Paramjeet Singh Pamma Encounter: ਪੰਜਾਬ ਵਿੱਚ ਵੱਧ ਰਹੇ ਕ੍ਰਾਇਮ ਨੂੰ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ ਲਗਾਤਾਰ ਗੈਂਗਸਟਰਾਂ ਤੇ ਕਾਰਵਾਈ ਕਰ ਰਹੀ ਹੈ। ਬੀਤੇ ਦਿਨੀ ਜ਼ੀਰਕਪੁਰ ਅਤੇ ਲੁਧਿਆਣਾ ਵਿੱਚ ਗੈਂਗਸਟਰਾਂ ਦੇ ਐਨਕਾਉਂਟਰ ਤੋਂ ਬਾਅਦ ਹੁਣ ਪੰਜਾਬ ਪੁਲਿਸ ਦਾ ਮਾਨਸਾ ਵਿੱਚ ਗੈਂਗਸਟਰ ਨਾਲ ਮੁੱਠਭੇੜ ਹੋਈ ਹੈ। ਜਿਸ ਵਿੱਚ ਗੋਲੀਆਂ ਲੱਗਣ ਕਾਰਨ ਗੈਂਗਸਟਰ ਪਰਮਜੀਤ ਸਿੰਘ ਪੰਮਾ ਗੰਭੀਰ ਜ਼ਖਮੀ ਹੋ ਗਿਆ ਹੈ।


ਦਰਅਸਲ ਗੈਂਗਸਟਰ ਪਰਮਜੀਤ ਸਿੰਘ ਪੰਮਾ ਨੂੰ ਬੀਤੇ ਦਿਨ ਹੀ ਮਾਨਸਾ ਦੀ ਸੀ.ਆਈ.ਏ ਟੀਮ ਨੇ ਗ੍ਰਿਫਤਾਰ ਕੀਤਾ ਸੀ। ਪੰਮਾ ਦੇ ਨਾਲ ਉਸ ਦੇ ਸਾਥੀ ਵੀ ਗ੍ਰਿਫ਼ਤਾਰ ਹੋਏ ਸੀ ਤਾਂ ਬਾਕੀਆਂ ਨੇ ਆਪਣੇ ਹਥਿਆਰਾ ਪੁਲਿਸ ਨੂੰ ਸਰੰਡਰ ਕਰ ਦਿੱਤੇ ਸਨ। ਪਰ ਪੰਮਾ ਨੇ ਆਪਣਾ ਪਿਸਟਲ ਪੁਲਿਸ ਹਵਾਲੇ ਨਹੀਂ ਕੀਤਾ ਸੀ। ਜਿਸ ਨੂੰ ਰਿਕਵਰ ਕਰਨ ਦੇ ਲਈ ਦੇਰ ਰਾਤ ਮਾਨਸਾ ਪੁਲਿਸ ਟੀਮ ਪੰਮਾ ਦੀ ਨਿਸ਼ਾਨਦੇਹੀ 'ਤੇ ਉਸ ਵੱਲੋਂ ਦੱਸੀ ਜਗ੍ਹਾ 'ਤੇ ਪਹੁੰਚੀ ਸੀ। 



ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੰਮਾ ਨੇ ਆਪਣਾ ਛੁਪਾਇਆ ਹਥਿਆਰ ਕੱਢ ਲਿਆ ਅਤੇ ਪੁਲੀਸ ਹਵਾਲੇ ਕਰਨ ਦੀ ਬਜਾਏ ਪੁਲੀਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਚਾਰਜ ਸੰਭਾਲ ਲਿਆ ਅਤੇ ਕਰਾਸ ਫਾਇਰਿੰਗ ਕੀਤੀ। ਜਿਵੇਂ ਹੀ ਪੰਮਾ ਭੱਜਣ ਲੱਗਾਂ ਤਾਂ  ਪੁਲਿਸ ਟੀਮ ਨੇ ਉਸਦੇ ਗਿੱਟੇ 'ਤੇ ਨਿਸ਼ਾਨਾ ਲਗਾਉਂਦੇ ਹੋਏ ਉਸ 'ਤੇ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਪੰਮਾ ਜ਼ਖਮੀ ਹੋ ਕੇ ਉਥੇ ਹੀ ਡਿੱਗ ਗਿਆ।



ਹੁਣ ਪੰਮਾ ਫਿਰ ਤੋਂ ਪੁਲਿਸ ਹਿਰਾਸਤ ਵਿੱਚ ਹੈ। ਉਸ ਖ਼ਿਲਾਫ਼ ਪੁਲੀਸ ’ਤੇ ਗੋਲੀ ਚਲਾਉਣ ਅਤੇ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪੰਮਾ ਏ ਸ਼੍ਰੇਣੀ ਦਾ ਅਪਰਾਧੀ ਹੈ। ਜਿਸ 'ਤੇ ਪੰਜਾਬ ਦੇ ਵੱਖ-ਵੱਖ ਥਾਣਿਆਂ 'ਚ 13 ਐੱਫ.ਆਈ.ਆਰ. ਜਿਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼ ਅਤੇ ਐਨਡੀਪੀਐਸ ਦੇ ਮਾਮਲੇ ਪ੍ਰਮੁੱਖ ਹਨ। ਮਾਨਸਾ ਪੁਲਿਸ ਨੇ ਵੀ ਉਸ ਨੁੰ ਧਾਰਾ 307 ਦੇ ਮਾਮਲੇ 'ਚ ਕਾਬੂ ਕੀਤਾ ਹੈ। 


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

 

Join Our Official Telegram Channel:

https://t.me/abpsanjhaofficial