ਪੜਚੋਲ ਕਰੋ

Punjab News: ਪੰਜਾਬ ਤੋਂ ਵੱਡੀ ਖਬਰ, ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰੋਕਣ ਦੇ ਹੁਕਮ! ਜਾਣੋ ਕਿੰਨਾ 'ਤੇ ਡਿੱਗੀ ਗਾਜ...?

Punjab News: ਜਨਗਣਨਾ ਦੇ ਕੰਮ ਵਿੱਚ ਡਿਊਟੀ ਨਿਭਾ ਰਹੇ ਕਰਮਚਾਰੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਲਾਪ੍ਰਵਾਹੀ ਅਤੇ ਗ਼ੈਰ-ਹਾਜ਼ਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ...

Punjab News: ਜਨਗਣਨਾ ਦੇ ਕੰਮ ਵਿੱਚ ਡਿਊਟੀ ਨਿਭਾ ਰਹੇ ਕਰਮਚਾਰੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਲਾਪ੍ਰਵਾਹੀ ਅਤੇ ਗ਼ੈਰ-ਹਾਜ਼ਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿੱਖਿਆ ਵਿਭਾਗ ਨੇ 6 ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਿਸਟ੍ਰਿਕਟ ਐਜੂਕੇਸ਼ਨ ਅਫ਼ਸਰ (ਸੈਕੰਡਰੀ) ਜਲੰਧਰ ਨੇ ਨਗਰ ਨਿਗਮ ਦੇ ਸੁਪਰਡੈਂਟ ਇੰਜੀਨੀਅਰ ਅਤੇ ਚਾਰਜ ਅਫ਼ਸਰ ਨੂੰ ਚਿੱਠੀ ਜਾਰੀ ਕਰਕੇ ਗ਼ੈਰ-ਹਾਜ਼ਰ ਕਰਮਚਾਰੀਆਂ ਦੀ ਲਿਸਟ ਭੇਜੀ ਹੈ। ਇਸ ਦੇ ਨਾਲ ਹੀ ਇਨ੍ਹਾਂ ਕਰਮਚਾਰੀਆਂ ਦੀ ਤਨਖ਼ਾਹ ਤੁਰੰਤ ਰੋਕਣ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ।

ਕਰਮਚਾਰੀਆਂ ਦੀ ਰੁਕੇਗੀ ਤਨਖਾਹ

ਜਾਣਕਾਰੀ ਲਈ ਦੱਸ ਦੇਈਏ ਕਿ ਚਿੱਠੀ ਵਿਚ ਕਿਹਾ ਗਿਆ ਹੈ ਕਿ ਜਨਗਣਨਾ ਦਾ ਕੰਮ ਸਮੇਂ ਸਿਰ ਮੁਕੰਮਲ ਹੋਣ ਵਾਲਾ ਅਤੇ ਰਾਸ਼ਟਰੀ ਮਹੱਤਵ ਦਾ ਕੰਮ ਹੈ। ਇਸ ਦੇ ਬਾਵਜੂਦ ਕਈ ਵਾਰ ਨਿਰਦੇਸ਼ ਦੇਣ ਅਤੇ ਸੰਪਰਕ ਕਰਨ ਤੋਂ ਬਾਅਦ ਵੀ ਸਬੰਧਤ ਕਰਮਚਾਰੀ ਡਿਊਟੀ ’ਤੇ ਹਾਜ਼ਰ ਨਹੀਂ ਹੋ ਰਹੇ ਅਤੇ ਨਾ ਹੀ ਫ਼ੋਨ ਕਾਲਾਂ ਦਾ ਜਵਾਬ ਦੇ ਰਹੇ ਹਨ। ਵਿਭਾਗ ਅਨੁਸਾਰ ਕਰਮਚਾਰੀਆਂ ਦਾ ਇਹ ਰਵੱਈਆ ਜਨਗਣਨਾ ਮੁਹਿੰਮ ਵਿਚ ਦੇਰੀ ਦਾ ਕਾਰਨ ਬਣ ਰਿਹਾ ਹੈ ਅਤੇ ਸਰਕਾਰੀ ਕੰਮ ਵਿਚ ਰੁਕਾਵਟ ਪੈਦਾ ਕਰ ਰਿਹਾ ਹੈ। ਇਸ ਨੂੰ ਗੰਭੀਰ ਲਾਪ੍ਰਵਾਹੀ ਮੰਨਦੇ ਹੋਏ ਸਿਫ਼ਾਰਸ਼ ਕੀਤੀ ਗਈ ਹੈ ਕਿ ਸਬੰਧਤ ਕਰਮਚਾਰੀਆਂ ਦੀ ਤਨਖ਼ਾਹ ਅਗਲੇ ਹੁਕਮਾਂ ਤੱਕ ਜਾਂ ਡਿਊਟੀ ਪੂਰੀ ਕਰਨ ਤੱਕ ਰੋਕੀ ਜਾਵੇ। ਮਾਮਲੇ ਨੂੰ ਅਤਿ ਜ਼ਰੂਰੀ ਦੱਸਦੇ ਹੋਏ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੁਪਰਡੈਂਟ ਇੰਜੀਨੀਅਰ-ਕਮ-ਚਾਰਜ ਅਫ਼ਸਰ ਨੇ ਇਸ ਸਬੰਧੀ ਚਿੱਠੀ ਦੀ ਕਾਪੀ ਖ਼ਜ਼ਾਨਾ ਅਫ਼ਸਰ ਜਲੰਧਰ ਨੂੰ ਵੀ ਭੇਜ ਦਿੱਤੀ ਹੈ।
 
ਅਧਿਆਪਕਾਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਦਾ ਲੱਗਾ ਜ਼ੋਰ

ਦੱਸਣਯੋਗ ਹੈ ਕਿ ਪੂਰੇ ਦੇਸ਼ ਵਿੱਚ ਚੱਲ ਰਹੀ ਜਨਗਣਨਾ ਪ੍ਰਕਿਰਿਆ ਜਲੰਧਰ ਵਿਚ ਵੀ ਸ਼ੁਰੂ ਹੋ ਚੁੱਕੀ ਹੈ। ਇਸ ਕੰਮ ਲਈ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਨੂੰ ਪ੍ਰਿੰਸੀਪਲ ਸੈਂਸਸ ਅਫ਼ਸਰ ਬਣਾਇਆ ਗਿਆ ਹੈ। ਇਸ ਦੇ ਲਈ ਸਰਕਾਰੀ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਡਿਊਟੀ ਦਿੱਤੀ ਗਈ ਸੀ, ਪਰ ਪਿਛਲੇ ਕੁਝ ਹਫ਼ਤਿਆਂ ਤੋਂ ਦੇਖਿਆ ਜਾ ਰਿਹਾ ਹੈ ਕਿ ਅਧਿਆਪਕ ਅਤੇ ਹੋਰ ਸਰਕਾਰੀ ਕਰਮਚਾਰੀ ਡਿਊਟੀ ਤੋਂ ਆਪਣਾ ਨਾਂ ਕਟਵਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ ਅਤੇ ਨਿਗਮ ਅਧਿਕਾਰੀਆਂ ਕੋਲ ਸਿਫ਼ਾਰਸ਼ਾਂ ਦੇ ਢੇਰ ਲੱਗੇ ਹੋਏ ਹਨ।  

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਨੌਜਵਾਨਾਂ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਇੱਕ ਦੀ ਮੌਤ; ਮੱਚਿਆ ਚੀਕ ਚੀਹਾੜਾ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਨੌਜਵਾਨਾਂ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਇੱਕ ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਲੇਡੀ ਡਾਕਟਰ ਨੇ ਕੀਤੀ ਖੁਦਕੁਸ਼ੀ, ਇਤਰਾਜ਼ਯੋਗ ਵੀਡੀਓ ਆਇਆ ਸਾਹਮਣੇ; ਜਾਣੋ ਪੂਰਾ ਮਾਮਲਾ
ਪੰਜਾਬ ਤੋਂ ਵੱਡੀ ਖ਼ਬਰ! ਲੇਡੀ ਡਾਕਟਰ ਨੇ ਕੀਤੀ ਖੁਦਕੁਸ਼ੀ, ਇਤਰਾਜ਼ਯੋਗ ਵੀਡੀਓ ਆਇਆ ਸਾਹਮਣੇ; ਜਾਣੋ ਪੂਰਾ ਮਾਮਲਾ
Jalandhar ਦੇ ਸੁੱਚੀ ਪਿੰਡ ਵਿਖੇ ਖੇਤ 'ਚ ਕੰਮ ਕਰਦੇ ਸਮੇਂ ਪਲਟਿਆ ਟਰੈਕਟਰ, ਕਿਸਾਨ ਦੀ ਮੌਤ
Jalandhar ਦੇ ਸੁੱਚੀ ਪਿੰਡ ਵਿਖੇ ਖੇਤ 'ਚ ਕੰਮ ਕਰਦੇ ਸਮੇਂ ਪਲਟਿਆ ਟਰੈਕਟਰ, ਕਿਸਾਨ ਦੀ ਮੌਤ
ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਨਹੀਂ ਚੱਲਣਗੀਆਂ ਬੱਸਾਂ; ਮੁਲਾਜ਼ਮ ਹੜਤਾਲ 'ਤੇ
ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਨਹੀਂ ਚੱਲਣਗੀਆਂ ਬੱਸਾਂ; ਮੁਲਾਜ਼ਮ ਹੜਤਾਲ 'ਤੇ
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੁਰਦਾਸਪੁਰ 'ਚ ਨਗਰ ਕੌਂਸਲ ਚੋਣਾਂ ਦੀ ਵੋਟਿੰਗ ਸ਼ੁਰੂ, ਬੂਥਾਂ 'ਤੇ ਲੱਗੀ ਵੋਟਰਾਂ ਦੀ ਭੀੜ
ਗੁਰਦਾਸਪੁਰ 'ਚ ਨਗਰ ਕੌਂਸਲ ਚੋਣਾਂ ਦੀ ਵੋਟਿੰਗ ਸ਼ੁਰੂ, ਬੂਥਾਂ 'ਤੇ ਲੱਗੀ ਵੋਟਰਾਂ ਦੀ ਭੀੜ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਜੂਨ 2026
ਰਾਤ 11 ਵਜੇ ਤੋਂ ਬਾਅਦ ਜਾਗਣਾ ਪੈ ਸਕਦਾ ਭਾਰੀ, ਔਰਤਾਂ ਦੀ ਫਰਟੀਲਿਟੀ 'ਤੇ ਪਵੇਗਾ ਅਸਰ
ਰਾਤ 11 ਵਜੇ ਤੋਂ ਬਾਅਦ ਜਾਗਣਾ ਪੈ ਸਕਦਾ ਭਾਰੀ, ਔਰਤਾਂ ਦੀ ਫਰਟੀਲਿਟੀ 'ਤੇ ਪਵੇਗਾ ਅਸਰ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਨੌਜਵਾਨਾਂ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਇੱਕ ਦੀ ਮੌਤ; ਮੱਚਿਆ ਚੀਕ ਚੀਹਾੜਾ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਨੌਜਵਾਨਾਂ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਇੱਕ ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ-ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ, ਕਈ ਥਾਵਾਂ 'ਤੇ ਪੈਣਗੇ ਗੜ੍ਹੇ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ, ਕਈ ਥਾਵਾਂ 'ਤੇ ਪੈਣਗੇ ਗੜ੍ਹੇ; ਜਾਣੋ ਅਗਲੇ ਦਿਨਾਂ ਦਾ ਹਾਲ
Barnala News : ਆਸਾ ਵਰਕਰਾਂ ਨੇ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ ,
Barnala News : ਆਸਾ ਵਰਕਰਾਂ ਨੇ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ ,"ਭਾਂਡੇ ਖੜਕਾਓ ਸਰਕਾਰ ਜਗਾਓ" ਨਾਰੇ ਹੇਠ ਡੀਸੀ ਦਫ਼ਤਰ ਅੱਗੇ ਧਰਨਾ
ਪੰਜਾਬ ਤੋਂ ਵੱਡੀ ਖ਼ਬਰ! ਲੇਡੀ SP ਦੇ ਘਰ ਹੋਈ ਚੋਰੀ, ਗਹਿਣਿਆਂ ਸਣੇ ਕੀਮਤੀ ਸਮਾਨ ਗਾਇਬ; ਮੱਚੀ ਸਨਸਨੀ
ਪੰਜਾਬ ਤੋਂ ਵੱਡੀ ਖ਼ਬਰ! ਲੇਡੀ SP ਦੇ ਘਰ ਹੋਈ ਚੋਰੀ, ਗਹਿਣਿਆਂ ਸਣੇ ਕੀਮਤੀ ਸਮਾਨ ਗਾਇਬ; ਮੱਚੀ ਸਨਸਨੀ
ਅਕਾਲੀ ਆਗੂ ਬੰਟੀ ਰੋਮਾਣਾ ਨੂੰ ਕੈਨੇਡਾ 'ਚ ਨਹੀਂ ਮਿਲੀ ਐਂਟਰੀ, ਟੋਰਾਂਟੋ ਤੋਂ ਭੇਜਿਆ ਵਾਪਸ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਅਕਾਲੀ ਆਗੂ ਬੰਟੀ ਰੋਮਾਣਾ ਨੂੰ ਕੈਨੇਡਾ 'ਚ ਨਹੀਂ ਮਿਲੀ ਐਂਟਰੀ, ਟੋਰਾਂਟੋ ਤੋਂ ਭੇਜਿਆ ਵਾਪਸ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
Embed widget