ਪੰਜਾਬੀਆਂ ਲਈ ਚੰਗੀ ਖਬਰ! ਚੰਡੀਗੜ੍ਹ ਏਅਰਪੋਰਟ ਨੂੂੰ ਲੈ ਕੇ ਵੱਡੀ ਅਪਡੇਟ, ਉਡਾਣਾਂ 'ਚ ਵੱਡੇ ਬਦਲਾਅ! ਨਵਾਂ ਵਿੰਟਰ ਸ਼ੈਡਿਊਲ
ਪੰਜਾਬੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉੱਡਣ ਵਾਲੀਆਂ ਫਲਾਈਟਾਂ ਦਾ ਵਿੰਟਰ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਫਲਾਈਟਾਂ ਦੇ ਟੇਕਆਫ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ।

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉੱਡਣ ਵਾਲੀਆਂ ਫਲਾਈਟਾਂ ਦਾ ਵਿੰਟਰ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਫਲਾਈਟਾਂ ਦੇ ਟੇਕਆਫ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਸਵੇਰੇ 5:20 ਵਜੇ ਤੋਂ ਰਾਤ 11:55 ਵਜੇ ਤੱਕ 55 ਫਲਾਈਟਾਂ ਟੇਕਆਫ ਕਰਨਗੀਆਂ। ਇਹ ਸਮਾਂ-ਸਾਰਣੀ 26 ਅਕਤੂਬਰ 2025 ਤੋਂ 28 ਮਾਰਚ 2026 ਤੱਕ ਲਾਗੂ ਰਹੇਗੀ। ਰੋਜ਼ਾਨਾ 55 ਉਡਾਣਾਂ ਆਉਣਗੀਆਂ ਅਤੇ ਰਵਾਨਾ ਹੋਣਗੀਆਂ। ਇਨ੍ਹਾਂ ਉਡਾਣਾਂ ਵਿੱਚ ਇੰਡੀਗੋ, ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਅਲਾਇੰਸ ਏਅਰ ਦੀਆਂ ਸੇਵਾਵਾਂ ਸ਼ਾਮਲ ਹੋਣਗੀਆਂ।
40 ਉਡਾਣਾਂ Arrivals ਤੇ departures
ਇੰਡਿਗੋ ਦੇ ਤਕਰੀਬਨ 40 ਫਲਾਈਟਾਂ ਆਉਣ-ਜਾਣਗੀਆਂ। ਜਦਕਿ ਏਅਰ ਇੰਡੀਆ ਦੀਆਂ 10, ਅਲਾਇੰਸ ਏਅਰ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ 5-5 ਫਲਾਈਟਾਂ ਹੋਣਗੀਆਂ। ਸਭ ਤੋਂ ਵੱਧ ਉਡਾਣਾਂ ਦਿੱਲੀ ਅਤੇ ਮੁੰਬਈ ਲਈ ਹੋਣਗੀਆਂ।
ਦਿੱਲੀ ਸੈਕਟਰ ਲਈ ਇੰਡਿਗੋ, ਏਅਰ ਇੰਡੀਆ ਅਤੇ ਅਲਾਇੰਸ ਏਅਰ ਦੀਆਂ ਮਿਲੀ-ਜੁਲੀ ਤੌਰ ‘ਤੇ ਰੋਜ਼ਾਨਾ 10 ਉਡਾਣਾਂ ਹੋਣਗੀਆਂ, ਜਦਕਿ ਮੁੰਬਈ ਲਈ ਇੰਡਿਗੋ ਅਤੇ ਏਅਰ ਇੰਡੀਆ ਦੀਆਂ 6 ਫਲਾਈਟਾਂ ਰੋਜ਼ਾਨਾ ਉਡਾਣ ਭਰਣਗੀਆਂ। ਧਿਆਨ ਰੱਖਿਆ ਗਿਆ ਹੈ ਕਿ ਧੁੰਦ ਵਿੱਚ ਉਡਾਣ ਪ੍ਰਭਾਵਿਤ ਨਾ ਹੋਵੇ।
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਦਾ ਵਿੰਟਰ ਸ਼ੈਡਿਊਲ ਧੁੰਦ ਅਤੇ ਦਿੱਖ ਦੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਤਾਂ ਕਿ ਉਡਾਣਾਂ ਪ੍ਰਭਾਵਿਤ ਨਾ ਹੋਣ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਆਪਣੀ ਉਡਾਣ ਦਾ ਸਮਾਂ ਏਅਰਲਾਈਨ ਤੋਂ ਜ਼ਰੂਰ ਪੁਸ਼ਟੀ ਕਰ ਲੈਣ।
ਡੋਮੇਸਟਿਕ ਫਲਾਈਟਾਂ ਬਾਰੇ ਜਾਣੋ:
ਦਿੱਲੀ ਲਈ ਸਵੇਰੇ 5:45 ਵਜੇ ਤੋਂ ਰਾਤ 10:30 ਵਜੇ ਤੱਕ ਉਡਾਣਾਂ ਮਿਲਣਗੀਆਂ।
ਮੁੰਬਈ ਲਈ ਪਹਿਲੀ ਫਲਾਈਟ ਸਵੇਰੇ 5:20 ਵਜੇ ਅਤੇ ਆਖਰੀ ਸ਼ਾਮ 5:05 ਵਜੇ ਉਡਾਣ ਭਰੇਗੀ।
ਬੈਂਗਲੁਰੂ ਲਈ ਸਵੇਰੇ 7:30 ਵਜੇ, ਦੁਪਹਿਰ 3:15 ਵਜੇ ਅਤੇ ਰਾਤ 11:20 ਵਜੇ ਫਲਾਈਟਾਂ ਹੋਣਗੀਆਂ।
ਸ਼੍ਰੀਨਗਰ ਲਈ ਦੁਪਹਿਰ 12:55 ਵਜੇ ਅਤੇ ਰਾਤ 8:10 ਵਜੇ ਫਲਾਈਟਾਂ ਹੋਣਗੀਆਂ।
ਹੁਣ ਅੰਤਰਰਾਸ਼ਟਰੀ ਫਲਾਈਟਾਂ ਦਾ ਸਮਾਂ:
ਅਬੂ ਧਾਬੀ ਲਈ ਦੁਪਹਿਰ 1:20 ਵਜੇ।
ਦੁਬਈ ਲਈ ਦੁਪਹਿਰ 3:30 ਵਜੇ।
ਦਿੱਲੀ ਤੋਂ ਚੰਡੀਗੜ੍ਹ ਦੀ ਕੇਵਲ 14 ਦਿਨਾਂ ਦੀ ਉਡਾਣ
ਦਿੱਲੀ ਤੋਂ ਚੰਡੀਗੜ੍ਹ ਅਤੇ ਵਾਪਸੀ ਦੀ ਇੰਡਿਗੋ ਉਡਾਣ ਸਿਰਫ 17 ਦਸੰਬਰ 2025 ਤੋਂ 1 ਫਰਵਰੀ 2026 ਤੱਕ ਚੱਲੇਗੀ। ਇਸਦੇ ਨਾਲ-ਨਾਲ, ਪਟਨਾ–ਚੰਡੀਗੜ੍ਹ–ਪਟਨਾ ਸੇਵਾ 27 ਅਕਤੂਬਰ ਤੋਂ 16 ਦਸੰਬਰ 2025 ਤੱਕ ਹੀ ਚਲਾਈ ਜਾਵੇਗੀ।
ਕੇਵਲ ਇੱਕ ਘੰਟੇ ਵਿੱਚ ਚੰਡੀਗੜ੍ਹ ਤੋਂ ਹਿਸਾਰ
22 ਨਵੰਬਰ ਤੋਂ ਚੰਡੀਗੜ੍ਹ ਤੋਂ ਹਿਸਾਰ ਦਰਮਿਆਨ ਰੋਜ਼ਾਨਾ ਸਿੱਧੀ ਉਡਾਣ ਚੱਲੇਗੀ। ਇਹ ਫਲਾਈਟ ਹਰ ਰੋਜ਼ ਸਵੇਰੇ 11:10 ਵਜੇ ਚੰਡੀਗੜ੍ਹ ਤੋਂ ਉਡਾਣ ਭਰੇਗੀ ਅਤੇ 12:10 ਵਜੇ ਹਿਸਾਰ ਪਹੁੰਚੇਗੀ। ਵਾਪਸੀ ਲਈ ਇਹ 12:35 ਵਜੇ ਹਿਸਾਰ ਤੋਂ ਉਡਾਣ ਭਰੇਗੀ ਅਤੇ 1:35 ਵਜੇ ਚੰਡੀਗੜ੍ਹ ਪਹੁੰਚੇਗੀ। ਯਾਤਰੀਆਂ ਨੂੰ ਇਸ ਲਈ ₹2574 ਕਿਰਾਇਆ ਦੇਣਾ ਹੋਵੇਗਾ, ਜੋ ਫਲੇਕਸੀ ਫੇਅਰ ਮੁਤਾਬਕ ਬਦਲ ਸਕਦਾ ਹੈ।
ਵਿੰਟਰ ਸ਼ੈਡਿਊਲ ਵਿੱਚ ਲੇਹ ਲਈ ਵੀ ਨਵੀਂ ਉਡਾਣ ਜੋੜੀ ਗਈ ਹੈ। ਇਹ ਫਲਾਈਟ ਲੇਹ ਤੋਂ ਸਵੇਰੇ 10:10 ਵਜੇ ਚਲੇਗੀ ਅਤੇ 11:15 ਵਜੇ ਚੰਡੀਗੜ੍ਹ ਪਹੁੰਚੇਗੀ। ਵਾਪਸੀ ਵਿੱਚ ਇਹ 11:45 ਵਜੇ ਚੰਡੀਗੜ੍ਹ ਤੋਂ ਉਡਾਣ ਭਰੇਗੀ ਅਤੇ 12:50 ਵਜੇ ਲੇਹ ਪਹੁੰਚੇਗੀ। ਇਸ ਰੂਟ ਦਾ ਕਿਰਾਇਆ ₹6763 ਤੈਅ ਕੀਤਾ ਗਿਆ ਹੈ।
ਗੋਆ ਲਈ ਹੁਣ ਸਿੱਧੀ ਉਡਾਣ
ਚੰਡੀਗੜ੍ਹ ਤੋਂ ਨੌਰਦਰਨ ਗੋਆ ਲਈ ਹੁਣ ਸਿੱਧੀ ਫਲਾਈਟ ਵੀ ਸ਼ੁਰੂ ਕੀਤੀ ਜਾ ਰਹੀ ਹੈ। ਇਹ ਫਲਾਈਟ ਦੁਪਹਿਰ 2:30 ਵਜੇ ਚੰਡੀਗੜ੍ਹ ਤੋਂ ਉਡਾਣ ਭਰੇਗੀ ਅਤੇ ਸ਼ਾਮ 5:20 ਵਜੇ ਗੋਆ ਪਹੁੰਚੇਗੀ। ਵਾਪਸੀ ਵਿੱਚ ਗੋਆ ਤੋਂ ਦੁਪਹਿਰ 1:10 ਵਜੇ ਉਡਾਣ ਭਰੇਗੀ ਅਤੇ 3:50 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਰੂਟ ਦਾ ਕਿਰਾਇਆ ₹6773 ਰਹੇਗਾ, ਜੋ ਫਲੇਕਸੀ ਫੇਅਰ ਮੁਤਾਬਕ ਵਧ ਸਕਦਾ ਹੈ।
ਨਵੇਂ ਸ਼ੈਡਿਊਲ ਦੇ ਤਹਿਤ ਪੰਜ ਫਲਾਈਟਾਂ ਰਾਤ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਪਾਰਕ ਰਹਿਣਗੀਆਂ, ਜੋ ਅਗਲੀ ਸਵੇਰ ਉਡਾਣ ਭਰਨਗੀਆਂ। ਇਹ ਸਭ ਇੰਡੀਗੋ ਏਅਰਲਾਈਨਜ਼ ਦੀਆਂ ਫਲਾਈਟਾਂ ਹੋਣਗੀਆਂ ਅਤੇ ਮੁੰਬਈ, ਅਹਿਮਦਾਬਾਦ, ਬੈਂਗਲੁਰੂ, ਕੋਲਕਾਤਾ ਅਤੇ ਹੈਦਰਾਬਾਦ ਤੋਂ ਆਉਣਗੀਆਂ।
ਨਾਂਦੇੜ ਸਾਹਿਬ ਲਈ ਫਲਾਈਟ ਦਾ ਹੁਣੇ ਇੰਤਜ਼ਾਰ
ਏਅਰਪੋਰਟ ਅਥਾਰਿਟੀ ਨਾਂਦੇੜ ਸਾਹਿਬ ਲਈ ਵੀ ਉਡਾਣ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਹਾਲੇ ਤੱਕ ਕੋਈ ਵੀ ਏਅਰਲਾਈਨ ਇਸ ਰੂਟ 'ਤੇ ਸੇਵਾ ਦੇਣ ਲਈ ਤਿਆਰ ਨਹੀਂ ਹੋਈ।
ਚੰਡੀਗੜ੍ਹ ਏਅਰਪੋਰਟ ਦੇ ਸੀਈਓ ਅਜੈ ਵਰਮਾ ਨੇ ਦੱਸਿਆ ਕਿ ਨਵੀਂ ਫਲਾਈਟ ਸ਼ੁਰੂ ਕਰਨ ਵਾਲੀਆਂ ਏਅਰਲਾਈਨਜ਼ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਜਦਕਿ ਕੁਝ ਰੂਟਾਂ ਦੀ ਪ੍ਰਕਿਰਿਆ ਪੂਰੀ ਹੋਣ ਨਾਲ ਹੀ ਜਲਦ ਬੁਕਿੰਗ ਸ਼ੁਰੂ ਹੋ ਜਾਵੇਗੀ।






















