ਹੁਸ਼ਿਆਰਪੁਰ: ਪੰਜਾਬ ਪੁਲਿਸ ਨੇ ਲੁੱਟੇਰਿਆਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ।ਦਰਅਸਲ, ਲੁੱਟੇਰਿਆਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਸੁਨਿਆਰੇ ਤੋਂ 8 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।ਪਰ ਪੁਲਿਸ ਨੇ ਬਿਨ੍ਹਾਂ ਇੱਕ ਰੁਪਏ ਦਿੱਤੇ ਲੁੱਟੇਰਿਆਂ ਨੂੰ ਦਬੋਚ ਲਿਆ।


ਲੁੱਟੇਰਿਆਂ ਨੇ ਇੰਨਟਰਨੈੱਟ ਦੀ ਮਦਦ ਨਾਲ ਇੱਕ ਵਿਦੇਸ਼ੀ ਨੰਬਰ ਤੋਂ ਜਵੈਲਰ ਨੂੰ ਫੋਨ ਕੀਤਾ ਅਤੇ 8 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਦੇ ਹੋਏ ਉਸਨੂੰ ਧਮਕੀ ਦਿੱਤੀ।ਪਰ ਜਿਉਂ ਹੀ ਇਹ ਮਾਮਲਾ ਐਸਐਸਪੀ ਹੁਸ਼ਿਆਰਪੁਰ ਅਮਨੀਤ ਕੌਂਡਲ ਦੇ ਧਿਆਨ ਵਿੱਚ ਆਇਆ, ਉਨ੍ਹਾਂ ਨੇ ਜਾਂਚ ਐਸਪੀਡੀ ਰਵਿੰਦਰਪਾਲ ਸਿੰਘ ਸੰਧੂ ਵੱਲੋਂ ਬਣਾਈ ਗਈ ਵਿਸ਼ੇਸ਼ ਟੀਮ ਨੂੰ ਸੌਂਪੀ, ਤਾਂ ਸਿਰਫ ਤਿੰਨ ਦਿਨਾਂ ਵਿੱਚ ਪੁਲਿਸ ਨੇ ਬਠਿੰਡਾ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।ਇਸ ਮਗਰੋਂ ਮੁਲਜ਼ਮਾਂ ਨੇ ਹੋਰ ਵੀ ਫਿਰੌਤੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਲਈ।


ਐਸਐਸਪੀ ਹੁਸ਼ਿਆਰਪੁਰ ਨੇ ਦੱਸਿਆ ਕਿ ਜੈਨ ਜਵੈਲਰ ਦੇ ਮਾਲਕ ਅਨੂਪ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਤੋਂ ਇੱਕ ਵਿਦੇਸ਼ੀ ਨੰਬਰ ਤੋਂ 8 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ, ਜਿਸਨੂੰ ਪੁਲਿਸ ਨੇ ਲੁਟੇਰਿਆਂ ਨੂੰ ਕੋਈ ਪੈਸਾ ਨਾ ਦੇਣ ਦੀ ਅਪੀਲ ਕਰਕੇ ਤਕਨੀਕੀ ਤਰੀਕੇ ਨਾਲ ਮਾਮਲੇ ਦੀ ਜਾਂਚ ਕੀਤੀ।


ਉਨ੍ਹਾਂ ਅਗੇ ਦੱਸਿਆ ਕਿ ਫਿਰ ਬਠਿੰਡਾ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਤਿੰਨ ਲੁੱਟੇਰਿਆਂ ਸੁਖਵਿੰਦਰ ਗਾਗੀ, ਅਕਾਸ਼ਦੀਪ ਸਿੰਘ, ਗਗਨਦੀਪ ਸਿੰਘ, ਸਾਰੇ ਵਾਸੀ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ। ਜਿਸਦੇ ਕੋਲੋਂ ਵੋਇਸ ਚੇਂਜਰ ਮੋਬਾਈਲ ਅਤੇ ਕਰੀਬ ਇੱਕ ਲੱਖ ਰੁਪਏ ਦੀ ਫਿਰੌਤੀ ਦੀ ਰਕਮ ਜੋ ਉਸਨੇ ਕੋਟਕਪੂਰਾ ਦੇ ਇੱਕ ਜਵੈਲਰ ਵਸੂਲੀ ਸੀ ਵੀ ਬਰਾਮਦ ਕੀਤੀ ਹੈ।ਹੁਣ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।


 


 


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ