ਚੰਡੀਗੜ੍ਹ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬੁੱਧਵਾਰ ਰਾਤ ਦੇ ਸਮੇਂ ਸੈਕਟਰ-16 ਦੇ ਸ਼ਰਾਬ ਠੇਕੇ ਦੇ ਬਾਹਰ ਨਾਈਟ ਪੈਟਰੋਲਿੰਗ ਕਰ ਰਹੇ ਸੈਕਟਰ-17 ਥਾਣੇ ਦੇ ਦੋ ਪੁਲਿਸਕਰਮੀਆਂ 'ਤੇ 7-8 ਨੌਜਵਾਨਾਂ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਕੰਸਟੇਬਲ ਪ੍ਰਦੀਪ ਦੇ ਸਿਰ 'ਤੇ ਇੱਟ ਮਾਰੀ ਗਈ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਕੰਸਟੇਬਲ ਅੰਕਿਤ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਜਿਸ ਵਿੱਚ ਉਹ ਵੀ ਗੰਭੀਰ ਜ਼ਖ਼ਮੀ ਹੋ ਗਿਆ। ਦੋਹਾਂ ਨੂੰ ਤੁਰੰਤ ਸੈਕਟਰ-16 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਹਮਲੇ ਦੀ ਸੂਚਨਾ ਮਿਲਣ 'ਤੇ ਮੌਕੇ ਤੇ ਪਹੁੰਚ ਕੇ ਮਾਮਲੇ ਦਾ ਅਪਡੇਟ ਲਿਆ।
ਪੁਲਿਸ ਸੂਤਰਾਂ ਅਨੁਸਾਰ, ਦੋਹਾਂ ਪੁਲਿਸਕਰਮੀਆਂ ਰਾਤ ਦੇ ਸਮੇਂ ਗਸ਼ਤ ਕਰਦੇ ਹੋਏ ਜਦੋਂ ਸੈਕਟਰ-16 ਦੇ ਸ਼ਰਾਬ ਠੇਕੇ 'ਤੇ ਪਹੁੰਚੇ, ਤਾਂ ਉਥੇ ਪਹਿਲਾਂ ਹੀ 7-8 ਨੌਜਵਾਨ ਖੜੇ ਸਨ। ਪੁਲਿਸਕਰਮੀਆਂ ਨੇ ਉਨ੍ਹਾਂ ਨੂੰ ਠੇਕੇ ਤੋਂ ਜਾਣ ਲਈ ਕਿਹਾ, ਜਿਸ 'ਤੇ ਗੱਲਬਾਤ ਸ਼ੁਰੂ ਹੋਈ। ਕੁਝ ਸਮੇਂ ਬਾਅਦ ਗੱਲਬਾਤ ਝਗੜੇ ਵਿੱਚ ਬਦਲ ਗਈ ਅਤੇ ਨੌਜਵਾਨਾਂ ਨੇ ਅਚਾਨਕ ਪੁਲਿਸਕਰਮੀਆਂ 'ਤੇ ਹਮਲਾ ਕਰ ਦਿੱਤਾ।
ਪ੍ਰਦੀਪ ਨੂੰ ਹਸਪਤਾਲ ਨਿੱਜੀ ਗੱਡੀ ਨਾਲ ਲਿਜਾਇਆ ਗਿਆ
ਇੱਕ ਨੌਜਵਾਨ ਨੇ ਇੱਟ ਚੁੱਕ ਕੇ ਕੰਸਟੇਬਲ ਪ੍ਰਦੀਪ ਦੇ ਸਿਰ 'ਤੇ ਮਾਰੀ, ਜਿਸ ਨਾਲ ਉਹ ਖੂਨੋਂ-ਖੂਨ ਹੋ ਕੇ ਡਿੱਗ ਪਏ। ਸਥਾਨਕ ਲੋਕਾਂ ਨੇ ਫੌਰੀ ਤੌਰ 'ਤੇ ਇੱਕ ਨਿੱਜੀ ਗੱਡੀ ਨਾਲ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਹਮਲੇ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
CCTV ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਬ ਠੇਕੇ ਦੇ ਬਾਹਰ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਅਰੋਪੀਆਂ ਦੀ ਪਹਿਚਾਣ ਕਰਕੇ ਜਲਦ ਕਾਬੂ ਕੀਤਾ ਜਾ ਸਕੇ। ਇਸਦੇ ਨਾਲ-ਨਾਲ ਪੁਲਿਸ ਨੇ ਆਸਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਜੋ ਉਸ ਸਮੇਂ CCTV ਵਿੱਚ ਨਜ਼ਰ ਆ ਰਹੇ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।