ਪਟਨਾ: ਆਪਣੇ ਤੋਂ ਛੋਟੀ ਉਮਰ ਦੇ ਪ੍ਰੇਮੀ ਨਾਲ ਵਿਆਹ ਕਰਾਉਣ ਲਈ ਔਰਤ ਨੇ ਸਵਾ ਤਿੰਨ ਲੱਖ ਰੁਪਏ ਦੀ ਸੁਪਾਰੀ ਦੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ।ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਅਪਰਾਧੀਆਂ ਕੋਲੋਂ ਬਾਈਕ, ਦੋ ਗੋਲੀਆਂ, ਦੋ ਲੱਖ ਰੁਪਏ, ਪਾਸਬੁੱਕ ਅਤੇ ਖਾਲੀ ਚੈੱਕ ਬਰਾਮਦ ਕੀਤੇ ਗਏ ਹਨ।

ਇਸ ਖ਼ੂਨੀ ਘਟਨਾ ਦਾ ਮਾਸਟਰਮਾਈਂਡ ਸ਼ੋਭਾ ਦੇਵੀ (28) ਨਿਵਾਸੀ ਅਗਵਾਨਪੁਰ, ਮ੍ਰਿਤਕ ਦੀ ਪਤਨੀ ਅਤੇ ਉਸ ਦਾ ਪ੍ਰੇਮੀ ਗੋਲੂ ਉਰਫ ਸੰਨੀ 20, ਵਾਸੀ ਅਗਵਾਨਪੁਰ ਨਿਕਲੇ ਹਨ।ਇਸ ਘਟਨਾ ਵਿੱਚ ਭਾਈ ਮੁਕੇਸ਼ ਨੇ ਵੀ ਭੈਣ ਸ਼ੋਭਾ ਦਾ ਸਮਰਥਨ ਕੀਤਾ। ਪੁਲਿਸ ਨੇ ਸ਼ੋਭਾ, ਗੋਲੂ, ਮਨੀਸ਼, ਮੋਹਿਤ, ਕੋਨਟਰੈਕਟ ਕਿਲਰ ਆਯੁਸ਼ ਰਾਜ, ਰਾਜਾ ਸਿੰਘ ਅਤੇ ਮੁਕੇਸ਼ ਕੁਮਾਰ ਨੂੰ ਸਾਜਿਸ਼ ਵਿੱਚ ਸ਼ਾਮਲ ਹੋਣ ਤੇ ਗ੍ਰਿਫਤਾਰ ਕਰ ਲਿਆ ਹੈ।

ਦਰਅਸਲ, ਕਾਤਲ ਨੂੰ ਸ਼ੋਭਾ ਨੇ ਆਪਣੇ ਪਤੀ ਦੀ ਹੱਤਿਆ ਲਈ ਇਕ ਖਾਲੀ ਚੈੱਕ ਦਿੱਤਾ ਸੀ।ਪਹਿਲੇ ਅਪਰਾਧੀ ਰਾਜਾ ਸਿੰਘ ਨੇ 50 ਹਜ਼ਾਰ ਐਡਵਾਂਸ ਪੇਮੈਂਟ ਲਈ ਕਿਹਾ ਸੀ। ਜਿਸ ਲਈ ਸ਼ੋਭਾ ਨੇ ਆਪਣਾ ਇੱਖ ਝੁਮਕਾ ਵੇਚ ਕੇ ਉਸਨੂੰ 45 ਹਜ਼ਾਰ ਰੁਪਏ ਦੇ ਦਿੱਤੇ।ਇਸ ਤੋਂ ਬਾਅਦ ਕਾਤਲ ਆਯੂਸ਼ ਨੇ ਤਿੰਨ ਲੱਖ ਮੰਗੇ। ਸ਼ੋਭਾ ਨੇ ਦੱਸਿਆ ਕਿ ਉਸਨੇ ਰਾਜਾ ਨੂੰ 45 ਹਜ਼ਾਰ ਰੁਪਏ ਐਡਵਾਂਸ ਦਿੱਤੇ ਹਨ।ਉਸਨੇ ਕਾਤਲ ਨੂੰ ਭਰੋਸਾ ਦਿਵਾਉਣ ਲਈ ਇੱਕ ਖਾਲੀ ਚੈੱਕ ਦਿੱਤਾ। ਘਟਨਾ ਦੇ ਦੂਜੇ ਦਿਨ ਸ਼ੋਭਾ ਭਰਾ ਮੁਕੇਸ਼ ਨਾਲ ਬੈਂਕ ਗਈ ਅਤੇ ਪੈਸੇ ਕੱਢਵਾ ਕੇ ਆਯੁਸ਼ ਨੂੰ ਦੇ ਦਿੱਤੇ। ਇਸ ਦੌਰਾਨ ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਇਹ ਉਸ ਦੀ ਪਹਿਲੀ ਘਟਨਾ ਹੈ। ਆਪਣੇ ਸ਼ੌਕ ਨੂੰ ਪੂਰਾ ਕਰਨ ਲਈ, ਉਸਨੇ ਕਤਲ ਕੀਤਾ ਤਾਂ ਜੋ ਉਸਨੂੰ ਕੁਝ ਪੈਸਾ ਮਿਲ ਸਕੇ।