ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਵਿਅਕਤੀ ਨੇ ਸ਼ਰਾਬ ਲਈ ਪੈਸੇ ਨਾ ਦਿੱਤੇ ਜਾਣ ਤੇ ਆਪਣੀ ਮਾਂ ਨੂੰ ਪੇਚਕਸ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ, ਜਦੋਂ ਮੁਲਜ਼ਮ ਨੂੰ ਪੈਸੇ ਨਹੀਂ ਮਿਲੇ ਤਾਂ ਉਹ ਆਪਣੇ ਆਪੇ ਤੋਂ ਬਾਹਰ ਹੋ ਗਿਆ ਤੇ ਮਾਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਘਟਨਾ ਦਿੱਲੀ ਦੇ ਖਜੂਰੀ ਖਾਸ ਇਲਾਕੇ ਦੀ ਹੈ। ਸ਼ਰਾਬ ਦੇ ਨਸ਼ੇ ਵਿੱਚ ਮੁਲਜ਼ਮ ਨੇ ਇਹ ਅਪਰਾਧ ਕਰ ਦਿੱਤਾ। ਦੇਰ ਰਾਤ, ਜਦੋਂ ਮਾਂ ਘਰ ਵਿੱਚ ਇਕੱਲੀ ਸੀ, ਤਾਂ ਅਚਾਨਕ ਉਹ ਘਰ ਪਹੁੰਚਿਆ। ਉਸ ਨੇ ਹੋਰ ਸ਼ਰਾਬ ਪੀਣ ਲਈ ਪੈਸੇ ਦੀ ਮੰਗ ਕੀਤੀ ਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ, ਜਿਵੇਂ ਉਸ ਦੇ ਸਿਰ 'ਤੇ ਖੂਨ ਸਵਾਰ ਹੋ ਗਿਆ। ਉਹ ਪੇਚਕਸ ਲੈ ਕੇ ਮਾਂ ਵੱਲ ਭੱਜਿਆ ਤੇ ਉਸ ਨੇ ਮਾਂ ਤੇ ਪੇਚਕਸ ਨਾਲ ਵਾਰ ਕਰ ਉਸ ਨੂੰ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਰਾਮ ਲਾਲੀ ਵਜੋਂ ਹੋਈ ਹੈ। ਉਹ ਲਗਪਗ 64 ਸਾਲਾਂ ਦਾ ਸੀ।