Crime News: ਹਰਿਆਣਾ ਦੇ ਸੋਨੀਪਤ ਵਿੱਚ ਇੱਕ ਔਰਤ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੋਨੀਪਤ 'ਚ ਆਪਣੀ ਸਾਬਕਾ ਸੱਸ ਦਾ ਗਲਾ ਵੱਢ ਕੇ ਕਤਲ ਕਰਨ ਵਾਲੇ ਦੋਸ਼ੀ ਨੂੰ ਆਖਿਰਕਾਰ ਸੈਕਟਰ 27 ਥਾਣੇ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ। ਗ੍ਰਿਫ਼ਤਾਰ ਵਿਅਕਤੀ ਨਾਨੂਰਾਮ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਸਾਬਕਾ ਸੱਸ ਚਵੰਨੀ ਦੇਵੀ ਦੀ ਗਰਦਨ ਕੱਟ ਕੇ ਇੱਕ ਬੈਗ 'ਚ ਆਪਣੀ ਸਾਬਕਾ ਪਤਨੀ ਦੇ ਪ੍ਰੇਮੀ ਨੂੰ ਦਿੱਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਨਾਨੂਰਾਮ ਨੇ ਸੋਨੀਪਤ ਆਟੋ ਮਾਰਕੀਟ 'ਚ ਚਵੰਨੀ ਦੇਵੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਦੋਸ਼ੀ ਨਾਨੂਰਾਮ ਨੇ ਸੋਨੀਪਤ ਪੁਲਿਸ ਦੇ ਸਾਹਮਣੇ ਖੁਲਾਸਾ ਕੀਤਾ ਹੈ। ਨਾਨੂਰਾਮ ਦਾ ਆਪਣੀ ਸਾਬਕਾ ਸੱਸ ਚਵੰਨੀ ਦੇਵੀ ਨਾਲ ਆਪਣੀ ਸਾਬਕਾ ਪਤਨੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਇਸੇ ਕਾਰਨ ਉਸ ਨੇ ਇਹ ਕਤਲ ਕੀਤਾ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਮੁਲਜ਼ਮ ਦਿੱਲੀ ਦੇ ਨਾਲ-ਨਾਲ ਬਿਹਾਰ ਵਿੱਚ ਵੀ ਰਹਿ ਰਿਹਾ ਸੀ। ਪੁਲਿਸ ਨੇ ਦੋਸ਼ੀ ਨੂੰ ਸੋਨੀਪਤ ਦੇ ਵਿਕਾਸ ਨਗਰ ਤੋਂ ਗ੍ਰਿਫਤਾਰ ਕੀਤਾ ਹੈ। ਸੋਨੀਪਤ ਸੈਕਟਰ 27 ਥਾਣੇ ਦੇ ਇੰਚਾਰਜ ਸਵਿਤ ਕੁਮਾਰ ਨੇ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਕਤਲ ਵਿੱਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਬਰਾਮਦ ਹੋਣਾ ਬਾਕੀ ਹੈ। ਮੁਲਜ਼ਮ ਨਾਨੂਰਾਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ। ਫਿਲਹਾਲ ਸੋਨੀਪਤ ਪੁਲਸ ਦੋਸ਼ੀ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।
ਦੱਸ ਦਈਏ ਕਿ 13 ਸਤੰਬਰ ਨੂੰ ਪੁਲਿਸ ਨੂੰ ਆਟੋ ਮਾਰਕੀਟ ਦੇ ਕੋਲ ਝਾੜੀਆਂ 'ਚੋਂ ਇੱਕ ਔਰਤ ਦੀ ਸਿਰ ਰਹਿਤ ਲਾਸ਼ ਮਿਲੀ ਸੀ। ਦੋਸ਼ ਸੀ ਕਿ ਸਾਬਕਾ ਜਵਾਈ ਨੇ ਔਰਤ ਦਾ ਕਤਲ ਕੀਤਾ ਸੀ ਤੇ ਉਸ ਦਾ ਸਿਰ ਤੇ ਉਂਗਲਾਂ ਵੀ ਵੱਢ ਦਿੱਤੀਆਂ ਸਨ। ਇਸ ਤੋਂ ਬਾਅਦ ਮੁਲਜ਼ਮ ਔਰਤ ਦਾ ਸਿਰ ਇੱਕ ਬੈਗ ਵਿੱਚ ਬੰਦ ਕਰਕੇ ਆਪਣੇ ਨਾਲ ਲੈ ਗਿਆ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਦੀ ਬੇਟੀ ਚਵੰਨੀ ਦੇਵੀ ਦਾ ਨਾਨੂਰਾਮ ਨਾਲ ਪ੍ਰੇਮ ਵਿਆਹ ਹੋਇਆ ਸੀ। ਹਾਲਾਂਕਿ ਕੁਝ ਦਿਨਾਂ ਬਾਅਦ ਮਹਿਲਾ ਦੀ ਲੜਕੀ ਨੇ ਆਪਣੇ ਪਹਿਲੇ ਪਤੀ ਨੂੰ ਛੱਡ ਦਿੱਤਾ ਤੇ ਫਿਰ ਭੱਜ ਕੇ ਵਿਆਹ ਕਰ ਲਿਆ। ਇਸ ਗੱਲ ਤੋਂ ਨਾਨੂਰਾਮ ਨੂੰ ਬਹੁਤ ਗੁੱਸਾ ਆਇਆ।