Noida Hit And Run Case: ਉੱਤਰ ਪ੍ਰਦੇਸ਼ (Uttar Pradesh) ਦੇ ਨੋਇਡਾ (Noida) ਤੋਂ ਸੜਕ ਹਾਦਸੇ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਸੈਕਟਰ-113 ਥਾਣਾ ਖੇਤਰ ਸਬਜ਼ੀ ਮੰਡੀ ਪਰਥਲਾ ਖਾਜਰਪੁਰ ਨੇੜੇ ਲਗਜ਼ਰੀ ਕਾਰ ਸਵਾਰ ਵੱਲੋਂ 7 ਵਿਅਕਤੀਆਂ ਨੂੰ ਕੁਚਲ ਦਿੱਤਾ ਗਿਆ ਹੈ। ਇਸ ਘਟਨਾ ਨਾਲ ਇਲਾਕੇ 'ਚ ਅਫੜਾ ਦਫ਼ੜੀ ਮਚ ਗਈ ਹੈ। ਇਸ ਦੇ ਨਾਲ ਹੀ ਘਟਨਾ ਦੇ ਬਾਅਦ ਤੋਂ ਪੁਲਿਸ ਡਰਾਈਵਰ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ।
 
ਹਾਸਲ ਜਾਣਕਾਰੀ ਮੁਤਾਬਕ ਪਹਿਲਾਂ ਕਾਰ ਸਵਾਰ ਨੇ ਬਾਈਕ ਤੇ ਆਈਸਕ੍ਰੀਮ ਦੀ ਗੱਡੀ ਨੂੰ ਟੱਕਰ ਮਾਰੀ, ਜਦਕਿ ਉਸ ਤੋਂ ਬਾਅਦ ਉਸ ਨੇ ਕਾਰ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਅੱਗੇ ਜਾਂਦੇ ਸਮੇਂ ਬੇਕਾਬੂ ਕਾਰ ਸਵਾਰਾਂ ਨੇ ਪੈਦਲ ਜਾ ਰਹੇ ਦੋ ਨੌਜਵਾਨਾਂ ਨੂੰ ਵੀ ਕੁਚਲ ਦਿੱਤਾ। ਇਸ ਦਰਦਨਾਕ ਘਟਨਾ 'ਚ 4 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਡਰਾਈਵਰ ਮੌਕੇ ਤੋਂ ਕਾਰ ਛੱਡ ਕੇ ਫਰਾਰ ਹੋ ਗਿਆ। ਇਸ ਦੇ ਨਾਲ ਹੀ ਪੁਲਿਸ ਕਾਰ ਚਾਲਕ ਦੀ ਭਾਲ 'ਚ ਲੱਗੀ ਹੋਈ ਹੈ।

ਨਸ਼ੇ 'ਚ ਧੁੱਤ ਦੱਸਿਆ ਜਾ ਰਿਹਾ ਸੀ ਕਾਰ ਡਰਾਈਵਰ
ਕੋਤਵਾਲੀ ਇੰਚਾਰਜ ਸ਼ਰਦ ਕਾਂਤ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਰਾਤ ਕਰੀਬ 11 ਵਜੇ ਪਰਥਲਾ ਮੰਡੀ ਦੀ ਸਬਜ਼ੀ ਮੰਡੀ ਨੇੜੇ ਡਰਾਈਵਰ ਨੇ 7 ਲੋਕਾਂ 'ਤੇ ਕਾਰ ਚੜਾ ਦਿੱਤੀ। ਕਾਰ ਚਾਲਕ ਨੇ ਸਭ ਤੋਂ ਪਹਿਲਾਂ ਬਾਈਕ ਸਵਾਰ ਨੂੰ ਆਪਣੀ ਲਪੇਟ 'ਚ ਲਿਆ।

ਇਸ ਦੇ ਨਾਲ ਹੀ ਫਰਾਰ ਹੋਣ ਦੌਰਾਨ ਇਕ ਸੈਂਟਰੋ ਕਾਰ ਤੇ ਆਈਸਕ੍ਰੀਮ ਵੇਚਣ ਵਾਲੇ ਵਿਅਕਤੀ ਨੂੰ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਡਰਾਈਵਰ ਸ਼ਰਾਬ ਦੇ ਨਸ਼ੇ 'ਚ ਦੱਸਿਆ ਜਾ ਰਿਹਾ ਹੈ, ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਮਾਲਮੇਨ ਵਿੱਚ ਪੁਲਿਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।