Shocking: ਅਕਸਰ ਆਪਣੇ ਆਸ-ਪਾਸ ਤੁਸੀ ਹੈਰਾਨ ਕਰਨ ਵਾਲੀਆਂ ਖਬਰਾਂ ਸੁਣਦੇ ਹੋਵੋਗੇ। ਜੋ ਕਿ ਹੈਰਾਨ ਕਰਨ ਦੇ ਨਾਲ-ਨਾਲ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰ ਦਿੰਦੀਆਂ ਹਨ। ਇਸ ਵਿਚਾਲੇ ਇੱਕ ਅਜਿਹੀ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਇੱਕ ਸ਼ਖਸ਼ ਨੇ ਬੇਟੀ ਨਾਲ ਸਾਲ ਭਰ ਬਲਾਤਕਾਰ ਕਰਕੇ ਪਿਓ-ਧੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ। ਧੀ ਨੂੰ ਡਰਾ ਕੇ ਰੱਖਣ ਲਈ ਮੁਲਜ਼ਮ ਨੇ ਅਸ਼ਲੀਲ ਵੀਡੀਓ ਵੀ ਬਣਾ ਲਈ। ਪਰ ਵੀਡੀਓ ਬਣਾ ਕੇ ਉਹ ਆਪ ਹੀ ਫਸ ਗਿਆ। ਹੁਣ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਮਾਮਲਾ ਹਸਨਪੁਰ ਕੋਤਵਾਲੀ ਇਲਾਕੇ ਦੇ ਪਿੰਡ ਦਾ ਹੈ। 13 ਸਾਲ ਪਹਿਲਾਂ ਇੱਕ ਪਿੰਡ ਵਾਸੀ ਨੇ ਲਖਨਊ ਦੀ ਇੱਕ ਔਰਤ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੀ ਇੱਕ ਬੇਟੀ ਅਤੇ ਇੱਕ ਪੁੱਤਰ ਹੈ। ਬੇਟੀ ਦੀ ਉਮਰ ਕਰੀਬ 12 ਸਾਲ ਹੈ। ਉਹ ਪਿੰਡ ਦੇ ਸਰਕਾਰੀ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ ਜਦਕਿ ਪੁੱਤਰ ਛੋਟਾ ਹੈ। ਦੋਸ਼ੀ ਪਿਤਾ ਨਸ਼ੇ ਦਾ ਆਦੀ ਹੈ। ਉਹ ਪਤਨੀ ਨੂੰ ਵੀ ਕੁੱਟਦਾ ਰਹਿੰਦਾ ਸੀ। ਜਿਸ ਕਾਰਨ ਪਤਨੀ ਕਰੀਬ ਇੱਕ ਸਾਲ ਪਹਿਲਾਂ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਗਈ ਸੀ। ਦੋਸ਼ ਹੈ ਕਿ ਪਤਨੀ ਦੇ ਜਾਣ ਤੋਂ ਬਾਅਦ ਪਤੀ ਨੇ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕਰਨਾ ਸ਼ੁਰੂ ਕਰ ਦਿੱਤਾ। ਉਹ ਹਰ ਤੀਜੇ ਦਿਨ ਆਪਣੀ ਧੀ ਨਾਲ ਬਲਾਤਕਾਰ ਕਰਦਾ ਸੀ।
ਪੀੜਤ ਵਿਦਿਆਰਥਣ ਨੇ ਆਪਣੀ ਤਾਈ ਨੂੰ ਆਪ ਬੀਤੀ ਸੁਣਾਈ ਸੀ, ਪਰ ਉਸ ਨੇ ਯਕੀਨ ਨਹੀਂ ਕੀਤਾ ਸੀ। ਐਤਵਾਰ ਨੂੰ ਪਿਤਾ ਨੇ ਆਪਣੀ ਬੇਟੀ ਨੂੰ ਡਰਾਉਣ ਲਈ ਅਸ਼ਲੀਲ ਵੀਡੀਓ ਵੀ ਬਣਾਈ। ਪਰ, ਵੀਡੀਓ ਧੀ ਦੇ ਹੱਥ ਲੱਗ ਗਈ। ਉਸ ਨੇ ਆਪਣੀ ਤਾਈ ਨੂੰ ਵੀਡੀਓ ਦਿਖਾਈ ਤਾਂ ਧੀ ਨਾਲ ਬਲਾਤਕਾਰ ਕਰਨ ਦੇ ਠੋਸ ਸਬੂਤ ਮਿਲ ਗਏ।
ਤਾਈ ਨੇ ਕੋਤਵਾਲੀ 'ਚ ਸ਼ਿਕਾਇਤ ਦਰਜ ਕਰਵਾਈ। ਵਿਦਿਆਰਥਣ ਦੇ ਬਿਆਨ ਤੋਂ ਬਾਅਦ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਇੰਚਾਰਜ ਸਨੋਜ ਪ੍ਰਤਾਪ ਸਿੰਘ ਨੇ ਦੱਸਿਆ ਕਿ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਵਾਲੇ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਲੜਕੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ ਗਿਆ ਹੈ।
ਦੋਸ਼ੀ ਪਿਤਾ ਧੀ ਨੂੰ ਦਿਖਾਉਦਾ ਸੀ ਪੋਰਨ ਵੀਡੀਓ
ਚਰਚਾ ਹੈ ਕਿ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਿਤਾ ਧੀ ਨੂੰ ਪੋਰਨ ਵੀਡੀਓ ਵੀ ਦਿਖਾਉਂਦਾ ਸੀ। ਉਹ ਸ਼ਰਾਬ ਅਤੇ ਭੰਗ ਦਾ ਆਦੀ ਦੱਸਿਆ ਜਾਂਦਾ ਹੈ। ਉਸਦੇ ਜੁਰਮ ਤੋਂ ਤੰਗ ਆ ਕੇ ਮਾਂ ਆਪਣੀ ਮਾਸੂਮ ਧੀ ਅਤੇ ਪੁੱਤਰ ਨੂੰ ਛੱਡ ਗਈ।