ਅੰਮ੍ਰਿਤਸਰ: ਸ਼੍ਰੀ ਦਰਬਾਰ ਸਾਹਿਬ ਨੂੰ ਸੁਲਤਾਨਵਿੰਡ ਵਾਲੇ ਪਾਸਿਓਂ ਜਾਣ ਵਾਲੇ ਰਸਤੇ 'ਤੇ ਬੀਤੀ ਰਾਤ ਹੋਏ ਕਤਲ ਦੇ ਮਾਮਲੇ 'ਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਮ੍ਰਿਤਕ ਵੱਲੋਂ ਕਥਿਤ ਤੌਰ 'ਤੇ ਕੀਤੇ ਜਾ ਰਹੇ ਤੰਬਾਕੂ ਦੇ ਸੇਵਨ ਕਰਕੇ ਦੋ ਹਮਲਾਵਰਾਂ, ਜਿਨ੍ਹਾਂ ਨਿਹੰਗਾਂ ਦਾ ਬਾਣਾ ਪਹਿਨਿਆ ਹੋਇਆ ਸੀ, ਨੇ ਇਤਰਾਜ ਕੀਤਾ ਤੇ ਮਾਰਕੁਟਾਈ ਸ਼ੁਰੂ ਕਰ ਦਿੱਤੀ।


ਇਹ ਵੀ ਪੜ੍ਹੋੋ- ਸਿਟੀ ਬਿਊਟੀਫੁੱਲ ਦੀ ਹਾਲਤ ਵਿਗੜੀ, 20 ਫੀਸਦੀ ਤੋਂ ਵੱਧ ਬੱਚੇ ਕੁਪੋਸ਼ਣ ਦਾ ਸ਼ਿਕਾਰ


ਉਨ੍ਹਾਂ ਕਿਹਾ ਕਿ ਦੋਵਾਂ ਦੇ ਨਾਲ ਹੀ ਇੱਕ ਤੀਜਾ ਨੌਜਵਾਨ, ਜੋ ਨੇੜੇ ਦੇ ਹੀ ਇੱਕ ਹੋਟਲ 'ਚ ਕੰਮ ਕਰਦਾ ਸੀ, ਨੇ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ। ਤੇਜਧਾਰ ਹਥਿਆਰਾਂ ਨਾਲ ਹੋਏ ਹਮਲੇ ਨਾਲ ਹਰਮਨਜੀਤ ਸਿੰਘ ਬੁਰੀ ਤਰ੍ਹਾਂ ਜਖਮੀ ਹੋ ਗਿਆ। ਉਹ ਸਾਰੀ ਰਾਤ ਉੱਥੇ ਹੀ ਪਿਆ ਰਿਹਾ ਤੇ ਸਵੇਰੇ ਪੁਲਿਸ ਨੂੰ ਜਦ ਪਤਾ ਲੱਗਾ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਅਰੰਭ ਦਿੱਤੀ। ਮ੍ਰਿਤਕ ਦੀ ਸ਼ਨਾਖਤ ਕਰਵਾਈ ਤੇ ਦੋ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਵਿੱਚੋਂ ਇੱਕ ਦੀ ਸ਼ਨਾਖਤ ਰਮਨਦੀਪ ਸਿੰਘ ਵਜੋਂ ਹੋਈ ਹੈ ਤੇ ਤੀਜੇ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।


ਪਤਨੀ, ਮਾਂ, ਭੈਣ ਤੇ ਭੂਆ ਦੀ ਨੂੰਹ ਨੂੰ ਵੱਢ-ਟੁੱਕ ਕੇ ਕੀਤੀ ਖੁਦਕੁਸ਼ੀ



ਇੱਕ ਹੋਰ ਮਾਮਲਾ ਸ਼੍ਰੀ ਮੁਕਤਸਰ ਸਹਿਬ ਤੋਂ ਸਾਹਮਣੇ ਆਇਆ ਹੈ। ਇੱਥੇ ਮੁਕਤਸਰ ਸਹਿਬ-ਮਲੋਟ ਸੜਕ ਉਪਰ ਪਿੰਡ ਔਲਖ ਵਿੱਚ ਘਰੇਲੂ ਝਗੜੇ ਕਾਰ ਪਰਿਵਾਰ ਦੇ ਚਾਰ ਜੀਆਂ ਉੱਪਰ ਕਾਤਿਲਾਨਾ ਹਮਲਾ ਕਰੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਇਸ ਝਗੜੇ ਪਿੱਛੇ ਜ਼ਮੀਨ ਵਿਵਾਦ ਹੋ ਸਕਦਾ ਹੈ।


ਹਾਸਲ ਜਾਣਕਾਰੀ ਮੁਤਾਬਕ ਅਮਰਿੰਦਰ ਸਿੰਘ (34) ਨੇ ਆਪਣੀ ਪਤਨੀ, ਮਾਂ, ਭੈਣ, ਭੂਆ ਦੀ ਨੂੰਹ ਨੂੰ ਤੇਜ਼ਧਾਰ ਹਥਿਆਰ ਨਾਲ ਕਥਿਤ ਹਮਲਾ ਕਰਕੇ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਫਾਹਾ ਲੈ ਕੇ ਖੁ਼ਦਕੁਸ਼ੀ ਕਰ ਲਈ। ਜ਼ਖਮਾਂ ਦੀ ਤਾਬ ਨਾ ਝਲਦਿਆਂ ਜ਼ਖ਼ਮੀਆਂ ਵਿੱਚੋਂ ਔਰਤ ਦੀ ਮੌਤ ਹੋ ਗਈ ਹੈ, ਜਦੋਂਕਿ ਬਾਕੀ ਬਠਿੰਡਾ ਤੇ ਫਰੀਦਕੋਟ ਦੇ ਹਸਪਤਾਲਾਂ 'ਚ ਜ਼ੇਰੇ ਇਲਾਜ ਹਨ। 


ਇਹ ਵੀ ਪੜ੍ਹੋ- PRTC ਦੇ ਮੁਲਾਜ਼ਮਾਂ ਨੂੰ ਹਾਲੇ ਤੱਕ ਨਹੀਂ ਮਿਲੀ ਤਨਖਾਹ, ਮੁਲਾਜ਼ਮਾਂ ਨੇ ਕਿਹਾ ਔਰਤਾਂ ਨੂੰ ਮੁਫ਼ਤ ਸਫ਼ਰ ਕਾਰਨ ਹੋ ਰਿਹਾ ਇਹ ਹਾਲ


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।