ਫਿਰੋਜ਼ਾਬਾਦ: ਆਗਰਾ ਵਿੱਚ ਤਾਇਨਾਤ ਉੱਤਰ ਪ੍ਰਦੇਸ਼ ਪੁਲਿਸ ਦੇ ਕਾਂਸਟੇਬਲ ਨੇ ਸੋਮਵਾਰ ਨੂੰ ਆਪਣੀ ਪਤਨੀ ਦੀ ਕਥਿਤ ਤੌਰ 'ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਆਪਣੀਆਂ ਤਿੰਨ ਨਾਬਾਲਗ ਬੱਚੀਆਂ ਨੂੰ ਲੈ ਕੇ ਫਰਾਰ ਹੋ ਗਿਆ।


ਫਿਰੋਜ਼ਾਬਾਦ ਦੇ ਪੁਲਿਸ ਸੁਪਰਡੈਂਟ (ਦਿਹਾਤੀ) ਰਾਜੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀ ਯਤਿੰਦਰਾ ਕੁਮਾਰ ਯਾਦਵ ਨੇ ਆਪਣੀ ਪਤਨੀ ਸਰੋਜ ਨੂੰ ਸ਼ਿਕੋਹਾਬਾਦ ਦੇ ਆਵਾਸ ਵਿਕਾਸ ਕਲੋਨੀ ਸਥਿਤ ਘਰ ‘ਚ ਕਈ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦਾ ਮਥੁਰਾ ਦੀ ਮਹਿਲਾ ਨਾਲ ਨਾਜਾਇਜ਼ ਸਬੰਧ ਸੀ। ਉਸ ਨੇ ਕਿਹਾ, "ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ, ਮੁਲਜ਼ਮ ਪੀੜਤਾ 'ਤੇ ਘਰ ਵੇਚਣ ਲਈ ਦਬਾਅ ਪਾ ਰਿਹਾ ਸੀ ਤਾਂ ਕਿ ਉਹ ਪੈਸੇ ਦੀ ਵਰਤੋਂ ਕਰ ਪ੍ਰਮਿਕਾ ਨਾਲ ਸੈਟਲ ਹੋ ਸਕੇ।" ਨਵਾਂ ਬਣਾਇਆ ਘਰ ਸਰੋਜ ਦੇ ਨਾਮ 'ਤੇ ਸੀ। ਇਸ ਦੀ ਕੀਮਤ ਲਗਪਗ 40-45 ਲੱਖ ਰੁਪਏ ਸੀ। ਇਸ ਜੋੜੇ ਦੀ 10, 7 ਤੇ 5 ਸਾਲ ਦੀਆਂ ਤਿੰਨ ਬੱਚੀਆਂ ਹਨ।

ਪੁਲਿਸ ਅਨੁਸਾਰ, ਸਰੋਜ ਦੇ ਸਰੀਰ 'ਤੇ ਕਈ ਸਤਹੀ ਸੱਟਾਂ ਦੇ ਨਿਸ਼ਾਨ ਸਨ, ਜਿਸ ਤੋਂ ਪਤਾ ਚੱਲਦਾ ਹੈ ਕਿ ਗੋਲੀ ਮਾਰ ਤੋਂ ਪਹਿਲਾਂ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਸੀ। ਪੀੜਤ ਲੜਕੀ ਦੇ ਮਾਪਿਆਂ ਨੇ ਪੁਲਿਸ ਨੂੰ ਦੱਸਿਆ ਕਿ ਯਤਿੰਦਰਾ ਅਕਸਰ ਸਰੋਜ ਨਾਲ ਮਾਰ-ਕੁਟਾਈ ਕਰਦਾ ਸੀ ਤੇ ਮਾਨਸਿਕ ਤੌਰ' ਤੇ ਪ੍ਰੇਸ਼ਾਨ ਕਰਦਾ ਸੀ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਮੁਲਜ਼ਮ ਦੀ ਤਲਾਸ਼ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।