Viral News: ਲਹਿਰੀ ਥਾਣਾ ਖੇਤਰ ਦੇ ਇੱਕ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਜਾਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਇਕ ਪਤੀ ਨੇ ਨਾ ਸਿਰਫ ਆਪਣੀ ਪਤਨੀ ਨੂੰ ਦੇਹ ਵਪਾਰ ਲਈ ਮਜ਼ਬੂਰ ਕੀਤਾ ਸਗੋਂ ਇਸ ਲਈ ਉਸ ਨੂੰ ਤਸੀਹੇ ਵੀ ਦਿੱਤੇ। ਜਿਸ ਦਿਨ ਪਤਨੀ ਨੇ ਹੋਟਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਪਤੀ ਨੇ ਉਸ 'ਤੇ ਉਬਲਦਾ ਪਾਣੀ (boiling water) ਸੁੱਟ ਕੇ ਉਸ ਨੂੰ ਸਾੜ ਦਿੱਤਾ। ਮਹਿਲਾ ਨੇ ਆਪਣੇ ਪਤੀ 'ਤੇ ਇਹ ਗੰਭੀਰ ਦੋਸ਼ ਲਗਾਏ ਹਨ।
ਨਾ ਕਹਿਣ ਤੇ ਪਤੀ ਨੇ ਪਤਨੀ ਉੱਤੇ ਸੁੱਟਿਆ ਗਰਮ ਪਾਣੀ
ਗਰਮ ਪਾਣੀ ਨਾਲ ਝੁਲਸਣ ਤੋਂ ਬਾਅਦ ਔਰਤ ਨੇ ਖੁਦ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖਮੀ ਔਰਤ ਨੂੰ ਇਲਾਜ ਲਈ ਸਦਰ ਹਸਪਤਾਲ 'ਚ ਦਾਖਲ ਕਰਵਾਇਆ। ਸਾਰੀ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਜ਼ਖਮੀ ਔਰਤ ਨੂੰ ਇਲਾਜ ਲਈ ਸਦਰ ਹਸਪਤਾਲ ਲਿਆਂਦਾ ਗਿਆ। ਮਹਿਲਾ ਨੇ ਖੁਦ ਆਪਣੇ ਪਤੀ 'ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ। ਮਹਿਲਾ ਛੇ ਸਾਲਾਂ ਤੋਂ ਲਹਿਰੀ ਥਾਣਾ ਖੇਤਰ ਦੇ ਇੱਕ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਆਪਣੇ ਪਤੀ ਨਾਲ ਰਹਿ ਰਹੀ ਸੀ।
ਦੇਹ ਵਪਾਰ ਦਾ ਧੰਦਾ ਕਰਵਾਉਣ ਲਈ ਹੋਟਲ 'ਚ ਭੇਜਦਾ ਸੀ
ਹੋਟਲ 'ਚ ਜਾਣ ਤੋਂ ਇਨਕਾਰ ਕਰਨ 'ਤੇ ਝਗੜਾ ਹੋਇਆ, ਜ਼ਖਮੀ ਔਰਤ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨੂੰ ਦੇਹ ਵਪਾਰ ਦਾ ਧੰਦਾ ਕਰਵਾਉਣ ਲਈ ਹੋਟਲ 'ਚ ਭੇਜਦਾ ਸੀ। ਉਸ ਦਾ ਪਤੀ ਇਸ ਕਾਰੋਬਾਰ ਤੋਂ ਰੋਜ਼ਾਨਾ 5000 ਰੁਪਏ ਕਮਾ ਲੈਂਦਾ ਸੀ। ਔਰਤ ਇਸ ਧੰਦੇ ਤੋਂ ਬਾਹਰ ਨਿਕਲਣਾ ਚਾਹੁੰਦੀ ਸੀ ਪਰ ਉਸ ਦੇ ਪਤੀ ਉਸਦੇ ਨਾਲ ਜ਼ਬਦਸਤੀ ਕਰਦਾ ਸੀ।
ਔਰਤ ਨੇ ਇਹ ਵੀ ਦੋਸ਼ ਲਾਇਆ ਕਿ ਐਤਵਾਰ ਨੂੰ ਉਸ ਦੇ ਪਤੀ ਨੇ ਉਸ ਨੂੰ ਹੋਟਲ ਜਾਣ ਲਈ ਕਿਹਾ ਸੀ ਪਰ ਉਹ ਨਹੀਂ ਜਾਣਾ ਚਾਹੁੰਦੀ ਸੀ। ਇਸ ਝਗੜੇ ਦੌਰਾਨ ਪਤੀ ਨੇ ਗੁੱਸੇ 'ਚ ਆ ਕੇ ਉਸ 'ਤੇ ਗਰਮ ਪਾਣੀ ਸੁੱਟ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਛੇ ਮਹੀਨਿਆਂ ਤੋਂ ਉਸ ਨੂੰ ਹੋਟਲ ਵਿਚ ਭੇਜ ਰਿਹਾ ਸੀ। ਹੋਟਲ ਨਾ ਜਾਣ 'ਤੇ ਪਤੀ ਨੇ ਉਸ ਨਾਲ ਕਈ ਵਾਰ ਮਾਰ-ਕੁਟਾਈ ਵੀ ਕੀਤੀ।
ਪੁਲਿਸ ਨੇ ਪਤੀ ਨੂੰ ਥਾਣੇ ਲਿਆ ਕੇ ਪੁੱਛਗਿੱਛ ਕੀਤੀ
ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਲਹਿਰੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਹਿਰੀ ਥਾਣਾ ਇੰਚਾਰਜ ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਹੈ। ਫਿਲਹਾਲ ਜ਼ਖਮੀ ਔਰਤ ਦੇ ਪਤੀ ਨੂੰ ਥਾਣੇ ਲਿਆਂਦਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਧਰ, ਸਟੇਸ਼ਨ ਇੰਚਾਰਜ ਦਾ ਕਹਿਣਾ ਹੈ ਕਿ ਜ਼ਖ਼ਮੀ ਔਰਤ ਬਿਨਾਂ ਦੱਸੇ ਪਿਛਲੇ ਪੰਜ ਦਿਨਾਂ ਤੋਂ ਘਰ ਨਹੀਂ ਸੀ। ਇਸ ਤੋਂ ਪਤੀ ਨਾਰਾਜ਼ ਸੀ। ਅੱਜ ਪਤਨੀ ਘਰ ਆਈ। ਇਸ ਦੌਰਾਨ ਪਤੀ ਨੇ ਗੁੱਸੇ 'ਚ ਇਹ ਕਦਮ ਚੁੱਕਿਆ। ਮਾਮਲਾ ਜੋ ਵੀ ਹੋਵੇ, ਜਾਂਚ ਕੀਤੀ ਜਾ ਰਹੀ ਹੈ।