Punjab News: ਬਿਊਟੀ ਪਾਰਲਰ ‘ਚ ਮੁਟਿਆਰ ਦੇ ਪੈਰ ‘ਤੇ ਲੱਗੀ ਗੋਲੀ; ਤੇਜ਼ ਦਰਦ ਹੋਣ ‘ਤੇ ਪਤਾ ਲੱਗਾ, ਗੋਲੀ ਕਿੱਥੋਂ ਤੇ ਕਿਵੇਂ ਆਈ ਬਣਿਆ ਰਾਜ਼, ਪੁਲਿਸ ਜਾਂਚ ‘ਚ ਜੁੱਟੀ
ਚੰਡੀਗੜ੍ਹ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਿਊਟੀ ਪਾਰਲਰ 'ਚ ਕੰਮ ਕਰਨ ਵਾਲੀ ਇੱਕ ਨੌਜਵਾਨ ਕੁੜੀ ਦੇ ਪੈਰ ‘ਚ ਗੋਲੀ ਲੱਗੀ ਹੈ। ਪਰ ਉਸ ਨੂੰ ਪਤਾ ਹੀ ਨਹੀਂ ਚੱਲਿਆ ਕਿ ਗੋਲੀ ਕਿਵੇਂ ਲੱਗੀ, ਜਦੋਂ ਪੈਰ 'ਚ ਤੇਜ਼ ਦਰਦ ਹੋਇਆ...

ਚੰਡੀਗੜ੍ਹ ਦੇ ਇੱਕ ਬਿਊਟੀ ਪਾਰਲਰ ਵਿੱਚ ਕੰਮ ਕਰਨ ਵਾਲੀ ਇੱਕ ਨੌਜਵਾਨ ਕੁੜੀ ਨੂੰ ਉਸਦੇ ਪੈਰ ‘ਚ ਗੋਲੀ ਲੱਗੀ ਹੈ। ਗੋਲੀ ਬਿਊਟੀ ਪਾਰਲਰ ਦੇ ਅੰਦਰ ਹੀ ਲੱਗੀ, ਪਰ ਇਹ ਗੋਲੀ ਕਿਸਨੇ ਚਲਾਈ ਅਤੇ ਕਿੱਥੋਂ ਆਈ, ਇਸ ਬਾਰੇ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਇਹ ਮਾਮਲਾ ਇਸ ਵੇਲੇ ਇੱਕ ਪਹੇਲੀ ਬਣਿਆ ਹੋਇਆ ਹੈ।
CCTV ਫੁਟੇਜ ਖੰਗਾਲ ਰਹੀ ਪੁਲਿਸ
ਜ਼ਖਮੀ ਕੁੜੀ ਨੂੰ ਸੈਕਟਰ-32 ਜੀਐਮਸੀਐਚ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੇ ਪੈਰ ‘ਚੋਂ ਗੋਲੀ ਕੱਢ ਦਿੱਤੀ ਹੈ। ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਕ੍ਰਾਇਮ ਸੀਨ ਦੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਤੇਜ਼ ਦਰਦ ਹੋਣ ‘ਤੇ ਚੈਕ ਕੀਤਾ ਤਾਂ ਪਤਾ ਲੱਗਾ
ਜਾਣਕਾਰੀ ਮੁਤਾਬਕ, ਸੈਕਟਰ-46 ਵਿੱਚ ਸੈਲੂਨ ਦੇ ਅੰਦਰ ਹੀ ਕੁੜੀ ਦੇ ਪੈਰ ‘ਚ ਗੋਲੀ ਲੱਗੀ ਸੀ। ਪਰ ਉਸਨੂੰ ਇਸਦੀ ਕੋਈ ਖ਼ਬਰ ਨਹੀਂ ਸੀ। ਸ਼ਾਮ ਨੂੰ ਜਦੋਂ ਉਸਦੇ ਪੈਰ ‘ਚ ਬਹੁਤ ਤੇਜ਼ ਦਰਦ ਹੋਣ ਲੱਗਾ ਤਾਂ ਉਸਨੇ ਬਿਊਟੀ ਪਾਰਲਰ ਦੀ ਮਾਲਕਣ ਪੂਜਾ ਨੂੰ ਇਸ ਬਾਰੇ ਦੱਸਿਆ। ਪੂਜਾ, ਜੋ ਮਲੋਆ ਦੀ ਰਹਿਣ ਵਾਲੀ ਹੈ, ਨੇ ਜਦੋਂ ਕੁੜੀ ਦਾ ਪੈਰ ਵੇਖਿਆ ਤਾਂ ਉਸ ਵਿੱਚ ਗੋਲੀ ਦਾ ਖੋਲ ਫਸਿਆ ਹੋਇਆ ਨਜ਼ਰ ਆਇਆ।
ਇਸ ਤੋਂ ਬਾਦ ਉਹ ਤੁਰੰਤ ਉਸਨੂੰ ਸੈਕਟਰ-45 ਹਸਪਤਾਲ ਲੈ ਗਈ। ਪਰ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਡਾਕਟਰਾਂ ਨੇ ਉਸਨੂੰ ਜੀਐਮਸੀਐਚ ਰੈਫਰ ਕਰ ਦਿੱਤਾ, ਜਿੱਥੇ ਕੁੜੀ ਦੇ ਪੈਰ ‘ਚੋਂ ਗੋਲੀ ਦਾ ਖੋਲ ਕੱਢ ਦਿੱਤਾ ਗਿਆ ਹੈ।
ਅੰਮ੍ਰਿਤਸਰ ਵਿੱਚ ਵੀ ਇਸੇ ਤਰ੍ਹਾਂ ਚੱਲੀ ਸੀ ਗੋਲੀ
ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਪੂਰੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੀ ਇਹ ਸਮਝ ਨਹੀਂ ਪਾ ਰਹੀ ਕਿ ਆਖਿਰ ਗੋਲੀ ਕਿਵੇਂ ਲੱਗੀ। ਇਹ ਆਪਣੇ ਕਿਸਮ ਦਾ ਨਵਾਂ ਅਤੇ ਹੈਰਾਨ ਕਰਨ ਵਾਲਾ ਮਾਮਲਾ ਹੈ।
ਇਸ ਤਰ੍ਹਾਂ ਦਾ ਇੱਕ ਕੇਸ ਅੰਮ੍ਰਿਤਸਰ ਵਿੱਚ ਵੀ ਸਾਹਮਣੇ ਆਇਆ ਸੀ। ਥਾਣਾ ਗੇਟ ਹਕੀਮਾਂ ਦੇ ਅਧੀਨ ਫ਼ਤੇਹ ਸਿੰਘ ਕਾਲੋਨੀ ਦੀ ਗਲੀ ਨੰਬਰ 10 ਵਿੱਚ ਸਾਢੇ ਤਿੰਨ ਸਾਲ ਦੀ ਬੱਚੀ ਨੂੰ ਉਸ ਵੇਲੇ ਗੋਲੀ ਲੱਗ ਗਈ, ਜਦੋਂ ਉਸਦਾ ਪਿਤਾ ਆਕਾਸ਼ ਉਸਨੂੰ ਟਿਊਸ਼ਨ ਛੱਡਣ ਲਈ ਲੈ ਜਾ ਰਿਹਾ ਸੀ।
ਜਦੋਂ ਧੀ ਜ਼ਮੀਨ ‘ਤੇ ਡਿੱਗੀ ਤਾਂ ਪਿਤਾ ਨੂੰ ਲੱਗਾ ਕਿ ਉਹ ਸਧਾਰਣ ਤੌਰ ‘ਤੇ ਡਿੱਗੀ ਹੈ ਅਤੇ ਉਸਨੂੰ ਚੋਟ ਲੱਗੀ ਹੋਵੇਗੀ। ਪਰ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਡਾਕਟਰ ਨੇ ਐਕਸ-ਰੇ ਕਰਵਾਇਆ। ਐਕਸ-ਰੇ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਬੱਚੀ ਨੂੰ ਗੋਲੀ ਲੱਗੀ ਸੀ।





















