Lalitpur Rape Case Update : ਰੇਪ ਦੇ ਮਾਮਲੇ 'ਚ ਭਗੌੜੇ ਲਲਿਤਪੁਰ ਦੇ ਐੱਸਐੱਚਓ ਨੂੰ ਪੁਲਿਸ ਨੇ ਪ੍ਰਯਾਗਰਾਜ ਤੋਂ ਗ੍ਰਿਫਤਾਰ ਕਰ ਲਿਆ ਹੈ। ਇਲਜ਼ਾਮ ਹੈ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਥਾਣਾ ਇੰਚਾਰਜ ਵੱਲੋਂ ਗੈਂਗਰੇਪ ਪੀੜਤਾ ਨਾਲ ਬਲਾਤਕਾਰ ਕੀਤਾ ਗਿਆ। ਏਡੀਜੀ ਪ੍ਰਯਾਗਰਾਜ ਜ਼ੋਨ ਪ੍ਰੇਮ ਪ੍ਰਕਾਸ਼ ਨੇ ਕਿਹਾ ਹੈ ਕਿ ਸਾਬਕਾ ਐਸਐਚਓ ਦੀ ਭਾਲ ਵਿੱਚ ਅੱਜ ਕੌਸ਼ਾਂਬੀ, ਪ੍ਰਯਾਗਰਾਜ ਅਤੇ ਬਾਂਦਾ ਵਿੱਚ ਛਾਪੇਮਾਰੀ ਕੀਤੀ ਗਈ। ਮੁਲਜ਼ਮ ਐਸਐਚਓ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਸੀ। ਸਵੇਰੇ ਉਹ ਬਾਂਦਾ ਸੀ ਅਤੇ ਉਸ ਤੋਂ ਬਾਅਦ ਚਿਤਰਕੂਟ ਆਇਆ। ਇਸ ਤੋਂ ਬਾਅਦ ਉਹ ਕੌਸ਼ੰਬੀ ਤੋਂ ਹੁੰਦੇ ਹੋਏ ਸ਼ਾਮ ਨੂੰ ਪ੍ਰਯਾਗਰਾਜ ਪਹੁੰਚੇ।


 

ਬਿਆਨ ਮੁਤਾਬਕ ਮੁਲਜ਼ਮ ਐਸਐਚਓ ਦੀ ਇਲਾਹਾਬਾਦ ਹਾਈ ਕੋਰਟ ਦੇ ਕੋਲੋਂ ਗ੍ਰਿਫ਼ਤਾਰੀ ਹੋਈ ਹੈ। ਉਹ ਲਗਾਤਾਰ ਆਪਣਾ ਮੋਬਾਈਲ ਨੰਬਰ ਵੀ ਬਦਲ ਰਿਹਾ ਸੀ। ਦੋਸ਼ੀ ਇੰਸਪੈਕਟਰ ਆਪਣੇ ਇਕ ਰਿਸ਼ਤੇਦਾਰ ਰਾਹੀਂ ਵਕੀਲ ਤੋਂ ਕਾਨੂੰਨੀ ਰਾਏ ਲੈਣ ਲਈ ਪ੍ਰਯਾਗਰਾਜ ਆਇਆ ਸੀ। ਇਸ ਸ਼ਰਮਨਾਕ ਘਟਨਾ ਤੋਂ ਬਾਅਦ ਪੀੜਤਾ ਐਸਪੀ ਦਫ਼ਤਰ ਪਹੁੰਚੀ ਅਤੇ ਰੋਂ -ਰੋ ਕੇ ਆਪਣੇ ਨਾਲ ਹੋਏ ਦੁਸ਼ਕਰਮ ਬਾਰੇ ਦੱਸਿਆ।

 

 ਥਾਣੇਦਾਰ 'ਤੇ ਹੈ ਇਹ ਇਲਜ਼ਾਮ 


ਇਲਜ਼ਾਮ ਹੈ ਕਿ ਲਲਿਤਪੁਰ ਜ਼ਿਲੇ 'ਚ ਸਮੂਹਿਕ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਉਣ ਆਈ 13 ਸਾਲਾ ਲੜਕੀ ਨਾਲ ਸਟੇਸ਼ਨ ਹਾਊਸ ਅਫਸਰ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਇਸ ਮਾਮਲੇ ਵਿੱਚ ਦੋਸ਼ੀ ਪੁਲਿਸ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਥਾਣੇ ਦੇ ਬਾਕੀ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਵੀ ਲਾਈਨ ਹਾਜ਼ਿਰ ਕਰ ਦਿੱਤਾ ਸੀ।

ਪੀੜਤਾ ਦੀ ਮਾਂ ਨੇ ਇਹ ਦੋਸ਼ ਲਾਇਆ ਸੀ

ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਕਥਿਤ ਪੀੜਤਾ ਦੀ ਮਾਂ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਉਸ ਦੀ ਬੇਟੀ 27 ਅਪ੍ਰੈਲ ਨੂੰ ਪਾਲੀ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਉਣ ਗਈ ਸੀ। ਸ਼ਿਕਾਇਤ ਅਨੁਸਾਰ ਉਸ ਦੇ ਬਿਆਨ ਦਰਜ ਕਰਵਾਉਣ ਦੇ ਬਹਾਨੇ ਐੱਸਐੱਚਓ ਤਿਲਕਧਾਰੀ ਸਰੋਜ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਕਾਨਪੁਰ ਜ਼ੋਨ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਭਾਨੂ ਭਾਸਕਰ ਨੇ ਕਿਹਾ ਸੀ, 'ਇਸ ਮਾਮਲੇ 'ਚ ਪੁਲਿਸ ਥਾਣਾ ਇੰਚਾਰਜ ਅਤੇ ਪੀੜਤ ਲੜਕੀ ਦੀ ਮਾਸੀ ਸਮੇਤ ਛੇ ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।'

ਪੀੜਤਾ ਨੂੰ ਭੋਪਾਲ ਲੈ ਗਿਆ ਸੀ ਦੋਸ਼ੀ

ਲੜਕੀ ਦੀ ਮਾਂ ਦਾ ਦੋਸ਼ ਹੈ ਕਿ 22 ਅਪ੍ਰੈਲ ਨੂੰ ਚਾਰ ਵਿਅਕਤੀ ਉਸ ਦੀ ਧੀ ਨੂੰ ਭੋਪਾਲ ਲੈ ਗਏ, ਜਿੱਥੇ ਤਿੰਨ ਦਿਨ ਉਸ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿਚ ਪਾਲੀ ਥਾਣੇ ਦੇ ਬਾਹਰ ਫਰਾਰ ਹੋ ਗਏ। ਜਦੋਂ ਲੜਕੀ 27 ਅਪਰੈਲ ਨੂੰ ਕੇਸ ਦਰਜ ਕਰਵਾਉਣ ਲਈ ਥਾਣੇ ਗਈ ਤਾਂ ਥਾਣਾ ਮੁਖੀ ਨੇ ਵੀ ਉਸ ਨਾਲ ਬਲਾਤਕਾਰ ਕੀਤਾ। ਬਾਅਦ 'ਚ ਬੱਚੀ ਸਵੈਸੇਵੀ ਸੰਸਥਾ ਚਾਈਲਡਲਾਈਨ ਪਹੁੰਚੀ ਅਤੇ ਕਾਊਂਸਲਿੰਗ ਦੌਰਾਨ ਸਾਰੀ ਘਟਨਾ ਦੱਸੀ। ਇਸ 'ਤੇ ਸੰਗਠਨ ਨੇ ਪੁਲਿਸ ਸੁਪਰਡੈਂਟ ਨੂੰ ਸ਼ਿਕਾਇਤ ਕੀਤੀ, ਜਿਸ ਦੇ ਦਖਲ 'ਤੇ ਮੰਗਲਵਾਰ ਨੂੰ ਬਲਾਤਕਾਰ, ਅਗਵਾ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਅਤੇ ਪੋਕਸੋ ਅਤੇ ਐਸਸੀ/ਐਸਟੀ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।