ਸੰਯੁਕਤ ਅਰਬ ਅਮੀਰਾਤ (UAE) ਦੇ ਸ਼ਾਰਜਾਹ ਵਿੱਚ ਕੇਰਲ ਦੀ 29 ਸਾਲਾ ਭਾਰਤੀ ਮਹਿਲਾ ਅਤੁਲਿਆ ਸ਼ੇਖਰ ਦੀ ਮੌਤ ਸ਼ੱਕੀ ਹਾਲਾਤਾਂ 'ਚ ਹੋਈ ਹੈ। ਅਤੁਲਿਆ ਦੀ ਵਿਆਹ 2014 ਵਿੱਚ ਕੋੱਲਮ ਦੇ ਰਹਿਣ ਵਾਲੇ ਸਤੀਸ਼ ਨਾਲ ਹੋਈ ਸੀ ਅਤੇ ਵਿਆਹ ਤੋਂ ਬਾਅਦ ਉਹ ਸਤੀਸ਼ ਦੇ ਨਾਲ UAE ਚਲੀ ਗਈ ਸੀ। ਪਰਿਵਾਰ ਵੱਲੋਂ ਆਰੋਪ ਲਗਾਇਆ ਗਿਆ ਹੈ ਕਿ ਸਤੀਸ਼ ਨੇ ਦਹੇਜ਼ ਦੀ ਮੰਗ ਕਰਕੇ ਉਸਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ। ਮਾਂ ਦੇ ਅਨੁਸਾਰ 18 ਤੋਂ 19 ਜੁਲਾਈ ਦੇ ਵਿਚਕਾਰ ਸਤੀਸ਼ ਨੇ ਅਤੁਲਿਆ ਦਾ ਗਲਾ ਘੋਟਿਆ, ਪੇਟ 'ਤੇ ਲੱਤ ਮਾਰੀ ਅਤੇ ਸਿਰ 'ਤੇ ਪਲੇਟ ਨਾਲ ਵਾਰ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਅਤੁਲਿਆ ਦੀ ਮਾਂ ਨੇ ਦਾਅਵਾ ਕੀਤਾ ਕਿ ਵਿਆਹ ਸਮੇਂ ਸਤੀਸ਼ ਨੂੰ ਲਗਭਗ 40 ਤੋਂ ਵੱਧ ਸੋਨੇ ਦੇ ਗਹਿਣੇ ਅਤੇ ਇਕ ਬਾਈਕ ਦਹੇਜ਼ ਵਿੱਚ ਦਿੱਤੀ ਗਈ ਸੀ। ਇਸ ਦੇ ਬਾਵਜੂਦ ਅਤੁਲਿਆ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਸ਼ਾਰਜਾਹ ਪੁਲਿਸ ਨੇ ਹੁਣ ਸਤੀਸ਼ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਧਿਆਨਯੋਗ ਹੈ ਕਿ ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਕੇਰਲ ਦੀ ਹੋਰ ਇਕ ਮਹਿਲਾ ਵਿਪੰਚਿਕਾ ਮਣਿਅਨ ਅਤੇ ਉਸ ਦੀ ਇੱਕ ਸਾਲਾ ਧੀ ਦੀ ਵੀ ਸ਼ਾਰਜਾਹ ਦੇ ਇਕ ਅਪਾਰਟਮੈਂਟ 'ਚ ਮੌਤ ਹੋ ਗਈ ਸੀ।

ਉਸ ਮਾਮਲੇ ਵਿੱਚ ਵੀ ਮਹਿਲਾ ਦੇ ਪਰਿਵਾਰ ਨੇ ਸੱਸ-ਸਹੁਰੇ ਪਾਸੇ ਦੇ ਲੋਕਾਂ 'ਤੇ ਮਾਨਸਿਕ ਤੌਰ 'ਤੇ ਤੰਗ ਕਰਨ ਅਤੇ ਦਹੇਜ਼ ਲਈ ਪਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਸਨ। ਇਸ ਘਟਨਾ ਨੇ ਇਕ ਵਾਰੀ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਭਾਰਤ ਵਿੱਚ ਤਾਂ ਦਹੇਜ਼ ਹੱਤਿਆ ਦੇ ਮਾਮਲੇ ਆਮ ਹਨ, ਹੁਣ ਵਿਦੇਸ਼ਾਂ ਵਿੱਚ ਰਹਿ ਰਹੀਆਂ ਭਾਰਤੀ ਮਹਿਲਾਵਾਂ ਨੂੰ ਵੀ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪੈ ਰਹੀ ਹੈ।

 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।