Crime News: ਗਵਾਲੀਅਰ ਵਿੱਚ ਇੱਕ ਪ੍ਰੇਮੀ ਜੋੜੇ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅਜਿਹੀ ਸਜਾ ਦਿੱਤੀ ਅਤੇ ਲੂ ਕੰਡੇ ਖੜ੍ਹੇ ਹੋ ਜਾਣਗੇ। ਇਹ ਘਟਨਾ ਬੀਤੇ ਐਤਵਾਰ ਦੀ ਦੱਸੀ ਜਾ ਰਹੀ ਹੈ। ਰਾਤ ਨੂੰ ਜਦੋਂ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਗਿਆ ਤਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ। ਇਸ ਤੋਂ ਬਾਅਦ ਉਸ ਨੂੰ ਰੱਸੀ ਨਾਲ ਬੰਨ੍ਹ ਦਿੱਤਾ। ਫਿਰ ਬੇਰਹਿਮੀ ਨਾਲ ਕੁੱਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੀ ਘਟਨਾ ਦਾ ਇੱਕ ਵੀਡੀਓ ਵੀ ਬਣਾਇਆ ਗਿਆ ਸੀ ਜੋ ਕਿ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁੜੀ ਅਤੇ ਮੁੰਡੇ ਨੂੰ ਰੱਸੀ ਨਾਲ ਖੰਭੇ ਨਾਲ ਬੰਨ੍ਹ ਦਿੱਤਾ ਹੈ। ਕੁੜੀ ਆਪਣੇ ਪਰਿਵਾਰਕ ਮੈਂਬਰਾਂ ਤੋਂ ਤਰਸ ਦੀ ਭੀਖ ਮੰਗਦੀ ਨਜ਼ਰ ਆ ਰਹੀ ਹੈ ਪਰ ਪਰਿਵਾਰ ਵਾਲੇ ਉਸ ਦਾ ਪਿੱਛਾ ਨਹੀਂ ਛੱਡ ਰਹੇ, ਉਹ ਉਸ ਨੂੰ ਬੇਰਹਿਮੀ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਰਿਵਾਰ ਵਾਲਿਆਂ ਨੇ ਲੜਕੇ ਨੂੰ ਜ਼ਮੀਨ 'ਤੇ ਸੁੱਟਿਆ ਅਤੇ ਹੱਥ-ਪੈਰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ।
ਇਹ ਵੀ ਪੜ੍ਹੋ: Crime News: ਮਾਂ-ਪਿਓ, ਭਰਾ-ਭਰਜਾਈ, ਪਤਨੀ ਅਤੇ ਬੱਚਾ...ਸਾਰਿਆਂ ਨੂੰ ਕੁਹਾੜੀ ਨਾਲ ਵੱਢਿਆ, ਫਿਰ ਖੁਦ ਨੂੰ ਲਾਇਆ ਫਾਹਾ
ਦੱਸ ਦਈਏ ਕਿ ਇਹ ਮਾਮਲਾ ਗਵਾਲੀਅਰ ਦੇ ਭੀਤਰਵਾਰ ਥਾਣਾ ਖੇਤਰ ਦੇ ਦੇਵਗੜ੍ਹ ਪਿੰਡ ਦਾ ਹੈ। ਦੇਵਗੜ੍ਹ ਪਿੰਡ ਦੀ ਰਹਿਣ ਵਾਲੀ ਪਿੰਕੀ ਪਰਿਹਾਰ ਐਤਵਾਰ ਰਾਤ ਆਪਣੀ ਵਿਆਹੁਤਾ ਪ੍ਰੇਮਿਕਾ ਸੋਨਾ ਬਾਥਮ ਨੂੰ ਮਿਲਣ ਲਈ ਪਿੰਡ ਮੋਹਨਗੜ੍ਹ ਪਹੁੰਚੀ। ਜਦੋਂ ਪਿੰਕੀ ਅਤੇ ਸੋਨਾ ਆਪਣੇ ਕਮਰੇ 'ਚ ਇਕੱਲੇ ਸਨ ਤਾਂ ਸੋਨਾ ਦੇ ਪਰਿਵਾਰ ਵਾਲਿਆਂ ਨੂੰ ਥੋੜੀ ਜਿਹੀ ਆਵਾਜ਼ ਕੰਨੀ ਪਈ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਸੋਨਾ ਦੇ ਕਮਰੇ 'ਚ ਝਾਤ ਮਾਰੀ ਤਾਂ ਉਨ੍ਹਾਂ ਨੂੰ ਪਿੰਕੀ ਅਤੇ ਸੋਨਾ ਵਿਚਾਲੇ ਚੱਲ ਰਹੇ ਪ੍ਰੇਮ ਸਬੰਧਾਂ ਬਾਰੇ ਪਤਾ ਲੱਗਿਆ। ਸੋਨਾ ਦੇ ਪਰਿਵਾਰ ਵਾਲਿਆਂ ਨੇ ਤੁਰੰਤ ਪਿੰਕੀ ਨੂੰ ਫੜ ਕੇ ਬੰਨ੍ਹ ਦਿੱਤਾ। ਇੰਨਾ ਹੀ ਨਹੀਂ ਪਰਿਵਾਰ ਵਾਲਿਆਂ ਨੇ ਆਪਣੀ ਬੇਟੀ ਦੀ ਕੁੱਟਮਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ।
ਪਤਾ ਲੱਗਿਆ ਹੈ ਕਿ ਸੋਨਾ ਬਾਥਮ ਵਿਆਹੁਤਾ ਸੀ ਅਤੇ ਆਪਣੇ ਪਤੀ ਨਾਲ ਮਤਭੇਦਾਂ ਕਰਕੇ ਆਪਣੇ ਪੇਕੇ ਘਰ ਰਹਿ ਰਹੀ ਸੀ। ਉਸ ਦੇ ਪਰਿਵਾਰ ਨੂੰ ਸੋਨਾ ਦਾ ਆਪਣੇ ਪ੍ਰੇਮੀ ਨਾਲ ਮਿਲਣਾ ਪਸੰਦ ਨਹੀਂ ਸੀ, ਇਸ ਲਈ ਉਨ੍ਹਾਂ ਨੇ ਦੋਹਾਂ ਨੂੰ ਰੱਸੀ ਨਾਲ ਬੰਨ੍ਹਿਆ ਅਤੇ ਉਸ ਦੇ ਕੀਤੇ ਦੀ ਸਜ਼ਾ ਦੇਣ ਲਈ ਉਸ ਨੂੰ ਬੇਰਹਿਮੀ ਨਾਲ ਕੁੱਟਿਆ। ਇਸ ਸਜ਼ਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਹਮਲਾਵਰਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਹੈ ਕਿ ਵੀਡੀਓ ਦੀ ਜਾਂਚ ਤੋਂ ਬਾਅਦ ਹੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Crime News: ਸਾਰੀਆਂ ਹੱਦਾਂ ਟੱਪੀਆਂ! 4 ਦੋਸਤਾਂ ਨੇ ਨਾਬਾਲਗ ਨਾਲ 2 ਮਹੀਨੇ ਤੱਕ ਰੋਜ਼ ਕੀਤਾ ਰੇਪ, ਕੀਤਾ ਆਹ ਹਾਲ, ਹੋ ਗਈ ਮੌਤ