Crime News: ਜੇ ਤੁਸੀਂ ਹਰਿਆਣਾ ਦੇ ਯਮੁਨਾਨਗਰ (yamunanagar) ਜ਼ਿਲ੍ਹੇ ਦੀਆਂ ਸੜਕਾਂ 'ਤੇ ਕਿਤੋਂ ਆ ਰਹੇ ਹੋ ਤੇ ਕੋਈ ਔਰਤ ਤੁਹਾਡੇ ਤੋਂ ਲਿਫਟ ਮੰਗ ਰਹੀ ਹੈ ਤਾਂ ਸਾਵਧਾਨ ਹੋ ਜਾਓ। ਅਜਿਹੀਆਂ ਔਰਤਾਂ ਨੂੰ ਲਿਫਟ ਦੇਣ ਤੋਂ ਪਹਿਲਾਂ ਦੋ ਵਾਰ ਸੋਚੋ।
ਕੀ ਹੈ ਪੂਰਾ ਮਾਮਲਾ
ਦਰਅਸਲ ਯਮੁਨਾਨਗਰ ਸਿਟੀ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੀਆਂ ਔਰਤਾਂ ਪਹਿਲਾਂ ਲਿਫਟ ਲੈ ਕੇ ਡਰਾਈਵਰਾਂ ਦੇ ਨੇੜੇ ਆਉਂਦੀਆਂ ਹਨ, ਫਿਰ ਉਨ੍ਹਾਂ ਨੂੰ ਆਪਣੇ ਆਪਣੇ ਘਰ ਬੁਲਾਉਂਦੀਆਂ ਹਨ। ਜੇਕੋਈ ਇਨ੍ਹਾਂ ਦੇ ਜਾਲ ਵਿੱਚ ਫਸ ਜਾਵੇ ਤਾਂ ਉਸ ਨੂੰ ਹਮ ਬਿਸਤਰ ਹੋਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ, ਬੱਸ ਇੱਥੋਂ ਹੀ ਪੂਰਾ ਖੇਡ ਸ਼ੁਰੂ ਹੁੰਦਾ ਹੈ। ਜਿਸ ਸਮੇਂ ਜਦੋਂ ਔਰਤ ਪੀੜਤ ਨਾਲ ਇਤਰਾਜ਼ਯੋਗ ਹਾਲਤ ਵਿਚ ਹੁੰਦੀ ਹੈ ਤਾਂ ਔਰਤ ਦੇ ਹੋਰ ਸਾਥੀ ਘਰ ਆ ਜਾਂਦੇ ਹਨ ਤੇ ਦੋਵਾਂ ਦੀ ਵੀਡੀਓ ਬਣਾ ਕੇ ਪਹਿਲਾਂ ਵਿਅਕਤੀ ਦੀ ਕੁੱਟਮਾਰ ਕਰਦੇ ਹਨ ਤੇ ਉਸ ਨੂੰ ਧਮਕਾਉਂਦੇ ਹਨ। ਇਸ ਤੋਂ ਬਾਅਦ ਉਸ ਨੂੰ ਛੱਡਣ ਦੇ ਬਦਲੇ ਮੋਟੀ ਰਕਮ ਮੰਗਦੇ ਹਨ।
ਕਿੰਝ ਹੋਇਆ ਇਸ ਗੋਰਖਧੰਦੇ ਦਾ ਖ਼ੁਲਾਸਾ
ਅਜਿਹਾ ਹੀ ਕੁਝ ਥਾਣਾ ਸਦਰ ਜਗਾਧਰੀ ਅਧੀਨ ਪੈਂਦੇ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਹੋਇਆ। ਘਟਨਾ ਉਸ ਸਮੇਂ ਵਾਪਰੀ ਜਦੋਂ ਪੀੜਤ ਨੌਜਵਾਨ ਆਪਣੇ ਮੋਟਰਸਾਈਕਲ 'ਤੇ ਛਛਰੌਲੀ ਤੋਂ ਵਾਪਸ ਆ ਰਿਹਾ ਸੀ। ਰਸਤੇ ਵਿੱਚ ਤਿੰਨ ਔਰਤਾਂ ਨੇ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਨੌਜਵਾਨ ਨੇ ਬਾਈਕ ਰੋਕੀ ਤਾਂ ਇੱਕ ਔਰਤ ਉਸ ਦੇ ਬਾਈਕ 'ਤੇ ਬੈਠ ਗਈ ਤੇ ਨੌਜਵਾਨ ਤੋਂ ਆਜ਼ਾਦ ਨਗਰ ਜਾਣ ਲਈ ਲਿਫਟ ਮੰਗਣ ਲੱਗੀ। ਸਭ ਕੁਝ ਗਰੋਹ ਦੀ ਯੋਜਨਾ ਅਨੁਸਾਰ ਹੋਇਆ। ਔਰਤਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਦੀ ਅਸ਼ਲੀਲ ਵੀਡੀਓ ਬਣਾ ਲਈ ਅਤੇ ਜ਼ਬਰਦਸਤੀ 90,000 ਰੁਪਏ ਉਸ ਦੇ ਖਾਤੇ ਵਿੱਚੋਂ ਟਰਾਂਸਫਰ ਕਰ ਲਏ। ਇੰਨਾ ਹੀ ਨਹੀਂ, ਮੁਲਜ਼ਮਾਂ ਨੇ ਨੌਜਵਾਨ ਨੂੰ ਇਹ ਵੀ ਲਿਖਵਾਇਆ ਕਿ ਜੋ ਰਕਮ ਉਸ ਨੇ ਟਰਾਂਸਫਰ ਕੀਤੀ ਸੀ, ਉਹ ਇਨ੍ਹਾਂ ਵਿਅਕਤੀਆਂ ਤੋਂ ਵਿਆਜ 'ਤੇ ਲਈ ਗਈ ਸੀ, ਜੋ ਅੱਜ ਵਾਪਸ ਕਰ ਦਿੱਤੀ ਗਈ ਹੈ।
ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕੀਤੇ ਗ੍ਰਿਫ਼ਤਾਰ
ਇਸ ਪੂਰੀ ਧੋਖਾਧੜੀ ਤੋਂ ਬਾਅਦ ਹੌਂਸਲਾ ਵਧਾਉਂਦੇ ਹੋਏ ਨੌਜਵਾਨ ਨੇ ਪੁਲਿਸ ਕੋਲ ਪਹੁੰਚ ਕੇ ਇਨਸਾਫ਼ ਦੀ ਗੁਹਾਰ ਲਗਾਈ। ਪੀੜਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।