ਦੇਹਰਾਦੂਨ: ਦੇਹਰਾਦੂਨ ਦੇ ਸਹਾਸਪੁਰ ਖੇਤਰ 'ਚ ਮੰਗਲਵਾਰ ਨੂੰ ਇੱਕ 28 ਸਾਲਾ ਨੌਜਵਾਨ ਨੇ ਕਥਿਤ ਤੌਰ 'ਤੇ ਆਪਣੀ 68 ਸਾਲਾ ਮਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਪੁਲਿਸ ਨੂੰ ਮੁ਼ਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਚੰਡੀਗੜ੍ਹ ਦੇ ਸਾਬਕਾ ਟਰਾਂਸਪੋਰਟ ਕਮਿਸ਼ਨਰ ਦਾ ਪੁੱਤਰ ਸੀ, ਜਿਸ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ।



ਸਹਾਸਪੁਰ ਥਾਣੇ ਦੇ ਸਟੇਸ਼ਨ ਹਾਊਸ ਅਧਿਕਾਰੀ ਰਾਜੀਵ ਰਾਉਥਾਨ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਸਵੇਰੇ ਕਰੀਬ 8.30 ਵਜੇ ਵਾਪਰੀ। “ਦੋਹਾਂ ਮ੍ਰਿਤਕਾਂ ਦਾ ਘਰ ਵਿੱਚ ਇੱਕ ਨੌਕਰ ਵੀ ਸੀ। ਹਾਲਾਂਕਿ, ਘਟਨਾ ਤੋਂ ਪਹਿਲਾਂ ਸਵੇਰੇ, ਵਿਅਕਤੀ ਨੇ ਨੌਕਰ ਨੂੰ ਆਪਣੀ ਮਾਂ ਨਾਲ ਗੱਲਬਾਤ ਕਰਨ ਲਈ ਕੁਝ ਮਹੱਤਵਪੂਰਨ ਮਾਮਲੇ ਦਾ ਹਵਾਲਾ ਦਿੰਦੇ ਹੋਏ ਬਾਹਰ ਜਾਣ ਲਈ ਕਿਹਾ। ਕੁਝ ਪਲਾਂ ਬਾਅਦ ਹੀ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਆਈਆਂ।”



ਇਸ ਤੋਂ ਬਾਅਦ ਨੌਕਰ ਨੇ ਗੁਆਂਢੀਆਂ ਨੂੰ ਬੁਲਾਇਆ ਤੇ ਦੋਨਾਂ ਨੂੰ ਹਸਪਤਾਲ ਲੈ ਗਏ। ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੂੰ ਮੌਕੇ ਤੋਂ ਲਾਇਸੰਸੀ ਹਥਿਆਰ ਤੇ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ।