Crime News : ਗਵਾਲੀਅਰ 'ਚ ਇੱਕ ਵਿਅਕਤੀ ਨੂੰ ਪਤਨੀ ਤੋਂ ਮੋਬਾਈਲ ਫੋਨ ਖੋਹਣਾ ਮਹਿੰਗਾ ਪੈ ਗਿਆ। ਪਤੀ ਨੇ ਗੁਆਂਢੀ ਨੌਜਵਾਨ ਨਾਲ ਮੋਬਾਈਲ 'ਤੇ ਗੱਲ ਕਰਨ ਦੇ ਸ਼ੱਕ 'ਚ ਅਜਿਹਾ ਕੀਤਾ। ਇਸ ਤੋਂ ਪਤਨੀ ਇੰਨੀ ਗੁੱਸੇ 'ਚ ਆ ਗਈ ਕਿ ਬਦਲਾ ਲੈਣ ਲਈ ਉਸ ਨੇ ਸੌਂ ਰਹੇ ਪਤੀ ਦੇ ਗੁਪਤ ਅੰਗ 'ਤੇ ਉਬਲਦਾ ਤੇਲ ਪਾ ਦਿੱਤਾ। ਇਹ ਘਟਨਾ ਕੰਪੂ ਥਾਣਾ ਖੇਤਰ ਦੇ ਮਾਧਵੀ ਨਗਰ ਦੀ ਹੈ।

ਤੇਲ ਨਾਲ ਸੜੇ ਹੋਏ ਪੀੜਤ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਪਤੀ ਨੂੰ ਇਲਾਜ ਲਈ ਦਾਖਲ ਕਰਵਾਇਆ। ਪੁਲਿਸ ਨੇ ਪਤੀ ਦੀ ਸ਼ਿਕਾਇਤ 'ਤੇ ਫਰਾਰ ਪਤਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦਰਅਸਲ, ਕੰਪੂ ਥਾਣਾ ਖੇਤਰ ਦੇ ਮਾਧਵੀ ਨਗਰ ਦਾ ਰਹਿਣ ਵਾਲਾ 32 ਸਾਲਾ ਸੁਨੀਲ ਧਾਕੜ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸ ਦੀ ਪਤਨੀ ਭਾਵਨਾ ਵੀ ਉਸ ਦੇ ਨਾਲ ਰਹਿੰਦੀ ਹੈ।

ਕੁਝ ਦਿਨ ਪਹਿਲਾਂ ਗੁਆਂਢ 'ਚ ਰਹਿਣ ਵਾਲੀ ਇੱਕ ਔਰਤ ਨੇ ਸੁਨੀਲ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਜਾਣ ਤੋਂ ਬਾਅਦ ਉਸ ਦੀ ਪਤਨੀ ਭਾਵਨਾ ਉਸ ਦੇ ਪਤੀ ਨਾਲ ਗੱਲ ਕਰਦੀ ਹੈ। ਇਸ 'ਤੇ ਉਸ ਨੇ ਕਈ ਵਾਰ ਭਾਵਨਾ ਨੂੰ ਸਮਝਾਇਆ ਪਰ ਇਸ ਨਾਲ ਕੋਈ ਫ਼ਰਕ ਨਹੀਂ ਪਿਆ। ਇਕ ਦਿਨ ਜਦੋਂ ਪਤੀ ਸੁਨੀਲ ਘਰ ਆਇਆ ਤਾਂ ਭਾਵਨਾ ਨੌਜਵਾਨ ਨਾਲ ਮੋਬਾਈਲ 'ਤੇ ਗੱਲ ਕਰ ਰਹੀ ਸੀ। ਉਸ ਨੇ ਕਈ ਵਾਰ ਆਪਣੀ ਪਤਨੀ ਨੂੰ ਗੱਲ ਕਰਨ ਤੋਂ  ਰੋਕਿਆ ਪਰ ਉਸ ਨੇ ਮੋਬਾਈਲ 'ਤੇ ਗੱਲ ਕਰਨੀ ਬੰਦ ਨਹੀਂ ਕੀਤੀ। ਇਸ ਤੋਂ ਗੁੱਸੇ 'ਚ ਆਏ ਸੁਨੀਲ ਨੇ ਭਾਵਨਾ ਦਾ ਮੋਬਾਈਲ ਖੋਹ ਲਿਆ।

ਉਦੋਂ ਤੋਂ ਭਾਵਨਾ ਗੁੱਸੇ ਵਿੱਚ ਸੀ। ਵੀਰਵਾਰ ਰਾਤ ਕਰੀਬ ਦੋ ਵਜੇ ਜਦੋਂ ਪਤੀ ਸੁੱਤਾ ਪਿਆ ਸੀ ਤਾਂ ਭਾਵਨਾ ਨੇ ਉੱਠ ਕੇ ਰਸੋਈ ਵਿੱਚ ਤੇਲ ਉਬਾਲਿਆ ਤੇ ਆਪਣੇ ਪਤੀ ਦੇ ਉਪਰ ਡੋਲ੍ਹ ਦਿੱਤਾ। ਤੇਲ ਇੰਨਾ ਗਰਮ ਸੀ ਕਿ ਉਸ ਦਾ ਗੁਪਤ ਅੰਗ ਸੜ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭਾਵਨਾ ਮੌਕੇ ਤੋਂ ਫਰਾਰ ਹੋ ਗਈ। ਦਰਦ ਨਾਲ ਤੜਪ ਰਹੇ ਸੁਨੀਲ ਨੇ ਮਦਦ ਲਈ ਰੌਲਾ ਪਾਇਆ ਤਾਂ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚੇ ਤੇ ਜ਼ਖਮੀ ਸੁਨੀਲ ਨੂੰ ਇਲਾਜ ਲਈ ਦਾਖਲ ਕਰਵਾਇਆ। ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।

ਦੂਜੇ ਪਾਸੇ ਪੁਲਿਸ ਨੇ ਪਤੀ ਦੇ ਬਿਆਨਾਂ ਦੇ ਆਧਾਰ 'ਤੇ ਪਤਨੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਪਤੀ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਤੋਂ ਬਹੁਤ ਪ੍ਰੇਸ਼ਾਨ ਹੈ, ਉਸ ਨੇ ਕਈ ਵਾਰ ਆਪਣੀ ਪਤਨੀ ਨੂੰ ਗੁਆਂਢੀ ਨੌਜਵਾਨ ਨਾਲ ਗੱਲ ਕਰਦੇ ਦੇਖਿਆ ਹੈ। ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਈ ਵਾਰ ਧਮਕੀਆਂ ਵੀ ਦਿੱਤੀਆਂ। ਕੰਪੂ ਥਾਣਾ ਇੰਚਾਰਜ ਦੀਪਕ ਯਾਦਵ ਦਾ ਕਹਿਣਾ ਹੈ ਕਿ ਪੀੜਤ ਪਤੀ ਦੀ ਸ਼ਿਕਾਇਤ 'ਤੇ ਪਤਨੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।