IPhone Langar : ਕਾਰੋਬਾਰੀ ਨੇ ਕੱਢਿਆ ਮੁਫ਼ਤ iPhone ਦਾ ਡਰਾਅ, 10 ਮਹਿਲਾਵਾਂ ਨੂੰ ਮਿਲੇਗਾ ਫੋਨ
Chandigarh IPhone Langar : ਚੰਡੀਗੜ੍ਹ 'ਚ ਪੁਲਿਸ ਅਤੇ ਪ੍ਰਸ਼ਾਸਨ ਦੀ ਰੋਕ ਦੇ ਬਾਵਜੂਦ ਕਾਰੋਬਾਰੀ ਰਾਕੇਸ਼ ਤ੍ਰੇਹਨ ਨੇ ਆਪਣੇ ਸੈਕਟਰ-10 ਸਥਿਤ ਘਰ 'ਚ iPhone ਲੰਗਰ ਦਾ ਡਰਾਅ ਕੱਢਿਆ। ਇਸ ਡਰਾਅ 'ਚ ਚੰਡੀਗੜ੍ਹ ਅਤੇ ਮੋਹਾਲੀ ਦੀ

Chandigarh IPhone Langar : ਚੰਡੀਗੜ੍ਹ 'ਚ ਪੁਲਿਸ ਅਤੇ ਪ੍ਰਸ਼ਾਸਨ ਦੀ ਰੋਕ ਦੇ ਬਾਵਜੂਦ ਕਾਰੋਬਾਰੀ ਰਾਕੇਸ਼ ਤ੍ਰੇਹਨ ਨੇ ਆਪਣੇ ਸੈਕਟਰ-10 ਸਥਿਤ ਘਰ 'ਚ iPhone ਲੰਗਰ ਦਾ ਡਰਾਅ ਕੱਢਿਆ। ਇਸ ਡਰਾਅ 'ਚ ਚੰਡੀਗੜ੍ਹ ਅਤੇ ਮੋਹਾਲੀ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਰਾਕੇਸ਼ ਤ੍ਰੇਹਨ ਨੇ ਮੀਡੀਆ ਦੀ ਮੌਜੂਦਗੀ 'ਚ ਕਰੀਬ 15 ਮਹਿਲਾਵਾਂ ਦੇ ਨਾਂਅ ਦਾ ਡਰਾਅ ਕੱਢਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ 'ਚੋਂ 10 ਮਹਿਲਾਵਾਂ ਦੇ ਘਰ iPhone ਭੇਜੇ ਜਾਣਗੇ। ਡਰਾਅ ਦੌਰਾਨ ਮੌਕੇ 'ਤੇ ਫੋਨ ਲੈਣ ਲਈ ਕੋਈ ਵੀ ਮਹਿਲਾ ਨਹੀਂ ਪਹੁੰਚੀ।
ਪ੍ਰਸ਼ਾਸਨ ਦੀ ਰੋਕ 'ਤੇ ਦਿੱਤੀ ਸਫ਼ਾਈ
ਕਾਰੋਬਾਰੀ ਨੇ ਕਿਹਾ ਕਿ iPhone ਲੰਗਰ ਦੌਰਾਨ ਲੋਕਾਂ ਦੀ ਭੀੜ ਇਕੱਠੀ ਨਹੀਂ ਕੀਤੀ ਜਾਵੇਗੀ ਅਤੇ ਸਿਰਫ਼ ਮੀਡੀਆ ਦੀ ਮੌਜੂਦਗੀ 'ਚ ਡਰਾਅ ਕੱਢਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਆਪਣੇ ਘਰ ਦੇ ਬਾਹਰ ਭੀੜ ਨਾ ਇਕੱਠੀ ਕਰਨ ਦੀ ਅਪੀਲ ਵੀ ਕੀਤੀ। ਇਸ ਤੋਂ ਪਹਿਲਾਂ ਪੈਟਰੋਲ ਦੇ ਲੰਗਰ ਦੌਰਾਨ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਣ ਕਾਰਨ ਪੁਲਿਸ ਨੇ ਰਾਕੇਸ਼ ਤ੍ਰੇਹਨ ਨੂੰ ਹਿਰਾਸਤ 'ਚ ਲਿਆ ਸੀ।
ਵਟਸਐਪ ਗਰੁੱਪ ਰਾਹੀਂ ਹੋਇਆ ਡਰਾਅ
ਰਾਕੇਸ਼ ਤ੍ਰੇਹਨ ਮੁਤਾਬਕ ਉਨ੍ਹਾਂ ਨੇ ਚੰਡੀਗੜ੍ਹ ਅਤੇ ਮੋਹਾਲੀ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਦਾ WhatsApp Group ਬਣਾਇਆ ਸੀ। ਗਰੁੱਪ 'ਚ ਸ਼ਾਮਲ ਮੈਂਬਰਾਂ ਨੂੰ ਰੋਜ਼ਾਨਾ 'ਜੈ ਮਾਤਾ ਦੀ' ਲਿਖਣਾ ਹੁੰਦਾ ਸੀ। ਅਜਿਹਾ ਨਾ ਕਰਨ ਵਾਲੇ ਮੈਂਬਰ ਨੂੰ ਗਰੁੱਪ ਤੋਂ ਹਟਾਉਣ ਦੀ ਗੱਲ ਕਹੀ ਗਈ ਸੀ।
ਡਰਾਅ ਕੱਢਣ ਸਮੇਂ ਗਰੁੱਪ ਦੇ ਮੈਂਬਰਾਂ ਦੇ ਨਾਂਅ ਸਕ੍ਰੀਨ 'ਤੇ ਸਕ੍ਰੋਲ ਕੀਤੇ ਗਏ ਅਤੇ ਜਿਸ ਨਾਂਅ 'ਤੇ ਸਕ੍ਰੀਨ ਰੁਕੀ, ਉਸ ਨੂੰ ਵਿਜੇਤਾ ਮੰਨਿਆ ਗਿਆ। ਕਾਰੋਬਾਰੀ ਮੁਤਾਬਕ 15 ਨਾਂਅ ਕੱਢੇ ਗਏ, ਜਿਨ੍ਹਾਂ 'ਚੋਂ 10 ਮਹਿਲਾਵਾਂ ਨੂੰ iPhone ਭੇਜੇ ਜਾਣੇ ਹਨ।
ਕੌਣ ਹੈ ਰਾਕੇਸ਼ ਤ੍ਰੇਹਨ?
ਰਾਕੇਸ਼ ਤ੍ਰੇਹਨ ਨੂੰ ਸੋਸ਼ਲ ਮੀਡੀਆ 'ਤੇ 'ਰਾਜਾ ਦੀ ਕਿੰਗ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਹ ਮੂਲ ਰੂਪ 'ਚ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਕੱਪੜਿਆਂ ਦੇ ਕਾਰੋਬਾਰੀ ਸਨ, ਜਿਨ੍ਹਾਂ ਦਾ ਹੁਣ ਦੇਹਾਂਤ ਹੋ ਚੁੱਕਾ ਹੈ। ਰਾਕੇਸ਼ ਤ੍ਰੇਹਨ ਮੁਤਾਬਕ ਉਨ੍ਹਾਂ ਨੂੰ ਪਿਤਾ ਦੀ ਜਾਇਦਾਦ ਦਾ ਅੱਧਾ ਹਿੱਸਾ ਮਿਲਿਆ ਹੈ। ਉਨ੍ਹਾਂ ਦੀ ਕੰਪਨੀ ਡਿਜੀਟਲ ਕਰੰਸੀ ਅਤੇ ਆਨਲਾਈਨ ਫਾਈਨੈਂਸ ਮਾਰਕੀਟ 'ਚ ਨਿਵੇਸ਼ ਤੇ ਟ੍ਰੇਡਿੰਗ ਨਾਲ ਜੁੜੀ ਹੋਣ ਦੇ ਨਾਲ-ਨਾਲ ਰੀਅਲ ਅਸਟੇਟ ਅਤੇ ਪ੍ਰਾਪਰਟੀ ਡੀਲਿੰਗ ਦਾ ਕਾਰੋਬਾਰ ਵੀ ਕਰਦੀ ਹੈ।
ਟ੍ਰੈਂਡਿੰਗ ਟੌਪਿਕ



















