Shraddha Murder Case: ਅਪਰਾਧ ਕਰਦੇ ਹੋਏ ਵਿਅਕਤੀ ਕਦੋਂ ਦਰਿੰਦਾ ਬਣ ਜਾਂਦਾ ਹੈ, ਉਸ ਨੂੰ ਖੁਦ ਵੀ ਨਹੀਂ ਚਲਦਾ। ਦੇਸ਼ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਹ ਕੇਸ ਇਸ ਗੱਲ ਦੇ ਗਵਾਹ ਬਣ ਗਏ ਹਨ ਕਿ ਇਨਸਾਨ ਨੂੰ ਅਸਲੀ ਰਾਖਸ਼ ਬਣਨ ਵਿਚ ਦੇਰ ਨਹੀਂ ਲੱਗਦੀ। ਇਸ ਸਮੇਂ ਸ਼ਰਧਾ ਕਤਲ ਕਾਂਡ ਨੂੰ ਲੈ ਕੇ ਦੇਸ਼ ਭਰ 'ਚ ਲੋਕਾਂ ਦਾ ਖੂਨ ਉਬਾਲ ਰਿਹਾ ਹੈ ਪਰ ਇਸ ਤੋਂ ਇਲਾਵਾ ਵੀ ਕਈ ਅਜਿਹੇ ਮਾਮਲੇ ਹਨ, ਜਿਨ੍ਹਾਂ 'ਚ ਕਾਤਲ ਨੇ ਕਤਲ ਤੋਂ ਬਾਅਦ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ ਸਨ।
ਅਜਿਹਾ ਹੀ ਮਾਮਲਾ ਪੱਛਮੀ ਬੰਗਾਲ ਦੇ ਬਰੂਈਪੁਰ ਇਲਾਕੇ ਤੋਂ ਵੀ ਸਾਹਮਣੇ ਆਇਆ ਹੈ, ਇੱਥੇ ਬੇਟੇ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਮਾਂ ਨਾਲ ਮਿਲ ਕੇ ਲਾਸ਼ ਦੇ ਪੰਜ ਟੁਕੜੇ ਕਰ ਦਿੱਤੇ। ਪਿਤਾ ਨੇਵੀ ਤੋਂ ਸੇਵਾਮੁਕਤ ਹੋਏ ਸਨ, ਜੋ ਸ਼ਰਾਬ ਦੇ ਆਦੀ ਸਨ। ਪਿਓ-ਪੁੱਤ ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਸੀ, 14 ਨਵੰਬਰ ਤੱਕ ਝਗੜਾ ਕਾਫੀ ਵੱਧ ਗਿਆ। ਫਿਰ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰਕੇ ਲਾਸ਼ ਨੂੰ ਪੰਜ ਟੁਕੜਿਆਂ ਵਿੱਚ ਵੰਡ ਕੇ ਟਿਕਾਣੇ ਲਗਾ ਦਿੱਤਾ ਸੀ। ਇਸ ਵਿੱਚ ਮਾਂ ਨੇ ਵੀ ਪੁੱਤਰ ਦਾ ਸਾਥ ਦਿੱਤਾ।
2010 ਦੀ ਹੈਰਾਨ ਕਰਨ ਵਾਲੀ ਘਟਨਾ
ਸਾਲ 2010 ਵਿੱਚ ਉੱਤਰਾਖੰਡ ਦੇ ਦੇਹਰਾਦੂਨ ਤੋਂ ਵੀ ਅਜਿਹੀ ਹੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਸੀ। ਇੱਥੇ ਇੱਕ ਸਾਫਟਵੇਅਰ ਇੰਜੀਨੀਅਰ ਨੇ ਆਪਣੀ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ ਛੋਟੇ-ਛੋਟੇ ਟੁਕੜੇ ਕਰ ਕੇ ਫਰੀਜ਼ਰ 'ਚ ਛੁਪਾ ਦਿੱਤਾ ਸੀ। ਕਤਲ ਤੋਂ ਬਾਅਦ ਲਾਸ਼ ਦੇ 72 ਟੁਕੜੇ ਕਰ ਦਿੱਤੇ । ਉਹ ਹਰ ਰੋਜ਼ ਲਾਸ਼ ਦੇ ਟੁਕੜੇ ਇੱਕ-ਇੱਕ ਕਰਕੇ ਟਿਕਾਣੇ ਲਗਾਉਂਦਾ ਸੀ। ਦੋਵਾਂ ਨੇ ਲਵ ਮੈਰਿਜ ਕੀਤੀ ਸੀ। ਇਸ ਘਟਨਾ ਤੋਂ ਬਾਅਦ ਵੀ ਕਾਤਲ ਰਾਜੇਸ਼ ਆਪਣੇ ਦੋ ਬੱਚਿਆਂ ਨਾਲ ਉਸੇ ਫਲੈਟ ਵਿੱਚ ਆਮ ਜੀਵਨ ਬਤੀਤ ਕਰ ਰਿਹਾ ਸੀ।
ਮੁੰਬਈ ਨੀਰਜ ਕਤਲ ਕਾਂਡ
2008 ਵਿੱਚ ਮੁੰਬਈ ਵਿੱਚ ਸਾਹਮਣੇ ਆਏ ਨੀਰਜ ਗਰੋਵਰ ਕਤਲ ਕਾਂਡ ਨਾਲ ਵੀ ਲੋਕਾਂ ਦੀ ਰੂਹ ਕੰਬ ਗਈ ਸੀ। ਇਹ ਅਜਿਹਾ ਮਾਮਲਾ ਹੈ ਜਿਸ ਨੂੰ ਕੋਈ ਭੁੱਲ ਨਹੀਂ ਸਕਦਾ। ਨੀਰਜ ਗਰੋਵਰ ਇੱਕ ਟੀਵੀ ਨਿਰਮਾਤਾ ਸੀ। ਇਹ ਕਤਲ ਪ੍ਰੇਮ ਤਿਕੋਣ ਕਾਰਨ ਹੋਇਆ ਸੀ। ਇਸ ਮਾਮਲੇ 'ਚ ਕੰਨੜ ਅਭਿਨੇਤਰੀ ਮਾਰੀਆ ਸੁਸਾਈਰਾਜ ਅਤੇ ਜਲ ਸੈਨਾ ਅਧਿਕਾਰੀ ਮੈਥਿਊ ਸ਼ਾਮਲ ਸਨ। ਮਾਰੀਆ ਦੇ ਫਲੈਟ 'ਚ ਮੈਥਿਊ ਅਤੇ ਨੀਰਜ ਵਿਚਾਲੇ ਹੋਈ ਲੜਾਈ 'ਚ ਨੀਰਜ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮਾਰੀਆ ਅਤੇ ਮੈਥਿਊ ਨੇ ਮਿਲ ਕੇ ਨੀਰਜ ਦੀ ਲਾਸ਼ ਦੇ 300 ਟੁਕੜੇ ਕਰ ਦਿੱਤੇ, ਪਲਾਸਟਿਕ ਦੇ ਥੈਲਿਆਂ 'ਚ ਭਰ ਕੇ ਲਾਸ਼ ਦੇ ਟੁਕੜਿਆਂ ਨੂੰ ਜੰਗਲ 'ਚ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ ਸੀ।
ਨੈਨਾ ਸਾਹਨੀ ਕਤਲ ਕੇਸ
ਨੈਨਾ ਸਾਹਨੀ ਕਤਲਕਾਂਡ ਤੰਦੂਰ ਕਾਂਡ ਦੇ ਨਾਂ ਨਾਲ ਮਸ਼ਹੂਰ ਹੈ। ਜਿਸ 'ਚ ਨੈਨਾ ਸਾਹਨੀ ਦੇ ਪ੍ਰੇਮੀ ਨੇ ਸ਼ੱਕ ਦੇ ਆਧਾਰ 'ਤੇ ਹੀ ਪਤਨੀ ਦਾ ਕਤਲ ਕਰ ਦਿੱਤੀ ਸੀ। ਇਸ ਤੋਂ ਬਾਅਦ ਨੈਨਾ ਦੀ ਲਾਸ਼ ਦੇ ਟੁਕੜਿਆਂ ਨੂੰ ਤੰਦੂਰ ਦੀ ਭੱਠੀ ਵਿੱਚ ਪਾ ਕੇ ਸਾੜ ਦਿੱਤਾ ਗਿਆ। ਦੋਵੇਂ ਲਿਵ-ਇਨ 'ਚ ਰਹਿੰਦੇ ਸਨ। ਬਾਅਦ ਵਿੱਚ ਦੋਵਾਂ ਵਿੱਚ ਝਗੜਾ ਸ਼ੁਰੂ ਹੋ ਗਿਆ ਅਤੇ ਸੁਸ਼ੀਲ ਨੇ ਸ਼ੱਕ ਦੇ ਚੱਲਦਿਆਂ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਦੇ ਟੁਕੜੇ ਕਰ ਦਿੱਤੇ ਅਤੇ ਬਾਅਦ ਵਿੱਚ ਇਨ੍ਹਾਂ ਟੁਕੜਿਆਂ ਨੂੰ ਭੱਠੀ ਵਿੱਚ ਪਾ ਕੇ ਸਾੜ ਦਿੱਤਾ ਸੀ।
ਸ਼ਰਧਾ ਕਤਲ ਕਾਂਡ
ਹਾਲ ਹੀ 'ਚ ਸਾਹਮਣੇ ਆਇਆ ਸ਼ਰਧਾ ਕਤਲ ਕਾਂਡ ਅਜੇ ਪੂਰੀ ਤਰ੍ਹਾਂ ਸੁਲਝਿਆ ਨਹੀਂ ਹੈ। ਇਸ ਕਤਲ ਦਾ ਦੋਸ਼ੀ ਸ਼ਰਧਾ ਦਾ ਬੁਆਏਫ੍ਰੈਂਡ ਆਫਤਾਬ ਹੈ, ਜਿਸ ਨੇ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ। ਉਹ ਇਨ੍ਹਾਂ ਟੁਕੜਿਆਂ ਨੂੰ ਇੱਕ-ਇੱਕ ਕਰਕੇ ਮਹਿਰੌਲੀ ਦੇ ਜੰਗਲ ਵਿਚ ਸੁੱਟ ਦਿੰਦਾ ਸੀ। ਪੁਲਿਸ ਨੇ ਸ਼ਰਧਾ ਦੇ ਦੋਸਤ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਸੀ, ਹੁਣ ਇਸ ਮਾਮਲੇ 'ਚ ਹੌਲੀ-ਹੌਲੀ ਕਈ ਖੁਲਾਸੇ ਹੋ ਰਹੇ ਹਨ।