Jalandhar News: ਜਲੰਧਰ ਵਾਸੀਆਂ ਲਈ ਅਹਿਮ ਖਬਰ ਹੈ, ਦੱਸ ਦੇਈਏ ਕਿ ਵੱਖ-ਵੱਖ ਸਬ-ਸਟੇਸ਼ਨਾਂ ਅਧੀਨ ਮੁਰੰਮਤ ਦੇ ਕੰਮ ਕਾਰਨ 13 ਜੁਲਾਈ ਯਾਨੀ ਅੱਜ ਦਰਜਨਾਂ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਸਰਜੀਕਲ ਕੰਪਲੈਕਸ ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇਵੀ ਫੀਡਰ, ਜਿਨ੍ਹਾਂ ਵਿੱਚ ਗੁਪਤਾ, ਹਿਲਰਾਨ, ਵਰਿਆਨਾ-1, ਜੁਨੇਜਾ ਫੋਰਜਿੰਗ, ਕਰਤਾਰ ਵਾਲਵ, ਦੋਆਬਾ ਫੀਡਰ, ਜਲੰਧਰ ਕੁੰਜ ਸ਼ਾਮਲ ਹਨ, ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ, ਜਿਸ ਕਾਰਨ ਕਪੂਰਥਲਾ ਰੋਡ, ਵਰਿਆਨਾ ਇੰਡਸਟਰੀਅਲ ਕੰਪਲੈਕਸ, ਜਲੰਧਰ ਕੁੰਜ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।
66 ਕੇਵੀ ਟਾਂਡਾ ਰੋਡ ਅਤੇ 132 ਕੇਵੀ ਕਾਹਨਪੁਰ ਸਬ-ਸਟੇਸ਼ਨ ਨਾਲ ਸਬੰਧਤ ਸਾਰੇ ਫੀਡਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ, ਜਿਸ ਕਾਰਨ ਹਰਗੋਬਿੰਦ ਨਗਰ, ਯੂਨੀਕ, ਕੋਟਲਾ ਰੋਡ, ਟ੍ਰਿਬਿਊਨ ਕਲੋਨੀ, ਮੁਬਾਰਕਪੁਰ ਸ਼ੇਖ, ਗਊਸ਼ਾਲਾ ਰੋਡ, ਡੀ.ਆਰ.ਪੀ., ਟ੍ਰਾਂਸਪੋਰਟ ਨਗਰ, ਭਾਰਤ ਨਗਰ, ਤਾਲਬਰੋ, ਢਗੜੀ ਰੋਡ, ਇੰਡਸਟਰੀ ਏਰੀਆ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।
66 ਕੇਵੀ ਫੋਕਲ ਪੁਆਇੰਟ ਨੰਬਰ 1-2 ਸਬ-ਸਟੇਸ਼ਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ, ਜਿਸ ਵਿੱਚ 11 ਕੇਵੀ ਰਾਏਪੁਰ ਰੋਡ, ਬੇਦੀ, ਕੇਸੀ, ਕੋਲਡ ਸਟੋਰ, ਉਦਯੋਗ ਨਗਰ, ਨਹਿਰ-1, ਰੰਧਾਵਾ ਮਸੰਦਾ, ਗਰਦਪੁਰ-1, ਸਲੇਮਪੁਰ, ਡੀਆਈਸੀ 1-2, ਉਦਯੋਗਿਕ ਖੇਤਰ-1 ਸ਼ਾਮਲ ਹਨ। ਇਸ ਨਾਲ ਫੋਕਲ ਪੁਆਇੰਟ, ਉਦਯੋਗਿਕ ਖੇਤਰ, ਸਵਰਨ ਪਾਰਕ, ਨਹਿਰ ਰੋਡ, ਰੰਧਾਵਾ ਮਸੰਦਾ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।
66 ਕੇਵੀ ਕੋਟ ਸਾਦਿਕ ਸਬ-ਸਟੇਸ਼ਨ ਦੀ ਮੁਰੰਮਤ ਕਾਰਨ, ਸਾਰੇ ਫੀਡਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹਿਣਗੇ। ਇਸ ਕਾਰਨ ਉਕਤ ਫੀਡਰਾਂ ਅਧੀਨ ਆਉਂਦੇ ਇਲਾਕੇ ਪਿੰੰਡ ਧਾਲੀਵਾਲ, ਗਾਖਲ, ਿਪੰਡ ਚੋਗਾਵਾਂ, ਪਿੰਡ ਸਹਿਜੰਗੀ, ਕੋਟ ਸਾਦਿਕ, ਕਾਲਾ ਸੰਘਾ ਰੋਡ, ਕਾਂਸ਼ੀ ਨਗਰ, ਗਰੀਨ ਐਵੀਨਿਊ, ਥਿੰਦ ਐਨਕਲੇਵ, ਈਸ਼ਵਰ ਕਲੋਨੀ, ਗੁਰੂ ਨਾਨਕ ਨਗਰ, ਬਸਤੀ ਸ਼ੇਖ, ਜੈਨਾ ਨਗਰ, ਦਸ਼ਮੇਸ਼ ਨਗਰ, ਗੁਰਮੇਹਰ ਐਨਕਲੇਵ, ਬਸਤੀ ਜਨਕਲੇਵ, ਰਾਜਕੁਮਾਰ ਐਨਕਲੇਵ, ਰਾਜਕੁਮਾਰ ਐਨਕਲੇਵ ਦਾਨਿਸ਼ਮੰਡਾ, ਚੋਪੜਾ ਕਲੋਨੀ ਅਤੇ ਆਸ-ਪਾਸ ਦੇ ਇਲਾਕੇ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।