Ludhiana News: ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਪਹਿਲੀ ਮਾਰਚ ਨੂੰ ਪੁਰਾਣੀ ਰੰਜਿਸ਼ ਕਾਰਨ ਮੁਲਜ਼ਮਾਂ ਨੇ ਇੱਕ ਬਜ਼ੁਰਗ ਵਿਅਕਤੀ ਉਪਰ ਬੋਲੈਰੋ ਗੱਡੀ ਚੜ੍ਹਾ ਦਿੱਤੀ। ਇਸ ਕਾਰਨ ਉਸ ਦੇ ਸਿਰ ਦੀ ਹੱਡੀ ਟੁੱਟ ਗਈ। ਜ਼ਖਮੀ ਬਜ਼ੁਰਗ ਦੀ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਬੋਲੈਰੋ ਸਵਾਰ 4 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।


ਕੀ ਹੈ ਪੂਰਾ ਮਾਮਲਾ


ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀਰਪਾਲ ਸਿੰਘ ਪੁੱਤਰ ਹਰੀ ਸਿੰਘ (63) ਵਾਸੀ ਹਿਮਾਨੀਪੁਰਾ ਨੇ ਦੱਸਿਆ ਕਿ 1 ਮਾਰਚ ਨੂੰ ਪੁਰਾਣੀ ਰੰਜਿਸ਼ ਕਾਰਨ ਇਸੇ ਪਿੰਡ ਦੇ ਕੁਲਵਿੰਦਰ ਸਿੰਘ ਨਾਲ ਲੜਾਈ ਹੋ ਗਈ ਸੀ। ਇਸ ਦੌਰਾਨ ਕੁਲਵਿੰਦਰ ਨੇ ਉਸ ਦੀ ਤੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ ਸੀ। ਇਸ ਸਬੰਧੀ ਸ਼ਿਕਾਇਤ ਦੇ ਕੇ ਦੋਵੇਂ ਸਦਰ ਥਾਣੇ ਤੋਂ ਵਾਪਸ ਆ ਰਹੇ ਸਨ।


ਇਹ ਵੀ ਪੜ੍ਹੋ: Jalandhar News: ਅਗਰਵਾਲ ਢਾਬੇ ਦੀ ਇਮਾਰਤ ਸੀਲ, ਨਕਸ਼ਾ ਪਾਸ ਕਰਵਾਏ ਬਿਨਾਂ ਹੀ ਕਰਵਾਈ ਉਸਾਰੀ, ਨਗਰ ਨਿਗਮ ਵੱਲੋਂ ਕਾਰਵਾਈ


ਇਸ ਦੌਰਾਨ ਕੁਲਵਿੰਦਰ ਨੇ ਦੋਵਾਂ ਨੂੰ ਲਲਤੋਂ ਕਲਾਂ ਤੋਂ ਪਿੰਡ ਖੇੜੀ ਰੋਡ 'ਤੇ ਘੇਰ ਲਿਆ ਤੇ ਬੋਲੈਰੋ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੇ ਨਾਲ ਹੀ ਪਿਤਾ ਦੇ ਸਿਰ 'ਤੇ ਕਾਰ ਦਾ ਟਾਇਰ ਚੜ੍ਹਾ ਦਿੱਤਾ। ਹਾਦਸੇ ਵਿੱਚ ਪਿਤਾ ਦੀ ਖੋਪੜੀ ਟੁੱਟ ਗਈ। ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਐਤਵਾਰ ਸ਼ਾਮ ਇਲਾਜ ਦੌਰਾਨ ਮੌਤ ਹੋ ਗਈ।


ਪੁਲਿਸ ਨੇ ਕੀਤਾ ਮਾਮਲਾ ਦਰਜ


ਇਸ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਨੇ ਕੁਲਵਿੰਦਰ ਸਮੇਤ ਗੁਰਮੀਤ ਸਿੰਘ, ਡਾ. ਸਿਕੰਦਰ ਤੇ ਸਰਬਜੀਤ ਕੌਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਸਦਰ ਥਾਣੇ ਦੇ ਏਐਸਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਗੁਰਮੀਤ ਤੇ ਸਿਕੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਫਰਾਰ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਵੇਗੀ।


ਇਹ ਵੀ ਪੜ੍ਹੋ: Budget Session: CM ਨੇ ਸਦਨ 'ਚ ਘੇਰਿਆ ਬਾਜਵਾ ! ਸਵਾ-ਸਵਾ ਲੱਖ ਦੇ ਸ਼ਾਲ ਲੈ ਕੇ ਆਉਂਦੇ ਨੇ ਅਸੀਂ ਤਾਂ ਮਟੀਰੀਅਲ ਹੀ ਲੱਗਣਾ