Phone Snatcher- ਮੋਹਾਲੀ ਵਿੱਚ ਇੱਕ ਚੋਰ ਨੂੰ ਗਰੀਬ ਰੇਹੜੀ ਵਾਲੇ ਤੋਂ ਫੋਨ ਲੁੱਟਣਾ ਮਹਿੰਗਾ ਪੈ ਗਿਆ। ਇਸ ਚੋਰ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਇਕ ਸਨੈਚਰ ਮੋਹਾਲੀ ਦੇ ਡੇਰਾ ਬੱਸੀ ਤੋਂ ਫੋਨ ਖੋਹ ਕੇ ਫਰਾਰ ਹੋ ਲੱਗਾ ਸੀ ਕਿ ਉਸ ਦੇ ਮੋਟਰਸਾਈਕਲ ਦਾ ਟੈਰ ਸਲਿੱਪ ਹੋ ਗਿਆ। ਜਿਸ ਕਾਰਨ ਇਹ ਚੋਰ ਸੜਕ 'ਤੇ ਡਿੱਗ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਉਸ ਦੇ ਸਾਥੀ ਦੀ ਲੱਤ ਟੁੱਟ ਗਈ।
ਮ੍ਰਿਤਕ ਦੀ ਪਛਾਣ ਅਸ਼ੀਸ਼ ਵਾਸੀ ਰੇਲ ਵਿਹਾਰ ਕਲੋਨੀ, ਜ਼ੀਰਕਪੁਰ ਵਜੋਂ ਹੋਈ ਹੈ। ਜਦਕਿ ਉਸ ਦਾ ਇੱਕ ਸਾਥੀ ਗੰਭੀਰ ਜ਼ਖ਼ਮੀ ਹੈ।
ਘਟਨਾ ਵੇਲੇ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹਨਾਂ ਮੁਲਜ਼ਮਾਂ ਨੇ ਇੱਕ ਰੇਹੜੀ ਵਾਲੇ ਦਾ ਮੋਬਾਈਲ ਫੋਨ ਖੋਹ ਲਿਆ ਸੀ। ਉਹ ਮੋਬਾਈਲ ਖੋਹ ਕੇ ਫਰਾਰ ਹੋਣ ਲੱਗੇ ਤਾਂ ਮੌਕੇ 'ਤੇ ਮੌਜੂਦ ਲੋਕਾਂ ਨੇ ਚੋਰਾਂ ਦਾ ਪਿੱਛਾ ਕੀਤਾ। ਫੜੇ ਜਾਣ ਦੇ ਡਰ ਕਾਰਨ ਲੁਟੇਰਿਆਂ ਨੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਭਜਾ ਲਿਆ। ਜਾਂਦੇ ਸਮੇਂ ਜਦੋਂ ਤਿੱਖਾ ਮੋੜ ਆਇਆ ਤਾਂ ਚੋਰਾਂ ਦੇ ਮੋਟਰ ਸਾਈਕਲ ਦਾ ਟਾਇਰ ਤਿਲਕ ਗਿਆ। ਫਿਸਲਣ ਕਾਰਨ ਇੱਕ ਦੀ ਮੌਤ ਹੋ ਗਈ।
ਡੇਰਾਬੱਸੀ ਵਿੱਚ ਲੁੱਟਖੋਹ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹੈ। ਲੁਟੇਰੇ ਪੁਲਿਸ ਦੀ ਪ੍ਰਵਾਹ ਕੀਤੇ ਬਿਨਾਂ ਹਰ ਰੋਜ਼ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। 30 ਜੁਲਾਈ ਨੂੰ ਡੇਰਾਬੱਸੀ ਵਿੱਚ ਇੱਕ ਸੇਵਾਮੁਕਤ ਸਿਪਾਹੀ ਨੂੰ ਲੁੱਟ ਲਿਆ ਸੀ। ਉਹ ਆਪਣੇ ਖਾਤੇ 'ਚੋਂ ਪੈਸੇ ਕਢਵਾ ਰਿਹਾ ਸੀ। ਮੋਟਰਸਾਈਕਲ ਸਵਾਰ ਲੁਟੇਰੇ ਉਸ ਨੂੰ ਅੱਧਾ ਕਿਲੋਮੀਟਰ ਤੱਕ ਘਸੀਟ ਕੇ ਲੈ ਗਏ। ਇਸ ਕਾਰਨ ਸੇਵਾਮੁਕਤ ਸਿਪਾਹੀ ਨੂੰ ਗੰਭੀਰ ਸੱਟਾਂ ਲੱਗੀਆਂ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial