਰਿਤਕ ਦੀ ਪਛਾਣ 45 ਸਾਲਾ ਸੁਖਪ੍ਰੀਤ ਕੌਰ ਵਜੋਂ ਹੋਈ ਹੈ।ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਤੀ ਪਤਨੀ ਵਿਚਾਲੇ ਸਬੰਧੀ ਚੰਗੇ ਨਹੀਂ ਸਨ।ਮੁਲਜ਼ਮ ਪਤੀ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ। ਜਿਸ ਕਾਰਨ ਦੋਵਾਂ ਵਿਚਾਲੇ ਅਕਸਰ ਲੜ੍ਹਈ ਕਲੇਸ਼ ਵੀ ਰਹਿੰਦਾ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਖਪ੍ਰੀਤ ਕੌਰ ਦਾ ਵਿਆਹ ਗੁਰਮੀਤ ਸਿੰਘ ਨਾਲ 24 ਸਾਲ ਪਹਿਲਾਂ ਹੋਇਆ ਸੀ। ਇਨ੍ਹਾਂ ਦੇ ਤਿੰਨ ਬੱਚੇ ਵੀ ਹਨ।ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਪੁਲਿਸ ਨੇ ਥਾਣਾ ਕੋਟਭਾਈ 'ਚ ਕਤਲ ਦਾ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੁਲਜ਼ਮ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਉਸਨੂੰ ਕਾਬੂ ਕਰਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਗਿੱਦੜਬਾਹਾ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ