ਪੰਜਾਬ ਦੇ ਗੁਰਦਾਸਪੁਰ ਵਿੱਚ ਇੱਕ ਦਰਦਨਾਕ ਵਾਕਿਆ ਵਾਪਰਿਆ, ਜਿੱਥੇ ਜੇਲ੍ਹ ਦੇ ਇੱਕ ਗਾਰਡ ਨੇ ਆਪਣੀ ਪਤਨੀ ਅਤੇ ਸੱਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਉਹ ਇੱਕ ਸਰਕਾਰੀ ਕਵਾਰਟਰ ਵਿੱਚ ਜਾ ਕੇ ਲੁਕ ਗਿਆ। ਜਦੋਂ ਪੁਲਿਸ ਉੱਥੇ ਪਹੁੰਚੀ, ਤਾਂ ਉਸ ਨੇ ਧਮਕੀ ਦਿੱਤੀ ਕਿ ਜੇ ਕਿਸੇ ਨੇ ਨੇੜੇ ਆ ਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਆਪ ਨੂੰ ਗੋਲੀ ਮਾਰ ਲਏਗਾ।

Continues below advertisement

ਖੁਦ ਨੂੰ ਗੋਲੀ ਮਾਰ ਕੇ ਸਮਾਪਤ ਕੀਤੀ ਜੀਵਨ ਲੀਲਾ

ਪੁਲਿਸ ਨੇ ਲਗਭਗ ਇੱਕ ਘੰਟੇ ਤੱਕ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਸਰੈਂਡਰ ਕਰਨ ਦੀ ਬਜਾਏ ਆਪਣੇ ਆਪ ਨੂੰ AK-47 ਨਾਲ ਗੋਲੀ ਮਾਰ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਐਸ.ਐਸ.ਪੀ. ਆਦਿਤਿਆ ਨੇ ਦੱਸਿਆ ਕਿ ਸਾਡੀਆਂ ਕਈ ਟੀਮਾਂ ਮੌਕੇ 'ਤੇ ਪਹੁੰਚ ਚੁੱਕੀਆਂ ਸਨ ਅਤੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ। ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।

Continues below advertisement

ਘਰੇਲੂ ਝਗੜੇ ਨੇ ਲਿਆ ਖੂਨੀ ਰੂਪ

ਗੁਰਦਾਸਪੁਰ ਦੇ ਪਿੰਡ ਗੁੱਥੀ ਵਿੱਚ ਇਹ ਦਰਦਨਾਕ ਘਟਨਾ ਇੱਕ ਘਰੇਲੂ ਵਿਵਾਦ ਕਾਰਨ ਵਾਪਰੀ। ਦੋਸ਼ੀ ਦੀ ਪਹਿਚਾਣ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਗਾਰਡ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਗੁਰਪ੍ਰੀਤ ਸਿੰਘ ਨਿਜੀ ਕੰਪਨੀ ਪੇਸਕੋ ਵੱਲੋਂ ਕੇਂਦਰੀ ਜੇਲ੍ਹ ਵਿੱਚ ਗਾਰਡ ਦੇ ਤੌਰ 'ਤੇ ਤੈਨਾਤ ਸੀ।

ਦੋਸ਼ੀ ਆਪਣੀ ਸਰਕਾਰੀ AK-47 ਰਾਈਫਲ ਲੈ ਕੇ ਰਾਤ ਨੂੰ ਘਰ ਪਹੁੰਚਿਆ। ਤਕਰੀਬਨ ਰਾਤ 3 ਵਜੇ ਉਸ ਨੇ ਆਪਣੀ ਪਤਨੀ ਅਕਵਿੰਦਰ ਕੌਰ ਅਤੇ ਸੱਸ ਗੁਰਜੀਤ ਕੌਰ ਉੱਤੇ ਤਾਬੜਤੋੜ ਗੋਲੀਆਂ ਚਲਾਈਆਂ। ਦੋਵੇਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਗੁਰਪ੍ਰੀਤ ਉੱਥੋਂ ਨਿਕਲ ਗਿਆ ਅਤੇ ਗੁਰਦਾਸਪੁਰ ਦੀ ਸਕੀਮ ਨੰਬਰ 7 ਵਾਲੇ ਸਰਕਾਰੀ ਕਵਾਰਟਰਾਂ ਵਿੱਚ ਜਾ ਕੇ ਲੁਕ ਗਿਆ।

ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ

ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਪੂਰੀ ਇਮਾਰਤ ਦੀ ਘੇਰਾਬੰਦੀ ਕਰ ਦਿੱਤੀ। ਪੁਲਿਸ ਨੇ ਗੁਰਪ੍ਰੀਤ ਨੂੰ ਸਰੈਂਡਰ ਕਰਨ ਲਈ ਆਵਾਜ਼ਾਂ ਮਾਰੀਆਂ ਅਤੇ ਲਗਾਤਾਰ ਲਗਭਗ ਇੱਕ ਘੰਟੇ ਤੱਕ ਉਸ ਨੂੰ ਸਮਝਾਉਂਦੇ ਰਹੇ। ਪਰ ਗੁਰਪ੍ਰੀਤ ਆਪਣੇ ਫੈਸਲੇ 'ਤੇ ਅੜਿਆ ਰਿਹਾ। ਉਸ ਨੇ ਪੁਲਿਸ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ, ਜਿਸ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।

ਇਹ ਸੀ ਪੂਰਾ ਮਾਮਲਾ ਪਰਿਵਾਰ ਦੇ ਅਨੁਸਾਰ, ਗੁਰਪ੍ਰੀਤ ਅਤੇ ਉਸ ਦੀ ਪਤਨੀ ਵਿਚਕਾਰ ਕਾਫੀ ਸਮੇਂ ਤੋਂ ਘਰੇਲੂ ਤਣਾਅ ਚੱਲ ਰਿਹਾ ਸੀ। ਉਸ ਦੀ ਸਾਲੀ ਪਰਮਿੰਦਰ ਕੌਰ ਨੇ ਵੀ ਦੱਸਿਆ ਕਿ 2016 ਵਿੱਚ ਵਿਆਹ ਤੋਂ ਬਾਅਦ ਦੋਹਾਂ ਦੇ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ, ਜਿਸ ਨੂੰ ਇਸ ਭਿਆਨਕ ਕਤਲ ਦੀ ਮੁੱਖ ਵਜ੍ਹਾ ਮੰਨਿਆ ਜਾ ਰਿਹਾ ਹੈ।

ਐਸਐਸਪੀ ਆਦਿਤਿਆ ਨੇ ਦੱਸਿਆ ਕਿ ਦੋਸ਼ੀ (ਮ੍ਰਿਤਕ) ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਇਹ ਐਕਸ-ਸਰਵਿਸਮੈਨ ਸੀ ਅਤੇ ਇਸ ਸਮੇਂ ਪੈਸਕੋ ਵਿੱਚ ਕੰਮ ਕਰਦਾ ਸੀ। ਘਟਨਾ ਦੇ ਸਮੇਂ ਇਹ ਕੇਂਦਰੀ ਜੇਲ੍ਹ ਗੁਰਦਾਸਪੁਰ ਦੀ ਸੁਰੱਖਿਆ 'ਚ ਤੈਨਾਤ ਸੀ। ਰਾਤ ਦੇ ਦੇਰ ਸਾਨੂੰ ਸੂਚਨਾ ਮਿਲੀ ਕਿ ਇਹ ਜੇਲ੍ਹ ਤੋਂ ਸਰਕਾਰੀ ਹਥਿਆਰ ਲੈ ਕੇ ਨਿਕਲ ਗਿਆ ਹੈ। ਇਸ ਨੇ ਦੋਰਾਂਗਲਾ ਥਾਣੇ ਦੇ ਇਲਾਕੇ 'ਚ ਸਥਿਤ ਆਪਣੇ ਘਰ ਵਿੱਚ ਪਹੁੰਚ ਕੇ ਆਪਣੀ ਪਤਨੀ ਅਤੇ ਸੱਸ ਨੂੰ ਗੋਲੀ ਮਾਰ ਦਿੱਤੀ।