ਜਾਮਤਾਰਾ : ਝਾਰਖੰਡ (Jamtada In Jharkhand) 'ਚ ਪਤੀ-ਪਤਨੀ (c) ਦੇ ਝਗੜੇ 'ਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਜਾਮਤਾੜਾ ਦੀ ਹੈ ਜਿੱਥੇ ਸਦਰ ਥਾਣਾ ਖੇਤਰ (Sadar Police Station Area) ਦੇ ਜੋਰਭੀਟਾ ਪਿੰਡ 'ਚ ਪਤੀ ਨੇ ਪਤਨੀ ਦੇ ਜੀਨਸ ਪਹਿਨਣ ਦਾ ਵਿਰੋਧ ਕਰਨਾ ਮਹਿੰਗਾ ਪਿਆ।
ਪਤੀ ਵੱਲੋਂ ਜੀਨਸ ਪਹਿਨਣ ਦੇ ਵਿਰੋਧ ਤੋਂ ਗੁੱਸੇ 'ਚ ਪਤਨੀ ਨੇ ਚਾਕੂ ਚੁੱਕ ਲਿਆ ਅਤੇ ਪਤੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਇਸ ਦੌਰਾਨ ਉਸ ਨੇ ਪਤੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਜ਼ਖਮੀ ਪਤੀ ਨੂੰ ਧਨਬਾਦ ਦੇ ਪੀਐਮਸੀਐਚ ਹਸਪਤਾਲ (PMCH Hospital) ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਬੀਤੀ 12 ਜੁਲਾਈ ਦੀ ਸ਼ਾਮ ਨੂੰ ਪਤਨੀ ਪੁਸ਼ਪਾ ਹੇਮਬ੍ਰਮ ਜੀਨਸ ਪਾ ਕੇ ਕੁਝ ਲੋਕਾਂ ਨਾਲ ਪਿੰਡ ਗੋਪਾਲਪੁਰ 'ਚ ਮੇਲਾ ਦੇਖਣ ਗਈ ਸੀ। ਜਦੋਂ ਪਤੀ ਨੇ ਆਪਣੀ ਪਤਨੀ ਨੂੰ ਜੀਨਸ ਪਹਿਨੇ ਹੋਏ ਦੇਖਿਆ ਤਾਂ ਉਸ ਨੇ ਇਸ 'ਤੇ ਇਤਰਾਜ਼ ਕੀਤਾ ਅਤੇ ਕਿਹਾ ਕਿ "ਤੁਸੀਂ ਸ਼ਾਦੀਸ਼ੁਦਾ ਹੋ, ਹੁਣ ਤੁਸੀਂ ਜੀਨਸ ਨਹੀਂ ਪਾ ਸਕਦੇ।" ਇਹੀ ਗੱਲ ਸੁਣ ਕੇ ਪੁਸ਼ਪਾ ਨੇ ਇਸ ਦਾ ਵਿਰੋਧ ਕੀਤਾ ਅਤੇ ਆਪਣੇ ਪਤੀ ਨਾਲ ਝਗੜਾ ਕਰਨ ਲੱਗੀ। ਇਸ ਦੌਰਾਨ ਉਸ ਨੇ ਗੁੱਸੇ 'ਚ ਚਾਕੂ ਚੁੱਕ ਲਿਆ ਅਤੇ ਫਿਰ ਚਾਕੂ ਨਾਲ ਆਪਣੇ ਪਤੀ ਉੱਤੇ ਹਮਲਾ ਕਰ ਦਿੱਤਾ।
ਘਟਨਾ ਸਬੰਧੀ ਮ੍ਰਿਤਕ ਦੇ ਪਿਤਾ ਕਰਨੇਸ਼ਵਰ ਟੁੱਡੂ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਚਾਰ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਨੂੰਹ ਦਾ ਮੇਲਾ ਦੇਖ ਕੇ ਘਰ ਪਰਤਦਿਆਂ ਪੁੱਤਰ ਲਹਿਰ ਟੁੱਡੂ ਨੇ ਜੀਨਸ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਨੂੰਹ ਨੇ ਸਾਡੇ ਪੁੱਤਰ ਦੀ ਜਾਨ ਲੈ ਲਈ ਗਈ। ਇਸ ਮਾਮਲੇ ਵਿੱਚ ਪਤਨੀ ਪੁਸ਼ਪਾ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਘਟਨਾ ਸਬੰਧੀ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਮਤਾਰਾ ਥਾਣਾ ਇੰਚਾਰਜ ਅਬਦੁਲ ਰਹਿਮਾਨ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲ ਗਈ ਹੈ ਪਰ ਇਲਾਜ ਦੌਰਾਨ ਮੌਤ ਹੋ ਜਾਣ ਕਾਰਨ ਧਨਬਾਦ 'ਚ ਐੱਫਆਈਆਰ ਦਰਜ ਕਰ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।