ਸੰਗਰੂਰ: ਸੰਗਰੂਰ ਪੁਲਿਸ ਨੇ ਪੈਟਰੋਲ-ਡੀਜ਼ਲ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਦੇ ਕਈ ਟਿਕਾਣਿਆਂ 'ਤੇ ਅੱਜ ਸਵੇਰੇ ਵੱਡੀ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ। ਸੰਗਰੂਰ ਦੇ ਮਹਿਲਾ ਚੌਕ ਰੋਡ 'ਤੇ ਇੰਡੀਅਨ ਆਇਲ ਰਿਫਾਇਨਰੀ ਨੇੜੇ ਘਰਾਂ ਤੇ ਢਾਬਿਆਂ 'ਚ ਪੈਟਰੋਲ ਤੇ ਡੀਜ਼ਲ ਦੀ ਗੈਰ-ਕਾਨੂੰਨੀ ਰਾਸ਼ਨਿੰਗ ਹੋਣ ਦੀ ਸੂਚਨਾ ਮਿਲੀ ਸੀ ਜਿਸ ਮਗਰੋਂ ਪੁਲਿਸ ਨੇ ਛਾਪਾ ਮਾਰਿਆ।


 


ਛਾਪੇਮਾਰੀ ਦੌਰਾਨ ਪੁਲੀਸ ਨੇ ਨਾਜਾਇਜ਼ ਤੌਰ ’ਤੇ ਰੱਖਿਆ 3000 ਲੀਟਰ ਤੋਂ ਵੱਧ ਡੀਜ਼ਲ ਤੇ ਪੈਟਰੋਲ ਬਰਾਮਦ ਕੀਤਾ। ਮੌਕੇ 'ਤੇ ਤਾਇਨਾਤ ਭਾਰੀ ਪੁਲਿਸ ਬਲ ਵੱਲੋਂ ਛਾਪੇਮਾਰੀ ਕਰ ਤੇਲ ਦੀ ਰਾਸ਼ਨਿੰਗ ਦਾ ਪਤਾ ਲਗਾਇਆ ਜਾ ਰਿਹਾ ਹੈ। ਇਹ ਲੋਕ ਤੇਲ ਟੈਂਕਰਾਂ ਤੋਂ ਤੇਲ ਕੱਢ ਕੇ ਲੋਕਾਂ ਨੂੰ ਘੱਟ ਰੇਟ 'ਤੇ ਤੇਲ ਸਪਲਾਈ ਕਰਦੇ ਸਨ।