ਰੋਪੜ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਜੀ ਹਾਂ ਪੁਲਿਸ ਨੇ 10 ਤੋਂ ਵੱਧ ਕਤਲ ਕਰਨ ਵਾਲੇ ਇੱਕ ਸੀਰੀਅਲ ਕਿਲਰ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਸਮਲਿੰਗੀ ਹੈ ਅਤੇ ਉਸ ਦਾ ਸ਼ਿਕਾਰ ਸੜਕਾਂ 'ਤੇ ਘੁੰਮ ਰਹੇ ਲੋਕ ਸਨ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਪਹਿਲਾਂ ਵੀ ਉਹ ਨੌਜਵਾਨਾਂ ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਲੁੱਟਦਾ ਸੀ ਅਤੇ ਫਿਰ ਉਨ੍ਹਾਂ ਦਾ ਕਤਲ ਕਰਦਾ ਸੀ।


ਹੋਰ ਪੜ੍ਹੋ : 2 ਮਿੰਟਾਂ 'ਚ 25 ਥੱਪੜ! ਸ਼ਰਾਬ ਪੀ ਕੇ ਸ਼ਖਸ ਕਰ ਰਿਹਾ ਸੀ ਬਤਮੀਜ਼ੀ, ਔਰਤ ਨੇ ਸ਼ਰੇਆਮ ਕੀਤੀ ਕੁੱਟਮਾਰ, ਦੇਖੋ ਵੀਡੀਓ



ਸੰਬੰਧ ਬਣਾਉਣ ਤੋਂ ਬਾਅਦ Gay ਨੇ ਕੀਤਾ ਤਿੰਨ ਲੋਕਾਂ ਦਾ ਕਤਲ


ਰੋਪੜ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮੁਲਜ਼ਮ ਰਾਮ ਸਰੂਪ ਉਰਫ ਸੋਢੀ ਨੇ ਕੀਰਤਪੁਰ ਸਾਹਿਬ ਨੇੜੇ ਮੌਡਾ ਟੋਲ ਪਲਾਜ਼ਾ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਰੋਪੜ ਜ਼ਿਲ੍ਹੇ ਵਿੱਚ ਤਿੰਨ ਕਤਲ ਦੀਆਂ ਘਟਨਾਵਾਂ ਪੁਲਿਸ ਲਈ ਕੰਡਾ ਬਣ ਗਈਆਂ ਸਨ। ਰਾਮ ਸਰੂਪ ਨੂੰ ਗ੍ਰਿਫ਼ਤਾਰ ਕਰਦੇ ਹੀ ਤਿੰਨੋਂ ਵਾਰਦਾਤਾਂ ਨੂੰ ਟਰੇਸ ਕਰ ਲਿਆ ਗਿਆ ਅਤੇ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ 10 ਤੋਂ ਵੱਧ ਲੋਕਾਂ ਦੀ ਹੱਤਿਆ ਕਰਨ ਦੀ ਗੱਲ ਕਬੂਲੀ।



ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਰੋਪੜ, ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮ ਸੋਢੀ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਉਰਫ਼ ਸੰਨੀ ਦੇ ਪਹਿਲਾਂ ਉਸ ਨਾਲ ਸਬੰਧ ਸਨ। ਫਿਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਦੋਵਾਂ ਵਿਚਾਲੇ ਲੜਾਈ ਹੋ ਗਈ ਅਤੇ ਉਸ ਨੇ ਹਰਪ੍ਰੀਤ ਦਾ ਕਤਲ ਕਰ ਦਿੱਤਾ। ਇਸੇ ਤਰ੍ਹਾਂ ਉਸ ਨੇ ਸਾਰੇ ਅਪਰਾਧ ਕੀਤੇ। ਪੁਲਿਸ ਅਨੁਸਾਰ ਮੁਲਜ਼ਮ ਨਸ਼ੇ ਦਾ ਆਦੀ ਹੈ ਜਿਸ ਕਾਰਨ ਦੋ ਸਾਲ ਪਹਿਲਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਮੁਲਜ਼ਮ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਤਿੰਨ ਬੱਚੇ ਹਨ।


ਕਤਲ ਕਰਨ ਤੋਂ ਬਾਅਦ ਲਾਸ਼ਾਂ ਤੋਂ ਮੰਗਦਾ ਸੀ ਮੁਆਫੀ


ਮੁਲਜ਼ਮ ਨੇ ਦੱਸਿਆ ਕਿ ਉਸ ਨੇ ਕਈ ਅਪਰਾਧ ਕੀਤੇ ਹਨ, ਜਿਨ੍ਹਾਂ ਵਿੱਚੋਂ ਕਈ ਉਸ ਨੂੰ ਯਾਦ ਵੀ ਨਹੀਂ ਹਨ। ਕਤਲ ਕਰਨ ਤੋਂ ਬਾਅਦ, ਉਸਨੂੰ ਪਛਤਾਵਾ ਹੁੰਦਾ ਸੀ ਅਤੇ ਉਹ ਲਾਸ਼ ਦੇ ਪੈਰ ਛੂਹ ਕੇ ਮੁਆਫੀ ਮੰਗਦਾ ਸੀ। ਮੁਲਜ਼ਮ ਨੇ ਦੱਸਿਆ ਕਿ ਉਸ ਨੇ ਸ਼ਰਾਬ ਪੀ ਕੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।