ਮਹਾਰਾਸ਼ਟਰ ਦੇ ਪੁਣੇ ਤੋਂ ਇਕ ਹੈਰਾਨ ਕਰਨ ਵਾਲੀ ਅਤੇ ਦਹਿਸ਼ਤਨਾਕ ਘਟਨਾ ਸਾਹਮਣੇ ਆਈ ਹੈ। ਪੁਣੇ ਦੇ ਖੇੜ ਇਲਾਕੇ ਵਿੱਚ ਸੋਮਵਾਰ ਸਵੇਰੇ ਯਾਨੀਕਿ 15 ਦਸੰਬਰ ਇੱਕ ਪ੍ਰਾਈਵੇਟ ਕਲਾਸ ਦੌਰਾਨ ਬਾਈਕ ‘ਤੇ ਆਏ ਇਕ ਬਦਮਾਸ਼ ਨੇ ਕਲਾਸ ਦੇ ਅੰਦਰ ਹੀ ਇੱਕ ਬੱਚੇ ਦਾ ਗਲਾ ਵੱਢ ਦਿੱਤਾ। ਹਮਲਾ ਕਰਨ ਤੋਂ ਬਾਅਦ ਬਦਮਾਸ਼ ਬਾਈਕ ‘ਤੇ ਫਰਾਰ ਹੋ ਗਿਆ।

Continues below advertisement

ਚੱਲਦੀ ਕਲਾਸ 'ਚ ਵਾਪਰੀ ਖੌਫਨਾਕ ਘਟਨਾ

ਸੂਚਨਾ ਮਿਲਦੇ ਹੀ ਰਾਜਗੁਰੁਨਗਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਮਾਮਲਾ ਬੱਚਿਆਂ ਦੀ ਗੈਂਗਵਾਰ ਨਾਲ ਜੁੜਿਆ ਹੋ ਸਕਦਾ ਹੈ। ਕਲਾਸ ਦੇ ਅੰਦਰ ਚਾਕੂ ਨਾਲ ਬੱਚੇ ‘ਤੇ ਹਮਲਾ ਹੋਣਾ ਬਹੁਤ ਹੀ ਖੌਫ਼ਨਾਕ ਅਤੇ ਚਿੰਤਾਜਨਕ ਘਟਨਾ ਮੰਨੀ ਜਾ ਰਹੀ ਹੈ।

Continues below advertisement

ਅਜੇ ਤੱਕ ਦੀ ਪੁਲਿਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਚਾਕੂ ਨਾਲ ਹਮਲਾ ਕਰਨ ਵਾਲਾ ਬੱਚਾ ਉਸਦਾ ਸਹਿਪਾਠੀ ਸੀ। ਉਸ ਸਮੇਂ ਕਲਾਸ ਵਿੱਚ ਟੀਚਰ ਪੜ੍ਹਾ ਰਹੇ ਸਨ, ਜਦੋਂ ਬੱਚੇ ਦਾ ਗਲਾ ਕੱਟਿਆ ਗਿਆ। ਹਮਲਾ ਕਰਨ ਤੋਂ ਬਾਅਦ ਦੋਸ਼ੀ ਵਿਦਿਆਰਥੀ ਆਪਣੀ ਟੂ-ਹਵੀਲਰ ‘ਤੇ ਭੱਜ ਗਿਆ। ਹਮਲੇ ਦਾ ਕਾਰਨ ਹੁਣ ਤੱਕ ਸਪਸ਼ਟ ਨਹੀਂ ਹੈ।

ਪੀੜਤ ਬੱਚੇ ਦੀ ਹਾਲਤ ਨਾਜ਼ੁਕ

ਹਮਲੇ ਤੋਂ ਬਾਅਦ ਖੂਨ ਨਾਲ ਲਥਪਥ ਬੱਚੇ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹੁਣ ਪ੍ਰਾਈਵੇਟ ਕਲਾਸ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜਾ ਹੋ ਗਿਆ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।