ਪੜਚੋਲ ਕਰੋ

Punjab News: ਪੰਜਾਬ ਤੋਂ ਵੱਡੀ ਖਬਰ, ਅਕਾਲੀ ਦਲ ਦੇ ਆਗੂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ! ਬਦਮਾਸ਼ਾਂ ਨੇ ਘੇਰੀ ਕਾਰ; ਫਿਰ...

Jalandhar News: ਪੰਜਾਬ ਦੇ ਜ਼ਿਲ੍ਹੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਜਲੰਧਰ ਕੁੰਜ 'ਚ ਕ੍ਰਿਮੀਨਲ ਹਿਸਟਰੀਸ਼ੀਟਰ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚ. ਐੱਸ....

Jalandhar News: ਪੰਜਾਬ ਦੇ ਜ਼ਿਲ੍ਹੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਜਲੰਧਰ ਕੁੰਜ 'ਚ ਕ੍ਰਿਮੀਨਲ ਹਿਸਟਰੀਸ਼ੀਟਰ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚ. ਐੱਸ. ਵਾਲੀਆ ਦੀ ਗੱਡੀ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਵਾਲੀਆ ਤਾਂ ਬਚ ਗਏ ਪਰ ਉਨ੍ਹਾਂ ਦੇ ਸਾਥੀ ਨੂੰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਹਮਲਾ ਕਰਨ ਵਾਲਾ ਵਿਅਕਤੀ ਕਾਫ਼ੀ ਸਮੇਂ ਤੋਂ ਹਮਲੇ ਦੀ ਤਾਕ ਵਿਚ ਸੀ।

ਵਾਲੀਆ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕਾਲੀਆ ਕਾਲੋਨੀ ਦੇ ਰਹਿਣ ਵਾਲੇ ਦਵਿੰਦਰ ਸਿੰਘ ਕੰਵਰ ਨੇ ਇਲਾਕੇ ਦੇ ਹੀ ਆਪਣੇ ਦੋਸਤ ਦੀ ਪਤਨੀ ’ਤੇ ਗੰਦੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਦੋਸਤ ਦੀ ਪਤਨੀ ’ਤੇ ਨਾਜਾਇਜ਼ ਸੰਬੰਧ ਬਣਾਉਣ ਦਾ ਦਬਾਅ ਬਣਾਇਆ ਸੀ ਪਰ ਵਿਰੋਧ ਕਰਨ ’ਤੇ ਉਹ ਦੋਸਤ ਦੀ ਪਤਨੀ ਨਾਲ ਰੰਜਿਸ਼ ਰੱਖਣ ਲੱਗਾ। ਇਸੇ ਦੌਰਾਨ ਉਸ ਨੇ ਉਨ੍ਹਾਂ ਦੇ ਪਾਲਤੂ ਕੁੱਤੇ ਨੂੰ ਜ਼ਹਿਰ ਦੇ ਦਿੱਤਾ ਅਤੇ ਕਦੇ ਘਰ ਵਿਚ ਅੱਗ ਲਾ ਦਿੱਤੀ।

ਜਾਣੋ ਕਿਵੇਂ ਹੋਇਆ ਹਮਲਾ?

ਵਾਲੀਆ ਨੇ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਪੀੜਤ ਪਰਿਵਾਰ ਦਾ ਸਾਥ ਦਿੱਤਾ ਸੀ, ਜਿਸ ਕਾਰਨ ਦਵਿੰਦਰ ਖ਼ਿਲਾਫ਼ ਕੇਸ ਦਰਜ ਹੋਣ ’ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ 3 ਮਹੀਨੇ ਦੀ ਸਜ਼ਾ ਕੱਟ ਕੇ ਦਵਿੰਦਰ ਹੁਣ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ। ਬਾਹਰ ਆਉਂਦੇ ਹੀ ਉਸ ਨੇ ਆਪਣੇ ਦੋਸਤ ਨੂੰ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਕਿ ਉਹ ਉਸ ਦੇ ਪਰਿਵਾਰ ਅਤੇ ਪੈਰਵੀ ਕਰਨ ਵਾਲੇ ਵਾਲੀਆ ਨੂੰ ਪਰਿਵਾਰ ਸਮੇਤ ਮਰਵਾ ਦੇਵੇਗਾ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਦਵਿੰਦਰ ਸਿੰਘ ਕੰਵਰ ਨੇ ਆਪਣੇ ਤਿੰਨ ਸਾਥੀਆਂ ਸਮੇਤ ਪਹਿਲਾਂ ਤਾਂ ਆਪਣੇ ਦੋਸਤ ਦੇ ਘਰ ਜਾ ਕੇ ਭੰਨ-ਤੋੜ ਕੀਤੀ ਅਤੇ ਲਗਭਗ ਸਵਾ 2 ਵਜੇ ਜਦੋਂ ਉਹ ਕੰਮ ਲਈ ਘਰੋਂ ਨਿਕਲੇ ਤਾਂ ਉਨ੍ਹਾਂ ਦੀ ਗੱਡੀ ਦੋ ਗੱਡੀਆਂ ਲਾ ਕੇ ਰੋਕ ਲਈ। ਇਸ ਦੌਰਾਨ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਵਾਲੀਆ ਨੂੰ ਵੀ ਨਿਸ਼ਾਨਾ ਬਣਾਇਆ ਪਰ ਉਨ੍ਹਾਂ ਦੇ ਕਰੀਬੀ ਨੇ ਅੱਗੇ ਆ ਕੇ ਵਾਲੀਆ ਦੀ ਜਾਨ ਬਚਾਈ ਪਰ ਉਹ ਖ਼ੁਦ ਤੇਜ਼ਧਾਰ ਹਥਿਆਰ ਲੱਗਣ ਕਾਰਨ ਖ਼ੂਨ ਵਿੱਚ ਲਥਪਥ ਹੋ ਗਿਆ।

ਵਾਲੀਆ ਨੇ ਕਿਹਾ ਕਿ ਉਨ੍ਹਾਂ ਗੱਡੀ ਵਿਚ ਲੱਗਾ ਹੂਟਰ ਵਜਾਇਆ ਤਾਂ ਇਲਾਕੇ ਦੇ ਲੋਕ ਤੁਰੰਤ ਬਾਹਰ ਨਿਕਲੇ। ਉਨ੍ਹਾਂ 2 ਹਮਲਾਵਰਾਂ ਨੂੰ ਕਾਬੂ ਕਰ ਲਿਆ ਪਰ 2 ਲੋਕ ਭੱਜ ਗਏ। ਘਟਨਾ ਦੀ ਸੂਚਨਾ ਚੌਕੀ ਮੰਡ ਦੀ ਪੁਲਸ ਨੂੰ ਦਿੱਤੀ ਗਈ, ਜਦਕਿ ਅਕਾਲੀ ਆਗੂ ਵਾਲੀਆ ਦੇ ਸਾਥੀ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਐੱਚ. ਐੱਸ. ਵਾਲੀਆ ਨੇ ਕਿਹਾ ਕਿ ਉਨ੍ਹਾਂ ਮੰਡ ਪੁਲਸ ਨੂੰ ਕਈ ਵਾਰ ਕਿਹਾ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਪਰ ਪੁਲਸ ਨੇ ਉਸ ਸਮੇਂ ਉਚਿਤ ਕਦਮ ਨਹੀਂ ਚੁੱਕਿਆ।

ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਪੁਲਸ ਨੇ ਧਮਕੀਆਂ ਦੇਣ ਵਾਲੇ ਨੂੰ ਫੜ ਲਿਆ ਹੁੰਦਾ ਤਾਂ ਅੱਜ ਇਹ ਘਟਨਾ ਨਾ ਵਾਪਰਦੀ। ਇਸ ਸਬੰਧ ਵਿਚ ਜਦੋਂ ਹਸਪਤਾਲ ਵਿਚ ਜ਼ੇਰੇ ਇਲਾਜ ਦੂਜੀ ਧਿਰ ਦੇ ਦਵਿੰਦਰ ਸਿੰਘ ਕੰਵਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਦਵਿੰਦਰ ਦੇ ਸਾਥੀ ਦਾ ਕਹਿਣਾ ਹੈ ਕਿ ਐੱਚ. ਐੱਸ. ਵਾਲੀਆ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ’ਤੇ ਹਮਲਾ ਕੀਤਾ, ਜਿਸ ਵਿਚ ਦਵਿੰਦਰ ਗੰਭੀਰ ਜ਼ਖ਼ਮੀ ਹੋਇਆ ਹੈ। ਉਧਰ ਚੌਕੀ ਮੰਡ ਦੇ ਇੰਚਾਰਜ ਦਾ ਕਹਿਣਾ ਹੈ ਕਿ ਦੋਵਾਂ ਪਾਸਿਓਂ ਉਨ੍ਹਾਂ ਨੂੰ ਝਗੜੇ ਦੀ ਸੂਚਨਾ ਮਿਲੀ ਹੈ। ਫਿਲਹਾਲ ਵਾਲੀਆ ਵੱਲੋਂ ਸ਼ਿਕਾਇਤ ਆਈ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਜਲੰਧਰ 'ਚ LPG ਸੰਕਟ: ਘਰੇਲੂ ਸਿਲੰਡਰ 1 ਮਹੀਨੇ ਬਾਅਦ, ਕਮਰਸ਼ੀਅਲ ਗੈਸ ਦੀ ਸਪਲਾਈ ਬੰਦ
ਜਲੰਧਰ 'ਚ LPG ਸੰਕਟ: ਘਰੇਲੂ ਸਿਲੰਡਰ 1 ਮਹੀਨੇ ਬਾਅਦ, ਕਮਰਸ਼ੀਅਲ ਗੈਸ ਦੀ ਸਪਲਾਈ ਬੰਦ
Jalandhar 'ਚ ਟਰੱਕ ਨੇ ਤੋੜਿਆ ਬਿਜਲੀ ਦਾ ਖੰਭਾ, BSF ਚੌਂਕ 'ਤੇ ਲੱਗਿਆ ਭਾਰੀ ਜਾਮ; ਮੱਚੀ ਹਫੜਾ-ਦਫੜੀ
Jalandhar 'ਚ ਟਰੱਕ ਨੇ ਤੋੜਿਆ ਬਿਜਲੀ ਦਾ ਖੰਭਾ, BSF ਚੌਂਕ 'ਤੇ ਲੱਗਿਆ ਭਾਰੀ ਜਾਮ; ਮੱਚੀ ਹਫੜਾ-ਦਫੜੀ
ਜਲੰਧਰ ਦੇ ਨੌਜਵਾਨ ਦੀ ਕਬੱਡੀ ਖਿਡਾਰੀ ਦੀ ਮੌਤ, ਮੱਚਿਆ ਚੀਕ ਚੀਹਾੜਾ
ਜਲੰਧਰ ਦੇ ਨੌਜਵਾਨ ਦੀ ਕਬੱਡੀ ਖਿਡਾਰੀ ਦੀ ਮੌਤ, ਮੱਚਿਆ ਚੀਕ ਚੀਹਾੜਾ
ਜਲੰਧਰ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਜਾਣੋ
ਜਲੰਧਰ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਜਾਣੋ
Advertisement

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Property Registry: ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Punjab News: ਪੰਜਾਬ 'ਚ LPG ਸਪਲਾਈ ਠੱਪ! ਲੋਕਾਂ 'ਚ ਮੱਚਿਆ ਹਾਹਾਕਾਰ: ਸਿਰਫ਼ 3 ਦਿਨਾਂ ਦਾ ਸਟਾਕ ਬਾਕੀ; ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਹੋਈ ਬੰਦ... 
ਪੰਜਾਬ 'ਚ LPG ਸਪਲਾਈ ਠੱਪ! ਲੋਕਾਂ 'ਚ ਮੱਚਿਆ ਹਾਹਾਕਾਰ: ਸਿਰਫ਼ 3 ਦਿਨਾਂ ਦਾ ਸਟਾਕ ਬਾਕੀ; ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਹੋਈ ਬੰਦ... 
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ ਦਾ ਮਿਜਾਜ਼, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ ਦਾ ਮਿਜਾਜ਼, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
Jalandhar 'ਚ ਟਰੱਕ ਨੇ ਤੋੜਿਆ ਬਿਜਲੀ ਦਾ ਖੰਭਾ, BSF ਚੌਂਕ 'ਤੇ ਲੱਗਿਆ ਭਾਰੀ ਜਾਮ; ਮੱਚੀ ਹਫੜਾ-ਦਫੜੀ
Jalandhar 'ਚ ਟਰੱਕ ਨੇ ਤੋੜਿਆ ਬਿਜਲੀ ਦਾ ਖੰਭਾ, BSF ਚੌਂਕ 'ਤੇ ਲੱਗਿਆ ਭਾਰੀ ਜਾਮ; ਮੱਚੀ ਹਫੜਾ-ਦਫੜੀ
ਤੇਜ਼ ਰਫਤਾਰ ਆਡੀ ਨੇ ਵਿਦੇਸ਼ੀ ਕੁੜੀ ਨੂੰ ਉਡਾਇਆ, 14 ਫੁੱਟ ਉੱਤੇ ਹਵਾ 'ਚ ਉੱਛਲੀ, ਮੱਚਿਆ ਹੜਕੰਪ
ਤੇਜ਼ ਰਫਤਾਰ ਆਡੀ ਨੇ ਵਿਦੇਸ਼ੀ ਕੁੜੀ ਨੂੰ ਉਡਾਇਆ, 14 ਫੁੱਟ ਉੱਤੇ ਹਵਾ 'ਚ ਉੱਛਲੀ, ਮੱਚਿਆ ਹੜਕੰਪ
ਪੰਜਾਬ 'ਚ ਵਪਾਰੀ ਪਿਓ ਪੁੱਤ 'ਤੇ ਜਾਨਲੇਵਾ ਹਮਲਾ, CCTV 'ਚ ਵਾਰਦਾਤ ਕੈਦ; ਪੁੱਤ ਦੀ ਹਾਲਤ ਗੰਭੀਰ
ਪੰਜਾਬ 'ਚ ਵਪਾਰੀ ਪਿਓ ਪੁੱਤ 'ਤੇ ਜਾਨਲੇਵਾ ਹਮਲਾ, CCTV 'ਚ ਵਾਰਦਾਤ ਕੈਦ; ਪੁੱਤ ਦੀ ਹਾਲਤ ਗੰਭੀਰ
Middle East 'ਚ ਮਹਾਜੰਗ! Hormuz ਦੇ ਕੋਲ ਈਰਾਨ ਨੇ ਦਾਗੇ 16 ਗੋਲੇ, ਈਰਾਨ ਦੇ ਜਹਾਜ਼ ਕੀਤੇ ਤਬਾਹ
Middle East 'ਚ ਮਹਾਜੰਗ! Hormuz ਦੇ ਕੋਲ ਈਰਾਨ ਨੇ ਦਾਗੇ 16 ਗੋਲੇ, ਈਰਾਨ ਦੇ ਜਹਾਜ਼ ਕੀਤੇ ਤਬਾਹ
Embed widget