Man Sets Co-Passenger On Fire In Train: ਕੇਰਲ ਦੇ ਕੋਝੀਕੋਡ 'ਚ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੋਝੀਕੋਡ ਵਿੱਚ ਐਤਵਾਰ (2 ਅਪ੍ਰੈਲ) ਨੂੰ ਇੱਕ ਵਿਅਕਤੀ ਨੇ ਐਕਸਪ੍ਰੈੱਸ ਟਰੇਨ ਵਿੱਚ ਸਵਾਰ ਹੋਣ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਯਾਤਰੀ ਨੂੰ ਅੱਗ ਲਾ ਦਿੱਤੀ। ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ 'ਚ ਕਈ ਲੋਕ ਝੁਲਸ ਗਏ ਅਤੇ 3 ਲੋਕਾਂ ਦੀ ਮੌਤ ਹੋ ਗਈ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਅਲਾਪੁਝਾ-ਕੰਨੂਰ ਐਗਜ਼ੀਕਿਊਟਿਵ ਐਕਸਪ੍ਰੈੱਸ ਦੇ ਯਾਤਰੀਆਂ ਨੇ ਐਮਰਜੈਂਸੀ ਚੇਨ ਖਿੱਚ ਲਈ ਸੀ। ਜਿਸ ਤੋਂ ਬਾਅਦ ਟਰੇਨ ਹੌਲੀ ਹੋਣ 'ਤੇ ਦੋਸ਼ੀ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ।



ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਰਾਤ ਕਰੀਬ 9.45 ਵਜੇ ਵਾਪਰੀ ਜਦੋਂ ਟਰੇਨ ਕੋਝੀਕੋਡ ਸ਼ਹਿਰ ਪਾਰ ਕਰਕੇ ਕੋਰਾਪੁਝਾ ਰੇਲਵੇ ਪੁਲ 'ਤੇ ਪਹੁੰਚੀ। ਇਸ ਦੌਰਾਨ ਰੇਲਗੱਡੀ ਵਿੱਚ ਬੈਠਣ ਨੂੰ ਲੈ ਕੇ ਦੋ ਵਿਅਕਤੀਆਂ ਵਿੱਚ ਲੜਾਈ ਹੋ ਗਈ ਤੇ ਵਿਅਕਤੀ ਨੇ ਦੂਜੇ ਯਾਤਰੀ ਨੂੰ ਅੱਗ ਲਾ ਦਿੱਤੀ। ਪੁਲਿਸ ਨੇ ਦੱਸਿਆ ਕਿ ਇਸ ਹਾਦਸੇ 'ਚ ਘੱਟੋ-ਘੱਟ ਅੱਠ ਲੋਕ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਜ਼ਖਮੀਆਂ ਨੂੰ ਹਸਪਤਾਲਾਂ 'ਚ ਭੇਜ ਦਿੱਤਾ ਗਿਆ।



Terror Angle ਹੋਣ ਦਾ ਹੈ ਸ਼ੱਕੀ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਟਰੇਨ ਕੰਨੂਰ ਪਹੁੰਚੀ ਤਾਂ ਕੁਝ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਘਟਨਾ ਤੋਂ ਬਾਅਦ ਇਕ ਔਰਤ ਅਤੇ ਇਕ ਬੱਚਾ ਲਾਪਤਾ ਹਨ। ਉਨ੍ਹਾਂ ਕਿਹਾ, ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪਟੜੀਆਂ ਦਾ ਮੁਆਇਨਾ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ ਤਿੰਨ ਲਾਸ਼ਾਂ ਮਿਲੀਆਂ, ਜਿਨ੍ਹਾਂ ਵਿੱਚ ਇੱਕ ਔਰਤ ਅਤੇ ਇੱਕ ਬੱਚੇ ਦੀ ਲਾਸ਼ ਸੀ।



ਉਹਨਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਹਿਮਤ, ਉਸ ਦੀ ਭੈਣ ਅਤੇ ਉਸ ਦੀ ਦੋ ਸਾਲਾ ਬੇਟੀ ਵਾਸੀ ਮੱਤਨੂਰ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਅੱਗ ਨੂੰ ਦੇਖ ਕੇ ਟਰੇਨ ਤੋਂ ਡਿੱਗ ਗਏ ਜਾਂ ਹੇਠਾਂ ਉਤਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਪੁਲਿਸ ਨੂੰ ਇਸ ਮਾਮਲੇ ਵਿੱਚ Terror Angle ਹੋਣ ਦਾ ਸ਼ੱਕ ਹੈ, ਕਿਉਂਕਿ ਟਰੈਕ ਤੋਂ ਇੱਕ ਬੈਗ ਬਰਾਮਦ ਕੀਤਾ ਗਿਆ ਸੀ ਜਿਸ ਵਿੱਚ ਪੈਟਰੋਲ ਦੀ ਇੱਕ ਹੋਰ ਬੋਤਲ ਅਤੇ ਦੋ ਮੋਬਾਈਲ ਫੋਨ ਸਨ।