ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੋਂ 'AAP' ਦੀ ਹੁੰਝੇਫੇਰ ਜਿੱਤ
Jalandhar West Bypoll Result 2024: ਪੰਜਾਬ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦੇ ਨਤੀਜੇ ਦਾ ਐਲਾਨ ਹੋ ਚੁੱਕਾ ਹੈ। ਜਿਸ ਵਿੱਚ ਆਪ ਨੇ ਹੁੰਝੇਫੇਰ ਜਿੱਤ ਹਾਸਲ ਕੀਤੀ ਹੈ
ABP Sanjha
Last Updated:
13 Jul 2024 12:00 PM
ਪਿਛੋਕੜ
ਪੰਜਾਬ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦੇ ਨਤੀਜੇ ਦਾ ਐਲਾਨ ਹੋ ਚੁੱਕਾ ਹੈ। ਜਿਸ ਵਿੱਚ ਆਪ ਨੇ ਹੁੰਝੇਫੇਰ ਜਿੱਤ ਹਾਸਲ ਕੀਤੀ ਹੈ। ਆਪ ਦੇ ਮੋਹਿੰਦਰ ਭਗਤ ਨੂੰ 55246 ਵੋਟਾਂ ਪਈਆਂ ਹਨ। ਦੱਸ ਦਈਏ ਕਿ ਮੋਹਿੰਦਰ ਭਗਤ 37,325 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਦੂਜੇ ਨੰਬਰ ਉਤੇ ਸ਼ੀਤਲ ਅੰਗੁਰਾਲ ਰਹੇ ਹਨ, ਉਨ੍ਹਾਂ 17921 ਵੋਟਾਂ ਪਈਆਂ ਹਨ ਅਤੇ ਤੀਜੇ ਨੰਬਰ ਉਤੇ ਕਾਂਗਰਸ ਉਮੀਦਵਾਰ ਸਰਿੰਦਰ ਕੌਰ ਨੂੰ 16757 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆ।
- - - - - - - - - Advertisement - - - - - - - - -