ਗੁਰਦਾਸਪੁਰ 'ਚ ਦੇਰ ਰਾਤ ਫਾਇਰਿੰਗ, 1 ਦੀ ਮੌਤ 4 ਗੰਭੀਰ ਜ਼ਖਮੀ
ਏਬੀਪੀ ਸਾਂਝਾ | 18 Mar 2020 11:54 AM (IST)
ਜ਼ਿਲ੍ਹੇ ਦੇ ਕਸਬਾ ਹਰਚੋਵਾਲ 'ਚ ਬੀਤੀ ਰਾਤ ਫਾਇਰਿੰਗ ਦੀ ਘਟਨਾ ਸਾਹਮਣੇ ਆਈ।
ਗੁਰਦਾਸਪੁਰ: ਜ਼ਿਲ੍ਹੇ ਦੇ ਕਸਬਾ ਹਰਚੋਵਾਲ 'ਚ ਬੀਤੀ ਰਾਤ ਫਾਇਰਿੰਗ ਦੀ ਘਟਨਾ ਸਾਹਮਣੇ ਆਈ। ਇਸ ਦੌਰਾਨ ਗੋਲੀ ਲੱਗਣ ਨਾਲ ਇੱਕ 60 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਗੰਭੀਰ ਜ਼ਖਮੀ ਹੋਏ ਹਨ। ਦਰਅਸਲ, ਦੋ ਪਰਿਵਾਰਾਂ ਦੇ ਬੱਚਿਆਂ ਦੇ ਮਾਮੂਲੀ ਝਗੜੇ ਤੋਂ ਇਹ ਲੜਾਈ ਇੰਨੀ ਵਧ ਗਈ ਕਿ ਫਾਇਰਿੰਗ ਦੀ ਨੌਬਤ ਆ ਗਈ। ਮ੍ਰਿਤਕ ਦੀ ਪਛਾਣ ਜਸਬੀਰ ਕੌਰ, 60 ਸਾਲਾ ਵਜੋਂ ਹੋਈ ਹੈ। ਜ਼ਖਮੀਆਂ ਨੂੰ ਦੇਰ ਰਾਤ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਰੈਫਰ ਕੀਤੀ ਗਿਆ। ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ 'ਚ ਲੱਗੀ ਹੈ।