ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਇੱਕ ਕਤਲ ਕੇਸ ਵਿੱਚ ਆਖਿਰਕਾਰ 10 ਦਿਨਾਂ ਬਾਅਦ ਵੱਡਾ ਖੁਲਾਸਾ ਕੀਤਾ ਹੈ।ਦਿੱਲੀ ਦੀ ਬੇਵਰਲੀ ਹਿਲਸ ਸੁਸਾਇਟੀ ਦੇ ਨੇੜੇ ਇੱਕ ਨਾਬਾਲਗ ਨੇ ਆਪਣੇ ਹੀ ਨਾਬਾਲਗ ਦੋਸਤ ਦਾ ਕਤਲ ਕਰ ਦਿੱਤਾ।ਖੁਲਾਸਾ ਹੋਇਆ ਹੈ ਕਿ ਨਾਬਾਲਗ ਨੇ ਬੈਲਟ ਨਾਲ ਗਲਾ ਘੁੱਟ ਕੇ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਕਤਲ ਤੋਂ ਕੁਝ ਦਿਨਾਂ ਬਾਅਦ ਪੁਲਿਸ ਨੇ ਲਾਸ਼ ਬਰਾਮਦ ਕੀਤੀ।
ਮ੍ਰਿਤਕ 17 ਸਾਲਾ ਨਾਬਾਲਗ ਸੀ। ਲਾਸ਼ ਦੀ ਹਾਲਤ ਵਿਗੜ ਚੁੱਕੀ ਸੀ। ਉਸਦੇ ਸਿਰ ਦਾ ਕੁਝ ਹਿੱਸਾ ਗਾਇਬ ਸੀ। ਪੁਲਿਸ ਨੂੰ ਪਤਾ ਲੱਗਾ ਕਿ 3 ਅਗਸਤ ਨੂੰ ਇਸੇ ਇਲਾਕੇ ਵਿੱਚ 17 ਸਾਲ ਦੇ ਲੜਕੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕੀਤੀ ਗਈ ਸੀ। ਇਸ ਲਈ ਪੁਲਿਸ ਨੇ ਪਛਾਣ ਲਈ ਲੜਕੇ ਦੀ ਮਾਂ ਨੂੰ ਮੌਕੇ 'ਤੇ ਬੁਲਾਇਆ।
ਲਾਸ਼ ਦੇਖ ਕੇ ਪਹਿਲਾਂ ਤਾਂ ਔਰਤ ਦੀ ਹਾਲਤ ਖਰਾਬ ਹੋ ਗਈ। ਪਰ ਮਾਂ ਨੇ ਆਪਣੇ ਪੁੱਤਰ ਦੀ ਲਾਲ ਟੀ-ਸ਼ਰਟ ਅਤੇ ਬੂਟ ਵੇਖ ਕੇ ਉਸਨੂੰ ਪਛਾਣ ਲਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਜਦੋਂ ਪੋਸਟਮਾਰਟਮ ਰਿਪੋਰਟ ਆਈ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਲੜਕੇ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ।
ਲਾਸ਼ ਦੀ ਪਛਾਣ ਹੋਣ ਤੋਂ ਬਾਅਦ, ਨਾਬਾਲਗ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਕੁਝ ਦੋਸਤਾਂ ਨਾਲ ਗਿਆ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਮ੍ਰਿਤਕ ਕਿਸ਼ੋਰ ਇੱਕ ਲੜਕੇ ਦੇ ਨਾਲ ਜਾ ਰਿਹਾ ਸੀ।
ਜਦੋਂ ਪੁਲਿਸ ਨੇ ਸੀਸੀਟੀਵੀ ਫੁਟੇਜ ਰਾਹੀਂ ਲੜਕੇ ਦੀ ਪਛਾਣ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਕਿਸ਼ੋਰ ਦੇ ਨਾਲ ਜਾਣ ਵਾਲਾ ਲੜਕਾ ਵੀ ਨਾਬਾਲਗ ਹੈ। ਇਸ ਲਈ ਜਦੋਂ ਪੁਲਿਸ ਨੇ ਉਸ ਤੋਂ ਹਿਰਾਸਤ ਵਿੱਚ ਪੁੱਛਗਿੱਛ ਕੀਤੀ ਤਾਂ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਮੁਲਜ਼ਮ ਨੇ ਦੱਸਿਆ ਕਿ ਮ੍ਰਿਤਕ ਆਪਣੀ ਪ੍ਰੇਮਿਕਾ ਬਾਰੇ ਅਸ਼ਲੀਲ ਟਿੱਪਣੀਆਂ ਕਰਦਾ ਸੀ। ਇਸ ਲਈ ਉਸਨੇ 1 ਅਗਸਤ ਨੂੰ ਬੇਵਰਲੀ ਹਿਲਸ ਦੇ ਕੋਲ ਬੈਲਟ ਨਾਲ ਉਸਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।