ਮੋਗਾ: ਪੰਜਾਬ 'ਚ ਅਪਰਾਧਕ ਗ੍ਰਾਫ ਦਿਨ-ਬ-ਦਿਨ ਵਧਦਾ ਨਜ਼ਰ ਆ ਰਿਹਾ ਹੈ। ਮੋਗਾ ਤੋਂ ਵੀ ਨਵਾਂ ਮਾਮਲਾ ਸਾਹਮਣੇ ਆਇਆ ਹੈ। ਬੀਤੀ ਦੇਰ ਸ਼ਾਮ ਕਰੀਬ 8 ਵਜੇ ਮੋਗਾ ਜ਼ਿਲ੍ਹੇ ਦੇ ਸਦਾਸਿੰਘ ਵਾਲਾ ਵਿੱਚ ਇੱਕ 40 ਸਾਲ ਦੇ ਨੌਜਵਾਨ ਬਲਜੀਤ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਪੁਲਿਸ ਕਰਮਚਾਰੀ ਤੇ ਪਿੰਡ ਸਾਧਾ ਸਿੰਘ ਵਾਲਾ ਦੇ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਤੇ ਪ੍ਰਗਟ ਸਿੰਘ ਦਾ ਕਿਸੇ ਮਾਮੂਲੀ ਲੈਣ-ਦੇਣ ਨੂੰ ਲੈ ਕੇ ਮਾਮਲਾ ਚੱਲ ਰਿਹਾ ਸੀ। ਕੱਲ੍ਹ ਸਾਰਾ ਦਿਨ ਬਲਜੀਤ ਸਿੰਘ ਪਿੰਡ ਵਿੱਚ ਰੁਝਿਆ ਹੋਇਆ ਸੀ। ਉਹ ਉੱਥੇ ਪਾਣੀ ਦੀ ਸੇਵਾ ਕਰ ਰਿਹਾ ਸੀ ਤੇ ਵਾਪਸ ਘਰ ਚਲਾ ਗਿਆ। ਫਿਰ ਬੱਚਿਆਂ ਲਈ ਦੁਕਾਨ ਤੋਂ ਸੌਦਾ ਲੈਣ ਆਇਆ, ਉੱਥੇ ਉਸ ਦੀ ਪਰਗਟ ਸਿੰਘ ਨਾਲ ਲੜਾਈ ਹੋ ਗਈ।
 
ਇਸ ਝਗੜੇ ਵਿੱਚ ਪਰਗਟ ਸਿੰਘ ਨੇ ਬਲਜੀਤ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਬਲਜੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਹਿਲਾਂ ਚੰਗੇ ਦੋਸਤ ਵੀ ਰਹਿ ਚੁੱਕੇ ਹਨ।