ਨਾਬਾਲਗ ਨੇ 86 ਸਾਲਾ ਬਜ਼ੁਰਗ ਨੂੰ ਲਾਇਆ 6 ਕਰੋੜ ਦਾ ਚੂਨਾ, ਪੁਲਿਸ ਨੇ ਕੀਤਾ ਕਾਬੂ
ਏਬੀਪੀ ਸਾਂਝਾ | 12 Sep 2020 07:25 PM (IST)
ਰਾਜਧਾਨੀ ਦਿੱਲੀ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।ਇੱਥ ਇੱਕ 17 ਸਾਲਾ ਨਾਬਾਲਗ ਲੜਕੇ ਨੇ ਇੱਕ 86 ਸਾਲਾ ਬਜ਼ਰੁਗ ਨਾਲ 6 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।ਇੱਥ ਇੱਕ 17 ਸਾਲਾ ਨਾਬਾਲਗ ਲੜਕੇ ਨੇ ਇੱਕ 86 ਸਾਲਾ ਬਜ਼ਰੁਗ ਨਾਲ 6 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨਾਬਾਲਗ ਨੇ ਬੀਮਾ ਕੰਪਨੀ ਦਾ ਏਜੰਟ ਬਣ ਬਜ਼ੁਰਗ ਆਦਮੀ ਦੇ ਬੈਂਕ ਖਾਤਿਆਂ ਤੋਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਦਿਆਂ ਪੈਸੇ ਇੱਕ ਫੇਕ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਲਏ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੜਕਾ ਸਕੂਲ ਤੋਂ ਪੜ੍ਹਾਈ ਛੱਡ ਚੁੱਕਾ ਹੈ ਅਤੇ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਜਾਅਲੀ ਬਿਮਾ ਕੰਪਨੀ ਬਣਾਈ ਹੋਈ ਹੈ। ਲੜਕੇ ਨੇ ਬਜ਼ੁਰਗ ਨੂੰ ਬਿਮੇ ਦਾ ਕਲੇਮ ਲੈਣ ਲਈ ਮਦਦ ਦੇ ਬਹਾਨੇ ਉਸ ਤੋਂ ਬੈਂਕ ਖਾਤਿਆਂ ਦੇ ਵੇਰਵੇ ਲੈ ਲਏ ਅਤੇ ਸਾਰਾ ਪੈਸਾ ਆਪਣੇ ਫੇਕ ਅਕਾਉਂਟ 'ਚ ਟ੍ਰਾਂਸਫਰ ਕਰ ਲਿਆ। ਗਿਰੋਹ ਦੇ ਦੂਜੇ ਮੈਂਬਰਾਂ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂ ਕਿ ਨਾਬਾਲਗ ਆਪਣੀ ਸ਼ੰਕਾ ਤੋਂ ਬਚ ਰਿਹਾ ਸੀ। EWO ਨੇ ਟਵੀਟ ਕੀਤਾ: ਜਾਂਚ ਅਧਿਕਾਰੀ ਕਹਿੰਦੇ ਹਨ ਕਿ ਗੈਂਗ ਦੇ ਮੈਂਬਰਾਂ ਨੇ 35 ਬੈਂਕ ਖਾਤੇ ਖੋਲ੍ਹੇ ਹੋਏ ਸੀ। ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਮੁਤਾਬਿਕ EWO ਦੇ ਸੰਯੁਕਤ ਕਮਿਸ਼ਨਰ, ਓਪੀ ਮਿਸ਼ਰਾ ਨੇ ਕਿਹਾ ਕਿ ਨਾਬਾਲਗ ਜੋ ਕਿ ਕੇਂਦਰੀ ਦਿੱਲੀ ਦਾ ਵਸਨੀਕ ਹੈ, ਨੇ ਰਿਤਿਕ ਬਾਂਸਲ ਦੇ ਨਾਮ 'ਤੇ ਇੱਕ ਬੈਂਕ ਖਾਤਾ ਖੋਲ੍ਹਿਆ ਸੀ। ਮਿਸ਼ਰਾ ਨੇ ਅੱਗੇ ਕਿਹਾ ਕਿ ਪੀੜਤ ਲੋਕਾਂ ਦੇ ਖਾਤਿਆਂ ਵਿਚੋਂ ਪੈਸੇ ਟ੍ਰਾਂਸਫਰ ਕਰਨ ਤੋਂ ਬਾਅਦ ਉਹ ਏਟੀਐਮ ਤੋਂ ਪੈਸੇ ਕੱਢਵਾਉਂਦਾ ਸੀ।