Punjab News: ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਨਾਲ ਸਬੰਧਿਤ ਪਿੰਡ ਸਰੂਪਵਾਲ 'ਚ ਇੱਕ ਕਿਸਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਲਕੀਤ ਸਿੰਘ ਆਪਣੇ ਘਰ ਦੇ ਬਾਹਰ ਖੜਾ ਸੀ ਅਤੇ ਉਸ ਦੇ ਘਰ ਦੀ ਉਸਾਰੀ ਨੂੰ ਲੈ ਕੇ ਕੰਮ ਚੱਲ ਰਿਹਾ ਸੀ ਤਾਂ ਉਸ ਦੇ ਗੁਆਂਢੀ ਤਰਸੇਮ ਸਿੰਘ ਨਾਲ ਨਾਲੀ ਦੇ ਪਾਣੀ ਦੀ ਨਿਕਾਸੀ ਨੂੰ ਲੈਕੇ ਮਾਮੂਲੀ ਵਿਆਦ ਹੋ ਗਿਆ


ਇਸ ਤੋਂ ਬਾਅਦ ਤਰਸੇਮ ਸਿੰਘ ਨੇ ਆਪਣੇ ਰਿਵਾਲਵਰ ਨਾਲ  ਮਲਕੀਤ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ 'ਤੇ ਹੀ ਮਲਕੀਤ ਸਿੰਘ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ.ਐੱਸ.ਪੀ ਵਿਪਨ ਕੁਮਾਰ ਤੇ ਥਾਣਾ ਕਬੀਰਪੁਰ ਦੀ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।


ਇਸ ਮੌਕੇ ਦੋਸ਼ੀ ਤਰਸੇਮ ਸਿੰਘ ਨੇ ਕਬੂਲ ਕੀਤਾ ਕਿ ਉਸ ਨੂੰ ਇਸ ਘਟਨਾ ਦਾ ਪਛਤਾਵਾ ਹੈ ਤੇ ਉਸਨੇ ਮਲਕੀਤ ਸਿੰਘ 'ਤੇ ਆਤਮ ਰੱਖਿਆ ਕਰਨ ਲਈ ਗੋਲੀ ਚਲਾਈ ਹੈ ਤੇ ਉਸਨੇ ਆਪਣਾ ਇਹ ਕਹਿ ਕੇ ਗੁਨਾਹ ਕਬੂਲ ਕੀਤਾ ਕਿ ਮੈਨੂੰ ਪਛਤਾਵਾ ਹੈ।