ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਝਬਾਲ ਥਾਣਾ ਖੇਤਰ ਅਧੀਨ ਪਿੰਡ ਜਗਤਪੁਰਾ ਵਿੱਚ ਬੁੱਧਵਾਰ ਦੁਪਹਿਰ ਲਾਪਤਾ ਹੋਏ 7 ਸਾਲਾ ਬੱਚੇ ਮਨਰਾਜ ਸਿੰਘ ਦੀ ਲਾਸ਼ ਪਿੰਡ ਦੇ ਇੱਕ ਬੰਦ ਪਏ ਘਰ ਦੇ ਕਮਰੇ ਵਿੱਚੋਂ ਮਿਲੀ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮਨਰਾਜ ਨਰਸਰੀ ਕਲਾਸ ਦਾ ਵਿਦਿਆਰਥੀ ਸੀ।

Continues below advertisement

ਬੱਚੇ ਦੇ ਮੂੰਹ ਤੋਂ ਨਿਕਲੀ ਸੀ ਝੱਗ

ਮ੍ਰਿਤਕ ਬੱਚੇ ਮਨਰਾਜ (7) ਦੇ ਪਿਤਾ ਸਤਨਾਮ ਸਿੰਘ ਹਨ, ਜੋ ਮਜ਼ਦੂਰੀ ਕਰਦੇ ਹਨ। ਬੱਚੇ ਦੀ ਮਾਸੀ ਰਮਨਦੀਪ ਕੌਰ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਕਰੀਬ 3 ਵਜੇ ਮਨਰਾਜ ਨੂੰ ਉਸਦੇ ਚਾਚੇ ਦਾ ਪੁੱਤ ਘਰ ਤੋਂ ਨਾਲ ਲੈ ਗਿਆ ਸੀ। ਇਸ ਤੋਂ ਬਾਅਦ ਬੱਚੇ ਦਾ ਕੋਈ ਅਤਾ-ਪਤਾ ਨਹੀਂ ਲੱਗਿਆ। ਬੱਚੇ ਦੀ ਲਾਸ਼ ਮਿਲਣ ਸਮੇਂ ਉਸਦੇ ਮੂੰਹ ਤੋਂ ਝੱਗ ਨਿਕਲ ਰਹੀ ਸੀ।

Continues below advertisement

ਜਦੋਂ ਮਨਰਾਜ ਸ਼ਾਮ ਤੱਕ ਘਰ ਵਾਪਸ ਨਾ ਆਇਆ ਤਾਂ ਪਰਿਵਾਰ ਨੇ ਪੂਰੇ ਪਿੰਡ ਵਿੱਚ ਉਸਦੀ ਭਾਲ ਸ਼ੁਰੂ ਕੀਤੀ। ਤਲਾਸ਼ ਦੌਰਾਨ ਪਿੰਡ ਦੇ ਇੱਕ ਖਾਲੀ ਪਏ ਮਕਾਨ ਦੇ ਕਮਰੇ ਵਿੱਚ ਮਨਰਾਜ ਦੀ ਲਾਸ਼ ਫਰਸ਼ ‘ਤੇ ਪਈ ਮਿਲੀ। ਕਮਰੇ ਵਿੱਚ ਭੂਸਾ ਖਿਲਰਿਆ ਹੋਇਆ ਸੀ, ਜਦਕਿ ਬੱਚੇ ਦੀਆਂ ਚੱਪਲਾਂ ਨਾਲੇ ਵਾਲੇ ਕਮਰੇ ਵਿੱਚ ਬਣੀ ਚਿਮਨੀ ‘ਤੇ ਮਿਲੀਆਂ।

ਪਰਿਵਾਰਕ ਮੈਂਬਰਾਂ ਨੇ ਕਤਲ ਦਾ ਜਤਾਇਆ ਸ਼ੱਕ

ਘਟਨਾ ਦੀ ਜਾਣਕਾਰੀ ਤੁਰੰਤ ਥਾਣਾ ਝਬਾਲ ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਨਰਾਜ ਦੀ ਮਾਸੀ ਰਮਨਦੀਪ ਕੌਰ ਨੇ ਆਸ਼ੰਕਾ ਜਤਾਈ ਹੈ ਕਿ ਕਿਸੇ ਨੇ ਉਨ੍ਹਾਂ ਦੇ ਬੱਚੇ ਦੀ ਹੱਤਿਆ ਕਰਕੇ ਲਾਸ਼ ਨੂੰ ਇਸ ਕਮਰੇ ਵਿੱਚ ਸੁੱਟਿਆ ਹੈ।

ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਨਾਲ ਘਟਨਾ ਸਥਾਨ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੂਰੀ ਸਥਿਤੀ ਦੀ ਜਾਂਚ ਅਤੇ ਬੱਚੇ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਮਨਰਾਜ ਪਿੰਡ ਮਿਆਨਪੁਰ ਵਿੱਚ ਨਰਸਰੀ ਕਲਾਸ ਵਿੱਚ ਪੜ੍ਹਦਾ ਸੀ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।