Jalandhar: ਜਲੰਧਰ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ, ਇੰਝ ਪੁਲਿਸ ਨੇ ਘੇਰਾ ਪਾ ਕੀਤੇ ਕਾਬੂ, ਇੱਕ ਹੋਇਆ ਜ਼ਖਮੀ, ਕਰਵਾਇਆ ਹਸਪਤਾਲ 'ਚ ਭਰਤੀ
ਜਲੰਧਰ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਜਲੰਧਰ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਈ। ਜਿਸ ਵਿੱਚ ਇੱਕ ਬਦਮਾਸ਼ ਜ਼ਖਮੀ ਹੋਇਆ ਅਤੇ ਦੂਜੇ ਸਾਥੀ ਨੂੰ ਗ੍ਰਿਫਤਾਰ ਕਰ ਲਏ ਗਏ ਹਨ। ਇਹ ਸਾਰੇ ਦੋਸ਼ੀ ਇੱਕ ਘਰ 'ਤੇ ਫਾਇਰਿੰਗ...

Jalandhar Encounter: ਜਲੰਧਰ ਵਿੱਚ ਯੂਕੇ ਤੋਂ ਭਾਰਤ ਆਏ ਨੌਜਵਾਨ ਸੁਖਚੈਨ ਸਿੰਘ ’ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਆਰੋਪੀਆਂ ਨੂੰ ਕਾਬੂ ਕਰ ਲਿਆ ਹੈ। ਇਹ ਫਾਇਰਿੰਗ 11 ਤਾਰੀਖ ਨੂੰ ਕੀਤੀ ਗਈ ਸੀ, ਜਿਸ ਤੋਂ ਬਾਅਦ ਮਾਮਲਾ ਨੰਬਰ 14 ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਮਿਲ ਰਹੀ ਸੀ ਕਿ ਕੁਝ ਲੋਕ ਲਗਾਤਾਰ ਸੁਖਚੈਨ ਸਿੰਘ ਨੂੰ ਨਿਸ਼ਾਨਾ ਬਣਾ ਰਹੇ ਹਨ।
ਇਸ ਮਾਮਲੇ ਦੀ ਜਾਂਚ ਡੀਐੱਸਪੀ ਸ਼ਾਹਕੋਟ ਦੀ ਨਿਗਰਾਨੀ ਹੇਠ ਡੀਐੱਸਪੀ ਸੁਖਪਾਲ ਸਿੰਘ, ਐੱਸਐੱਚਓ ਇੰਸਪੈਕਟਰ ਬਲਵਿੰਦਰ ਸਿੰਘ, ਚੌਕੀ ਇੰਚਾਰਜ ਤਲਵੰਡੀ ਸੰਗੇੜਾ ਅਤੇ ਏਐੱਸਆਈ ਮੇਜਰ ਸਿੰਘ ਦੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਫਾਇਰਿੰਗ ਕਰਨ ਵਾਲੇ ਆਰੋਪੀ ਦੁਬਾਰਾ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਪਰਜੀਆਂ ਇਲਾਕੇ ਵਿੱਚ ਘੁੰਮ ਰਹੇ ਹਨ।
ਨਾਕੇ 'ਤੇ ਰੋਕਣ 'ਤੇ ਪੁਲਿਸ ਪਾਰਟੀ 'ਤੇ ਕੀਤੀ ਫਾਇਰਿੰਗ
ਸੂਚਨਾ ਦੇ ਆਧਾਰ ’ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜਦੋਂ ਮੋਟਰਸਾਈਕਲ ’ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ।
ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਆਤਮ-ਰੱਖਿਆ ਵਿੱਚ ਫਾਇਰਿੰਗ ਕੀਤੀ, ਜਿਸ ਵਿੱਚ ਕਰਨ ਨਾਮ ਦਾ ਆਰੋਪੀ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਦੂਜੇ ਆਰੋਪੀ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਤਾਰ ਵਿਦੇਸ਼ਾਂ ਨਾਲ ਜੁੜੇ ਹੋਏ
ਪੁਲਿਸ ਨੇ ਮੌਕੇ ਤੋਂ .32 ਬੋਰ ਦਾ ਪਿਸਟਲ, ਲਾਈਵ ਕਾਰਤੂਸ, ਖਾਲੀ ਖੋਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੀ ਹੈ। ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਇਸ ਸਾਜ਼ਿਸ਼ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਹੋਏ ਹਨ। ਸੁਖਚੈਨ ਸਿੰਘ ਦਾ ਯੂਕੇ ਵਿੱਚ ਰਹਿੰਦੇ ਬੇਅੰਤ ਨਾਮਕ ਨੌਜਵਾਨ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਬੇਅੰਤ ਨੇ ਫਿਲੀਪੀਨਜ਼ ਵਿੱਚ ਰਹਿੰਦੇ ਆਪਣੇ ਸਾਥੀ ਚੰਨਾ ਦੇ ਜ਼ਰੀਏ ਸ਼ੂਟਰਾਂ ਨੂੰ ਹਾਇਰ ਕੀਤਾ। ਇਸ ਦੌਰਾਨ ਅੰਗਰੇਜ਼ ਨਾਮਕ ਸ਼ੂਟਰ ਨੂੰ ਵਾਰਦਾਤ ਅੰਜਾਮ ਦੇਣ ਲਈ ਪੈਸੇ ਭੇਜੇ ਗਏ ਸਨ।
ਪੁਲਿਸ ਮੁਤਾਬਕ ਆਰੋਪੀ ਸੋਲ ਜੰਗੀਰਾ ਪਿੰਡ ਵੱਲ ਦੁਬਾਰਾ ਫਾਇਰਿੰਗ ਕਰਨ ਜਾ ਰਹੇ ਸਨ, ਪਰ ਪੁਲਿਸ ਦੀ ਅਲਰਟ ਨਾਲ ਵੱਡੀ ਵਾਰਦਾਤ ਟਲ ਗਈ। ਹੁਣ ਪੁਲਿਸ ਵਿਦੇਸ਼ਾਂ ਵਿੱਚ ਬੈਠੇ ਸਾਜ਼ਿਸ਼ਕਾਰਾਂ ਖ਼ਿਲਾਫ਼ ਡਿਪਲੋਮੈਟਿਕ ਚੈਨਲ ਰਾਹੀਂ ਪ੍ਰਤਿਆਰਪਣ (ਐਕਸਟ੍ਰਡੀਸ਼ਨ) ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਫਿਲਹਾਲ ਮਾਮਲੇ ਦੀ ਗਹਿਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।























