Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ 'ਚ ਵਿਵਾਦ ਚੱਲ ਰਿਹਾ ਹੈ। ਸੂਤਰਾਂ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੂੰ ਮੰਗਲਵਾਰ (4 ਜੁਲਾਈ) ਨੂੰ ਦਿੱਲੀ ਲਿਆਂਦਾ ਜਾਣਾ ਸੀ, ਪਰ ਪੰਜਾਬ ਪੁਲਿਸ ਨੇ ਫੋਰਸ ਦੀ ਉਪਲਬਧਤਾ ਨਾ ਹੋਣ ਦਾ ਹਵਾਲਾ ਦਿੱਤਾ।


ਇਹ ਵੀ ਪੜ੍ਹੋ: ਪੰਜਾਬ ਦੇ ਪੈਟਰੋਲ ਪੰਪ ਨਹੀਂ ਹਨ ਸੁਰੱਖਿਅਤ ! ਲੁਟੇਰਿਆਂ ਨੇ ਕਰਮਚਾਰੀ ਨੂੰ ਮਾਰੀਆਂ ਗੋਲ਼ੀਆਂ, ਹਾਲਤ ਗੰਭੀਰ


ਇਸ ਕਾਰਨ ਬਿਸ਼ਨੋਈ ਅਗਲੇ ਕਈ ਦਿਨਾਂ ਤੱਕ ਦਿੱਲੀ ਨਹੀਂ ਆ ਸਕੇਗਾ। ਸੂਤਰਾਂ ਨੇ ਦੱਸਿਆ ਕਿ ਸੋਮਵਾਰ (3 ਜੁਲਾਈ) ਸ਼ਾਮ ਤੋਂ ਹੀ ਬਿਸ਼ਨੋਈ ਨੂੰ ਦਿੱਲੀ ਲਿਆਉਣ ਲਈ ਵਿਸ਼ੇਸ਼ ਸੈੱਲ ਪੰਜਾਬ ਦੇ ਬਠਿੰਡਾ 'ਚ ਮੌਜੂਦ ਸੀ। ਬਿਸ਼ਨੋਈ ਦੇ ਖਿਲਾਫ ਦੂਜਾ ਪ੍ਰੋਡਕਸ਼ਨ ਵਾਰੰਟ ਮੰਗਲਵਾਰ ਤੱਕ ਹੀ ਸੀ, ਜੋ ਹੁਣ ਖਤਮ ਹੋ ਗਿਆ ਹੈ।


ਅਜਿਹੇ 'ਚ ਦਿੱਲੀ ਪੁਲਿਸ ਨੂੰ ਬਿਸ਼ਨੋਈ ਨੂੰ ਹਿਰਾਸਤ 'ਚ ਲੈਣ ਲਈ ਤੀਜੀ ਵਾਰ ਪ੍ਰੋਡਕਸ਼ਨ ਵਾਰੰਟ ਲਈ ਅਦਾਲਤ ਦਾ ਰੁਖ ਕਰਨਾ ਹੋਵੇਗਾ। ਸੁਰੱਖਿਆ ਏਜੰਸੀਆਂ ਨੂੰ ਇਨਪੁਟ ਮਿਲੇ ਹਨ ਕਿ ਲਾਰੈਂਸ ਬਿਸ਼ਨੋਈ ਨੂੰ ਖਤਰਾ ਹੈ। ਇਸ ਕਾਰਨ ਉਸ ਨੂੰ ਪੰਜਾਬ ਤੋਂ ਦਿੱਲੀ ਲਿਆਉਣ ਲਈ ਪੰਜਾਬ ਪੁਲਿਸ ਦੀ ਭਾਰੀ ਫੋਰਸ ਦੀ ਵੀ ਲੋੜ ਹੈ ਪਰ ਪੁਲੀਸ ਨੇ ਦੂਜੀ ਵਾਰ ਫੋਰਸ ਨਾ ਮਿਲਣ ਦਾ ਹਵਾਲਾ ਦਿੱਤਾ।


ਇਹ ਵੀ ਪੜ੍ਹੋ: BJP State President : ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ ਤੇ ਕੇਰਲ 'ਚ ਵੀ ਭਾਜਪਾ ਬਦਲੇਗੀ ਪ੍ਰਧਾਨ, ਇਨ੍ਹਾਂ ਨਾਵਾਂ ਦੀ ਹੈ ਚਰਚਾ


ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਗੈਂਗਸਟਰ ਲਾਰੈਂਸ ਬਿਸ਼ਨੋਈ  ਨੂੰ ਮੋਗਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਧਾਰਾ 307 ਤਹਿਤ ਚੱਲ ਰਹੇ ਇੱਕ ਕੇਸ ਵਿੱਚ ਮੋਗਾ ਪੁਲਿਸ ਭਾਰੀ ਸੁਰੱਖਿਆ ਹੇਠ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ 'ਚੋਂ ਲੈ ਕੇ ਅਦਾਲਤ ਵਿੱਚ ਪਹੁੰਚੀ। ਚਾਰਜ ਫਰੇਸ ਕਰਨ ਤੋਂ ਬਾਅਦ ਅਦਾਲਤ ਨੇ ਦੋਸ਼ ਲਾਰੈਂਸ ਨੂੰ 17 ਜੁਲਾਈ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਬਠਿੰਡਾ ਜੇਲ੍ਹ ਭੇਜ ਦਿੱਤਾ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।