ਰੋਹਤਕ : ਰੋਹਤਕ 'ਚ ਅੱਜ ਸਵੇਰੇ ਰੋਹਤਕ ਦੇ ਵਾਰਡ 18 ਝੱਜਰ ਰੋਡ ਜਨਤਾ ਕਾਲੋਨੀ 'ਚ ਕਲਯੁਗੀ ਪੁੱਤਰ ਵੱਲੋਂ ਆਪਣੇ ਪਿਤਾ ਅਤੇ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਪੁਲੀਸ ਨੂੰ ਇਸ ਦੋਹਰੇ ਕਤਲ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਤਾਂ ਦੋਵੇਂ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਉਨ੍ਹਾਂ ਦੇ ਕਮਰੇ 'ਚ ਖੂਨ ਨਾਲ ਲੱਥਪੱਥ ਪਈਆਂ ਸਨ। ਮੁਲਜ਼ਮ ਪੁੱਤਰ ਦੀ ਪਤਨੀ ਨੇ ਪੁਲੀਸ ਨੂੰ ਦੱਸਿਆ ਕਿ ਸਵੇਰੇ ਚਾਰ ਵਜੇ ਦੇ ਕਰੀਬ ਉਸ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਉਹ ਆਪਣੀ ਦੋ ਸਾਲਾ ਧੀ ਨੂੰ ਲੈ ਕੇ ਉਪਰ ਜਾ ਰਹੀ ਸੀ ਅਤੇ ਹੇਠਾਂ ਆ ਕੇ ਦੇਖਿਆ ਕਿ ਉਸ ਦੇ ਪਤੀ ਨੇ ਉਸਦੇ ਸਹੁਰੇ ਅਤੇ ਸੱਸ ਦੋਵਾਂ ਨੂੰ ਗੋਲੀ ਮਾਰ ਦਿੱਤੀ। ਦੋਵਾਂ ਦੀਆਂ ਲਾਸ਼ਾਂ ਕਮਰੇ ਵਿੱਚ ਪਈਆਂ ਹਨ। ਜਿਸ ਤੋਂ ਬਾਅਦ ਪੁੱਤਰ ਪਿਤਾ ਅਤੇ ਮਾਂ 'ਤੇ ਗੋਲੀਆਂ ਚਲਾ ਕੇ ਫਰਾਰ ਹੋ ਗਿਆ।
ਪੁਲੀਸ ਨੇ ਮੁਲਜ਼ਮ ਦੀ ਪਤਨੀ ਦੇ ਬਿਆਨਾਂ ’ਤੇ ਮ੍ਰਿਤਕ ਜੋੜੇ ਦੇ ਲੜਕੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਜੋੜੇ ਦਾ ਨਾਂ ਚੰਦਰਭਾਨ ਉਮਰ 60 ਸਾਲ ਅਤੇ ਪਤਨੀ ਨਿਸ਼ਾਨ ਉਮਰ 58 ਸਾਲ ਹੈ। ਚੰਦਰਭਾਨ ਹੋਟਲ ਚਲਾਉਂਦਾ ਸੀ ਅਤੇ ਹੋਟਲ ਆਪਣੇ ਨਾਮ ਨਾ ਕਰਕੇ ਗੋਲੀ ਚਲਾ ਕੇ ਹੱਤਿਆ ਕਰ ਦਿੱਤੀ , ਕਿਉਂਕਿ ਉਸ ਦੇ ਪਿਤਾ ਉਸ ਦੇ ਨਾਂ 'ਤੇ ਹੋਟਲ ਨਹੀਂ ਕਰਵਾ ਰਹੇ ਸਨ। ਇਹ ਕਲਿਯੁਗ ਪੁੱਤਰ ਦੇਰ ਰਾਤ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਸ਼ਿਵਾਜੀ ਕਲੋਨੀ ਥਾਣੇ ਦੀ ਟੀਮ ਅਤੇ ਐਫਐਸਐਲ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਨੇ ਜਾਂਚ ਕੀਤੀ। ਲਾਸ਼ ਨੂੰ ਪੋਸਟਮਾਰਟਮ ਲਈ ਰੋਹਤਕ ਪੀਜੀਆਈ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਪੁੱਤਰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਸ ਦਾ ਲੜਕਾ ਤਰੁਣ ਪਿਛਲੇ ਕਾਫੀ ਸਮੇਂ ਤੋਂ ਝੱਜਰ ਰੋਡ 'ਤੇ ਸਥਿਤ ਤਾਰਾ ਹੋਟਲ ਦੇ ਮਾਲਕ ਚੰਦਰਭਾਨ 'ਤੇ ਦਬਾਅ ਬਣਾ ਰਿਹਾ ਸੀ ਕਿ ਹੋਟਲ ਉਸ ਦੇ ਨਾਂ 'ਤੇ ਕੀਤਾ ਜਾਵੇ ਪਰ ਪਿਤਾ ਚੰਦਰਭਾਨ ਹੋਟਲ ਉਸ ਦੇ ਨਾਮ 'ਤੇ ਕਰਵਾਉਣ ਤੋਂ ਇਨਕਾਰ ਕਰ ਰਿਹਾ ਸੀ। ਇਸ ਕਾਰਨ ਬੇਟੇ ਤਰੁਣ ਨੇ ਆਪਣੇ ਪਿਤਾ ਨਾਲ ਦੁਸ਼ਮਣੀ ਨੂੰ ਲੈ ਕੇ ਦੇਰ ਰਾਤ ਪਿਤਾ ਚੰਦਰਭਾਨ ਅਤੇ ਮਾਂ ਮਨੀਸ਼ਾ ਦੇ ਸਿਰ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਸਮੇਂ ਤਰੁਣ ਦੀ ਪਤਨੀ ਅਤੇ ਬੱਚੇ ਵੀ ਛੱਤ ਵਾਲੇ ਕਮਰੇ ਵਿੱਚ ਮੌਜੂਦ ਸਨ ਪਰ ਤਰੁਣ ਨੇ ਆਪਣੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਸੀ।
ਸਵੇਰੇ 4 ਵਜੇ ਸ਼ਿਵਾਜੀ ਕਾਲੋਨੀ ਥਾਣਾ ਪੁਲਸ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਤੁਰੰਤ ਪੁਲਸ ਐੱਫਐੱਸਐੱਲ ਟੀਮ ਸਮੇਤ ਮੌਕੇ 'ਤੇ ਪਹੁੰਚੀ ਅਤੇ ਮੌਕੇ 'ਤੇ ਮੌਜੂਦ ਸਬੂਤ ਇਕੱਠੇ ਕੀਤੇ। ਪੁਲਿਸ ਨੇ ਬੇਟੇ ਵੱਲੋਂ ਮਾਪਿਆਂ ਦੇ ਕਤਲ ਦਾ ਕਾਰਨ ਹੋਟਲ ਦੱਸਿਆ ਹੈ। ਸ਼ਿਵਾਜੀ ਕਾਲੋਨੀ ਥਾਣਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਤਰੁਣ ਨੇ ਨਸ਼ੇ 'ਚ ਧੁੱਤ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਉਹ ਫਰਾਰ ਹੈ ਅਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।