ਪੜਚੋਲ ਕਰੋ

Crime: ਪੰਜਾਬ 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਜੇਲ੍ਹ ਮੁਲਾਜ਼ਮ ਨੇ AK-47 ਨਾਲ ਪਤਨੀ ਤੇ ਸੱਸ ਦੀ ਕੀਤੀ ਹੱਤਿਆ, ਫਿਰ ਖੁਦ ਚੁੱਕਿਆ ਖੌਫਨਾਕ ਕਦਮ...

ਗੁਰਦਾਸਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਘਰੇਲੂ ਕਲੇਸ਼ ਨੇ ਖੂਨੀ ਰੂਪ ਧਾਰ ਲਿਆ। ਜੀ ਹਾਂ ਇੱਕ ਸਾਬਕਾ ਫੌਜੀ ਨੇ ਆਪਣੀ ਪਤਨੀ ਅਤੇ ਸੱਸ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਫਿਰ ਖੁਦ ਵੀ ਗੋਲੀ ਮਾਰ ਕੇ ਆਤਮਹੱਤਿਆ...

ਪੰਜਾਬ ਦੇ ਗੁਰਦਾਸਪੁਰ ਵਿੱਚ ਇੱਕ ਦਰਦਨਾਕ ਵਾਕਿਆ ਵਾਪਰਿਆ, ਜਿੱਥੇ ਜੇਲ੍ਹ ਦੇ ਇੱਕ ਗਾਰਡ ਨੇ ਆਪਣੀ ਪਤਨੀ ਅਤੇ ਸੱਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਉਹ ਇੱਕ ਸਰਕਾਰੀ ਕਵਾਰਟਰ ਵਿੱਚ ਜਾ ਕੇ ਲੁਕ ਗਿਆ। ਜਦੋਂ ਪੁਲਿਸ ਉੱਥੇ ਪਹੁੰਚੀ, ਤਾਂ ਉਸ ਨੇ ਧਮਕੀ ਦਿੱਤੀ ਕਿ ਜੇ ਕਿਸੇ ਨੇ ਨੇੜੇ ਆ ਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਆਪ ਨੂੰ ਗੋਲੀ ਮਾਰ ਲਏਗਾ।

ਖੁਦ ਨੂੰ ਗੋਲੀ ਮਾਰ ਕੇ ਸਮਾਪਤ ਕੀਤੀ ਜੀਵਨ ਲੀਲਾ

ਪੁਲਿਸ ਨੇ ਲਗਭਗ ਇੱਕ ਘੰਟੇ ਤੱਕ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਸਰੈਂਡਰ ਕਰਨ ਦੀ ਬਜਾਏ ਆਪਣੇ ਆਪ ਨੂੰ AK-47 ਨਾਲ ਗੋਲੀ ਮਾਰ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਐਸ.ਐਸ.ਪੀ. ਆਦਿਤਿਆ ਨੇ ਦੱਸਿਆ ਕਿ ਸਾਡੀਆਂ ਕਈ ਟੀਮਾਂ ਮੌਕੇ 'ਤੇ ਪਹੁੰਚ ਚੁੱਕੀਆਂ ਸਨ ਅਤੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ। ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।

ਘਰੇਲੂ ਝਗੜੇ ਨੇ ਲਿਆ ਖੂਨੀ ਰੂਪ

ਗੁਰਦਾਸਪੁਰ ਦੇ ਪਿੰਡ ਗੁੱਥੀ ਵਿੱਚ ਇਹ ਦਰਦਨਾਕ ਘਟਨਾ ਇੱਕ ਘਰੇਲੂ ਵਿਵਾਦ ਕਾਰਨ ਵਾਪਰੀ। ਦੋਸ਼ੀ ਦੀ ਪਹਿਚਾਣ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਗਾਰਡ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਗੁਰਪ੍ਰੀਤ ਸਿੰਘ ਨਿਜੀ ਕੰਪਨੀ ਪੇਸਕੋ ਵੱਲੋਂ ਕੇਂਦਰੀ ਜੇਲ੍ਹ ਵਿੱਚ ਗਾਰਡ ਦੇ ਤੌਰ 'ਤੇ ਤੈਨਾਤ ਸੀ।

ਦੋਸ਼ੀ ਆਪਣੀ ਸਰਕਾਰੀ AK-47 ਰਾਈਫਲ ਲੈ ਕੇ ਰਾਤ ਨੂੰ ਘਰ ਪਹੁੰਚਿਆ। ਤਕਰੀਬਨ ਰਾਤ 3 ਵਜੇ ਉਸ ਨੇ ਆਪਣੀ ਪਤਨੀ ਅਕਵਿੰਦਰ ਕੌਰ ਅਤੇ ਸੱਸ ਗੁਰਜੀਤ ਕੌਰ ਉੱਤੇ ਤਾਬੜਤੋੜ ਗੋਲੀਆਂ ਚਲਾਈਆਂ। ਦੋਵੇਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਗੁਰਪ੍ਰੀਤ ਉੱਥੋਂ ਨਿਕਲ ਗਿਆ ਅਤੇ ਗੁਰਦਾਸਪੁਰ ਦੀ ਸਕੀਮ ਨੰਬਰ 7 ਵਾਲੇ ਸਰਕਾਰੀ ਕਵਾਰਟਰਾਂ ਵਿੱਚ ਜਾ ਕੇ ਲੁਕ ਗਿਆ।

ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ

ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਪੂਰੀ ਇਮਾਰਤ ਦੀ ਘੇਰਾਬੰਦੀ ਕਰ ਦਿੱਤੀ। ਪੁਲਿਸ ਨੇ ਗੁਰਪ੍ਰੀਤ ਨੂੰ ਸਰੈਂਡਰ ਕਰਨ ਲਈ ਆਵਾਜ਼ਾਂ ਮਾਰੀਆਂ ਅਤੇ ਲਗਾਤਾਰ ਲਗਭਗ ਇੱਕ ਘੰਟੇ ਤੱਕ ਉਸ ਨੂੰ ਸਮਝਾਉਂਦੇ ਰਹੇ। ਪਰ ਗੁਰਪ੍ਰੀਤ ਆਪਣੇ ਫੈਸਲੇ 'ਤੇ ਅੜਿਆ ਰਿਹਾ। ਉਸ ਨੇ ਪੁਲਿਸ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ, ਜਿਸ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।

ਇਹ ਸੀ ਪੂਰਾ ਮਾਮਲਾ

ਪਰਿਵਾਰ ਦੇ ਅਨੁਸਾਰ, ਗੁਰਪ੍ਰੀਤ ਅਤੇ ਉਸ ਦੀ ਪਤਨੀ ਵਿਚਕਾਰ ਕਾਫੀ ਸਮੇਂ ਤੋਂ ਘਰੇਲੂ ਤਣਾਅ ਚੱਲ ਰਿਹਾ ਸੀ। ਉਸ ਦੀ ਸਾਲੀ ਪਰਮਿੰਦਰ ਕੌਰ ਨੇ ਵੀ ਦੱਸਿਆ ਕਿ 2016 ਵਿੱਚ ਵਿਆਹ ਤੋਂ ਬਾਅਦ ਦੋਹਾਂ ਦੇ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ, ਜਿਸ ਨੂੰ ਇਸ ਭਿਆਨਕ ਕਤਲ ਦੀ ਮੁੱਖ ਵਜ੍ਹਾ ਮੰਨਿਆ ਜਾ ਰਿਹਾ ਹੈ।

ਐਸਐਸਪੀ ਆਦਿਤਿਆ ਨੇ ਦੱਸਿਆ ਕਿ ਦੋਸ਼ੀ (ਮ੍ਰਿਤਕ) ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਇਹ ਐਕਸ-ਸਰਵਿਸਮੈਨ ਸੀ ਅਤੇ ਇਸ ਸਮੇਂ ਪੈਸਕੋ ਵਿੱਚ ਕੰਮ ਕਰਦਾ ਸੀ। ਘਟਨਾ ਦੇ ਸਮੇਂ ਇਹ ਕੇਂਦਰੀ ਜੇਲ੍ਹ ਗੁਰਦਾਸਪੁਰ ਦੀ ਸੁਰੱਖਿਆ 'ਚ ਤੈਨਾਤ ਸੀ। ਰਾਤ ਦੇ ਦੇਰ ਸਾਨੂੰ ਸੂਚਨਾ ਮਿਲੀ ਕਿ ਇਹ ਜੇਲ੍ਹ ਤੋਂ ਸਰਕਾਰੀ ਹਥਿਆਰ ਲੈ ਕੇ ਨਿਕਲ ਗਿਆ ਹੈ। ਇਸ ਨੇ ਦੋਰਾਂਗਲਾ ਥਾਣੇ ਦੇ ਇਲਾਕੇ 'ਚ ਸਥਿਤ ਆਪਣੇ ਘਰ ਵਿੱਚ ਪਹੁੰਚ ਕੇ ਆਪਣੀ ਪਤਨੀ ਅਤੇ ਸੱਸ ਨੂੰ ਗੋਲੀ ਮਾਰ ਦਿੱਤੀ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

BJP ਆਗੂ ਦੇ ਭਤੀਜੇ ਦੇ ਕਤਲ ਦੇ ਮਾਮਲੇ 'ਚ ਪੁਲਿਸ ਦਾ ਵੱਡਾ Action, ਪੁਲਿਸ ਦੀ ਗ੍ਰਿਫਤ 'ਚ ਮੁੱਖ ਦੋਸ਼ੀ
BJP ਆਗੂ ਦੇ ਭਤੀਜੇ ਦੇ ਕਤਲ ਦੇ ਮਾਮਲੇ 'ਚ ਪੁਲਿਸ ਦਾ ਵੱਡਾ Action, ਪੁਲਿਸ ਦੀ ਗ੍ਰਿਫਤ 'ਚ ਮੁੱਖ ਦੋਸ਼ੀ
ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਭਲਕੇ ਪੰਜਾਬ ‘ਚ ਸ਼ਰਾਬ ਦੇ ਠੇਕੇ ਰਹਿਣਗੇ ਬੰਦ
ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਭਲਕੇ ਪੰਜਾਬ ‘ਚ ਸ਼ਰਾਬ ਦੇ ਠੇਕੇ ਰਹਿਣਗੇ ਬੰਦ
ਪੰਜਾਬ ਦੇ ਇਸ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਨਸ਼ੇ 'ਚ ਧੁੱਤ ਨੌਜਵਾਨ ਨੇ ਕੀਤਾ ਆਹ ਕੰਮ
ਪੰਜਾਬ ਦੇ ਇਸ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਨਸ਼ੇ 'ਚ ਧੁੱਤ ਨੌਜਵਾਨ ਨੇ ਕੀਤਾ ਆਹ ਕੰਮ
ਪੰਜਾਬ 'ਚ ਦਿਨ-ਦਿਹਾੜੇ ਵਪਾਰੀ ਨੇਤਾ ਦੀ ਹੱਤਿਆ, ਮੱਚਿਆ ਹੜਕੰਪ
ਪੰਜਾਬ 'ਚ ਦਿਨ-ਦਿਹਾੜੇ ਵਪਾਰੀ ਨੇਤਾ ਦੀ ਹੱਤਿਆ, ਮੱਚਿਆ ਹੜਕੰਪ
Advertisement

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਆਗੂ ਦੇ ਭਤੀਜੇ ਦੇ ਕਤਲ ਦੇ ਮਾਮਲੇ 'ਚ ਪੁਲਿਸ ਦਾ ਵੱਡਾ Action, ਪੁਲਿਸ ਦੀ ਗ੍ਰਿਫਤ 'ਚ ਮੁੱਖ ਦੋਸ਼ੀ
BJP ਆਗੂ ਦੇ ਭਤੀਜੇ ਦੇ ਕਤਲ ਦੇ ਮਾਮਲੇ 'ਚ ਪੁਲਿਸ ਦਾ ਵੱਡਾ Action, ਪੁਲਿਸ ਦੀ ਗ੍ਰਿਫਤ 'ਚ ਮੁੱਖ ਦੋਸ਼ੀ
ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਭਲਕੇ ਪੰਜਾਬ ‘ਚ ਸ਼ਰਾਬ ਦੇ ਠੇਕੇ ਰਹਿਣਗੇ ਬੰਦ
ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਭਲਕੇ ਪੰਜਾਬ ‘ਚ ਸ਼ਰਾਬ ਦੇ ਠੇਕੇ ਰਹਿਣਗੇ ਬੰਦ
ਪੰਜਾਬ ਦੇ ਇਸ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਨਸ਼ੇ 'ਚ ਧੁੱਤ ਨੌਜਵਾਨ ਨੇ ਕੀਤਾ ਆਹ ਕੰਮ
ਪੰਜਾਬ ਦੇ ਇਸ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਨਸ਼ੇ 'ਚ ਧੁੱਤ ਨੌਜਵਾਨ ਨੇ ਕੀਤਾ ਆਹ ਕੰਮ
ਪੰਜਾਬ 'ਚ ਦਿਨ-ਦਿਹਾੜੇ ਵਪਾਰੀ ਨੇਤਾ ਦੀ ਹੱਤਿਆ, ਮੱਚਿਆ ਹੜਕੰਪ
ਪੰਜਾਬ 'ਚ ਦਿਨ-ਦਿਹਾੜੇ ਵਪਾਰੀ ਨੇਤਾ ਦੀ ਹੱਤਿਆ, ਮੱਚਿਆ ਹੜਕੰਪ
ਚੋਣਾਂ ਤੋਂ ਪਹਿਲਾਂ ਚੰਨੀ ਦਾ ਵੱਡਾ ਧਮਾਕਾ! AAP 'ਤੇ ਵੋਟ ਚੋਰੀ ਦਾ ਦੋਸ਼, ਕਿਹਾ- ਪੁਲਿਸ ਬੂਥਾਂ 'ਤੇ ਕਰਵਾਏਗੀ ਫਰਜ਼ੀ ਵੋਟਿੰਗ...
ਚੋਣਾਂ ਤੋਂ ਪਹਿਲਾਂ ਚੰਨੀ ਦਾ ਵੱਡਾ ਧਮਾਕਾ! AAP 'ਤੇ ਵੋਟ ਚੋਰੀ ਦਾ ਦੋਸ਼, ਕਿਹਾ- ਪੁਲਿਸ ਬੂਥਾਂ 'ਤੇ ਕਰਵਾਏਗੀ ਫਰਜ਼ੀ ਵੋਟਿੰਗ...
ਸਰਦੀਆਂ 'ਚ ਵਾਰ-ਵਾਰ ਡ੍ਰਾਈ ਹੋ ਰਹੀ ਸਕਿਨ, ਤਾਂ ਇਦਾਂ ਕਰੋ Heal
ਸਰਦੀਆਂ 'ਚ ਵਾਰ-ਵਾਰ ਡ੍ਰਾਈ ਹੋ ਰਹੀ ਸਕਿਨ, ਤਾਂ ਇਦਾਂ ਕਰੋ Heal
22 ਮਿੰਟ 'ਚ ਸਟੇਡੀਅਮ 'ਚੋਂ ਨਿਕਲੇ Lionel Messi, 10 ਹਜ਼ਾਰ ਖਰਚ ਕੀਤੇ ਪਰ ਨਹੀਂ ਦੇਖ ਸਕਦੇ ਝਲਕ; ਜਾਣੋ ਕਿਉਂ ਮੱਚੀ ਹਫੜਾ-ਦਫੜੀ
22 ਮਿੰਟ 'ਚ ਸਟੇਡੀਅਮ 'ਚੋਂ ਨਿਕਲੇ Lionel Messi, 10 ਹਜ਼ਾਰ ਖਰਚ ਕੀਤੇ ਪਰ ਨਹੀਂ ਦੇਖ ਸਕਦੇ ਝਲਕ; ਜਾਣੋ ਕਿਉਂ ਮੱਚੀ ਹਫੜਾ-ਦਫੜੀ
ਪੰਜਾਬ ਪੁਲਿਸ ਨੇ ਫਿਰੌਤੀ ਲੈਣ ਆਏ ਰੰਗਦਾਰ ਨੂੰ ਮਾਰੀ ਗੋਲੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ; ਮੱਚੀ ਹਫੜਾ-ਦਫੜੀ
ਪੰਜਾਬ ਪੁਲਿਸ ਨੇ ਫਿਰੌਤੀ ਲੈਣ ਆਏ ਰੰਗਦਾਰ ਨੂੰ ਮਾਰੀ ਗੋਲੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ; ਮੱਚੀ ਹਫੜਾ-ਦਫੜੀ
Embed widget