ਕਰਨਾਲ: ਕਰਨਾਲ ਦੇ ਨਿਸਿੰਗ 'ਚ ਹੋਈ ਬੈਂਕ ਡਿਕੈਤੀ ਨੂੰ ਪੁਲਿਸ ਨੇ ਟ੍ਰੇਸ ਕਰ ਲਿਆ ਹੈ।ਪੁਲਿਸ ਨੇ 2 ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੱਕ ਹੋਰ ਆਰੋਪੀ ਫਿਲਹਾਲ ਫਰਾਰ ਹੈ।ਪੁਲਿਸ ਨੇ ਕਾਬੂ ਕੀਤ ਗਏ ਆਰੋਪੀਆਂ ਕੋਲੋਂ 2 ਪਿਸਤੌਲ, ਜ਼ਿੰਦਾ ਕਾਰਤੂਸ ਅਤੇ 2 ਲੱਖ 84 ਹਜ਼ਾਰ ਰੁਪਏ ਕੈਸ਼ ਵੀ ਬਰਾਮਦ ਕੀਤੇ ਹਨ।ਪੁਲਿਸ ਨੇ ਇਸ ਦੇ ਨਾਲ ਹੀ ਡਿਕੈਤੀ 'ਚ ਇਸਤਮਾਲ ਕੀਤੀ ਗਈ ਬਾਇਕ ਵੀ ਬਰਾਮਦ ਕਰ ਲਈ ਹੈ।


ਜਾਣਕਾਰੀ ਮੁਤਾਬਿਕ ਪੁਲਿਸ ਨੇ ਇਨ੍ਹਾਂ ਦੋਨਾਂ ਆਰੋਪੀਆਂ ਤੇ 50-50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ।ਇਨ੍ਹਾਂ ਮੁਲਜ਼ਮਾਂ ਨੇ ਨਿਸਿੰਗ 'ਚ ਬੈਂਕ ਆਫ਼ ਬਰੌੜਾ 'ਚ ਡਿਕੈਤੀ ਕੀਤੀ ਸੀ।ਆਰੋਪੀ ਬੈਂਕ ਦੀ ਅਧਿਕਾਰੀਆਂ ਨੂੰ ਸਟ੍ਰੋਂਗ ਰੂਮ ਅੰਦਰ ਬੰਦ ਕਰਕੇ ਪੈਸੇ ਲੈ ਕੇ ਫਰਾਰ ਹੋ ਗਏ ਸੀ।ਆਰੋਪੀਆਂ ਨੇ ਫਰਾਰ ਹੁੰਦੇ ਵਕਤ ਪੁਲਿਸ ਤੇ ਫਾਈਰਿੰਗ ਵੀ ਕੀਤੀ ਸੀ।


ਬੈਂਕ ਮੁਤਾਬਿਕ ਇਹ ਡਿਕੈਤ ਬੈਂਕ ਤੋਂ 10 ਲੱਖ 64 ਹਜ਼ਾਰ ਰੁਪਏ ਦੀ ਡਿਕੈਤੀ ਕਰਕੇ ਫਰਾਰ ਹੋਏ ਸੀ।ਪੁਲਿਸ ਨੇ ਅੰਕੁਰ ਵਾਸੀ ਪਾਨੀਪਤ ਅਤੇ ਵਿਕਾਸ ਵਾਸੀ ਕਰਨਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਦੋਵਾਂ ਆਰੋਪੀਆਂ ਨੂੰ ਹਿਮਾਚਲ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।


ਇਨ੍ਹਾਂ ਆਰੋਪੀਆਂ ਤੇ ਪਿਹਲਾਂ ਵੀ ਲੁੱਟ, ਡਿਕੈਤੀ ਦੇ ਮਾਮਲੇ ਦਰਜ ਹਨ।ਅੰਕੁਰ ਤੇ ਪਿਹਲਾਂ ਕਤਲ ਦਾ ਮਾਮਲਾ ਵੀ ਦਰਜ ਹੈ।ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਤੋਂ ਕਾਫੀ ਮਦਦ ਮਿਲੀ ਹੈ ਅਤੇ ਜਲਦ ਹੀ ਤੀਜੇ ਆਰੋਪੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਏਗਾ।ਤੀਜੇ ਆਰੋਪੀ ਦੀ ਪਛਾਣ ਸੁਰਿੰਦਰ ਵਜੋਂ ਹੋਈ ਹੈ।


ਹੁਣ ਦੋਨਾਂ ਆਰੋਪੀਆਂ ਨੂੰ ਕੋਰਟ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ, ਹੁਣ ਉਨ੍ਹਾਂ ਤੋਂ ਪੁਲਿਸ ਪੁੱਛਗਿੱਛ ਕਰੇਗੀ ਅਤੇ ਡਿਕੈਤੀ ਦੀ ਬਾਕੀ ਰਕਮ ਨੂੰ ਬਰਾਮਦ ਕਰਕੇ ਤੀਜੇ ਆਰੋਪੀ ਨੂੰ ਵੀ ਫੜ੍ਹਨ ਦੀ ਕੋਸ਼ਿਸ਼ ਕਰੇਗੀ।ਪੁਲਿਸ ਨੇ ਇੱਕ ਹਫ਼ਤੇ ਦੇ ਅੰਦਰ ਇਸ ਡਿਕੈਤੀ ਦੀ ਵਾਰਦਾਤ ਨੂੰ ਸੁਲਝਾਅ ਲਿਆ ਹੈ।