Punjab News: ਪੰਜਾਬ 'ਚ 'ਆਪ' ਆਗੂ ਦੇ ਕਤਲ ਮਾਮਲੇ 'ਚ ਵੱਡਾ ਅਪਡੇਟ, ਇੱਕ ਹੋਰ CCTV ਫੁਟੇਜ ਆਈ ਸਾਹਮਣੇ! ਨੌਕਰ ਨੇ ਬਦਮਾਸ਼ਾਂ ਨਾਲ ਮਿਲ...
Jalandhar News: ਪੰਜਾਬ ਦੇ ਜ਼ਿਲ੍ਹੇ ਜਲੰਧਰ ਵਿੱਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਹੈ। ਦੱਸ ਦੇਈਏ ਕਿ ਗੋਲੀਆਂ ਮਾਰ ਕਤਲ ਕੀਤੇ 'ਆਪ' ਆਗੂ ਲੱਕੀ ਓਬਰਾਏ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਐਕਟਿਵਾ ਅਤੇ...

Jalandhar News: ਪੰਜਾਬ ਦੇ ਜ਼ਿਲ੍ਹੇ ਜਲੰਧਰ ਵਿੱਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਹੈ। ਦੱਸ ਦੇਈਏ ਕਿ ਗੋਲੀਆਂ ਮਾਰ ਕਤਲ ਕੀਤੇ 'ਆਪ' ਆਗੂ ਲੱਕੀ ਓਬਰਾਏ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਐਕਟਿਵਾ ਅਤੇ ਕ੍ਰੇਟਾ ਕਾਰ 'ਚ ਸਵਾਰ ਸ਼ੂਟਰ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ।
ਨੌਕਰ ਨੇ ਮੁਲਜ਼ਮਾਂ ਨਾਲ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿ ਲੱਕੀ ਦਾ ਨੌਕਰ ਸ਼ਿੰਗਰੀ ਕ੍ਰੇਟਾ ਕਾਰ ਚਲਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਲੱਕੀ ਦਾ ਨੌਕਰ ਸ਼ਿੰਗਰੀ ਨੇ ਰੇਕੀ ਕੀਤੀ ਸੀ ਅਤੇ ਮੁਲਜ਼ਮਾਂ ਨਾਲ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ। ਸ਼ਿੰਗਰੀ ਦੀ ਨਸ਼ੇ ਦਾ ਸੇਵਨ ਕਰਨ ਨੂੰ ਲੈ ਕੇ ਲੱਕੀ ਨੇ ਉਸ ਦੀ ਕੁੱਟਮਾਰ ਕੀਤੀ ਸੀ ਅਤੇ ਰੰਜਿਸ਼ ਕਾਰਨ ਸ਼ਿੰਗਰੀ ਨੇ ਦੋਸ਼ੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸੂਤਰਾਂ ਮੁਤਾਬਕ ਪੁਲਿਸ ਨੇ ਐਕਟਿਵਾ ਦੀ ਪਛਾਣ ਕਰ ਲਈ ਹੈ। ਜਦੋਂ ਪੁਲਸ ਨੇ ਐਕਟਿਵਾ 'ਤੇ ਅਪਰਾਧ ਕਰਨ ਆਏ ਮੁਲਜ਼ਮਾਂ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਐਕਟਿਵਾ ਸ਼ਿੰਗਰੀ ਦੀ ਸੀ।
ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ਹੋਇਆ ਨੌਕਰ
ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਦੋਸ਼ੀ ਮਿੱਠਾਪੁਰ ਵੱਲ ਭੱਜ ਗਿਆ। ਇਸ ਤੋਂ ਬਾਅਦ ਨੌਕਰ ਸ਼ਿੰਗਰੀ ਨੇ ਐਕਟਿਵਾ ਨੂੰ ਸੁੱਟ ਦਿੱਤਾ ਅਤੇ ਉਸ ਨੂੰ ਕ੍ਰੇਟਾ ਕਾਰ ਵਿੱਚ ਜਾਂਦੇ ਹੋਏ ਵੇਖਿਆ ਗਿਆ। ਹਾਲਾਂਕਿ ਪੁਲਿਸ ਨੂੰ ਅਜੇ ਤੱਕ ਐਕਟਿਵਾ ਬਰਾਮਦ ਨਹੀਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਮੁਤਾਬਕ ਜੋਗਾ ਫੋਲੜੀਵਾਲ ਨੇ ਸੋਨੂੰ ਖੱਤਰੀ ਦੇ ਗੈਂਗ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਲੱਕੀ ਦਾ ਨੌਕਰ ਘਟਨਾ ਤੋਂ ਬਾਅਦ ਤੋਂ ਹੀ ਲਾਪਤਾ ਹੈ। ਪੁਲਸ ਦਾ ਸ਼ੱਕ ਉਸ ਦੇ ਨੌਕਰ ਵੱਲ ਵੀ ਜਾਂਦਾ ਹੈ ਅਤੇ ਉਹ ਇਸ ਐਂਗਲ ਤੋਂ ਜਾਂਚ ਕਰ ਰਹੇ ਹਨ। ਪੁਲਿਸ ਨੇ ਨੌਕਰ ਨੂੰ ਕਈ ਕੈਮਰਿਆਂ ਵਿੱਚ ਵੇਖਿਆ ਹੈ। ਉਨ੍ਹਾਂ ਨੇ ਉਸ ਨੂੰ ਕ੍ਰੇਟਾ ਕਾਰ ਨਾਲ ਵੀ ਵੇਖਿਆ। ਜਦੋਂ ਉਨ੍ਹਾਂ ਨੇ ਕਾਰ ਮਾਲਕ ਦਾ ਪਤਾ ਲਗਾਇਆ ਤਾਂ ਇਹ ਸਪੱਸ਼ਟ ਹੋ ਗਿਆ ਕਿ ਕਾਰ ਡੀਲਰ ਕਾਲਰਾ ਦੀ ਸੀ, ਜੋ ਪਹਿਲਾਂ ਹੀ ਕਾਰ ਚੋਰੀ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਹੈ।
ਜਦੋਂ ਜੇਲ੍ਹ ਵਿੱਚ ਕਾਲੜਾ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੇ ਕਾਰ ਅਰੋੜਾ ਨੂੰ ਵੇਚ ਦਿੱਤੀ ਸੀ। ਜਦੋਂ ਪੁਲਿਸ ਅਰੋੜਾ ਕੋਲ ਪਹੁੰਚੀ ਤਾਂ ਇਹ ਖ਼ੁਲਾਸਾ ਹੋਇਆ ਕਿ ਅਰੋੜਾ ਨੇ ਬੈਂਕ ਲੋਨ ਲੈ ਕੇ ਕਾਰ ਖ਼ਰੀਦੀ ਸੀ ਪਰ ਪੈਸਿਆਂ ਦੀ ਲੋੜ ਸੀ, ਇਸ ਲਈ ਉਸ ਨੇ ਇਸ ਨੂੰ ਲੱਕੀ ਕੋਲ ਇਕ ਮਹੀਨੇ ਲਈ ਗਿਰਵੀ ਰੱਖ ਦਿੱਤਾ ਅਤੇ 2.40 ਲੱਖ ਰੁਪਏ ਉਧਾਰ ਲਏ। ਲੱਕੀ ਦੇ ਸਟਾਫ਼ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਨੌਕਰ ਨੇ ਕਾਰ ਲਈ ਸੀ। ਉਸ ਨੇ ਲੱਕੀ ਨੂੰ ਕਿਹਾ ਸੀ ਕਿ ਉਹ ਇਸ ਨੂੰ ਖ਼ੁਦ ਚਲਾਏਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਵਿੱਚ ਲੱਕੀ ਦਾ ਨੌਕਰ ਸ਼ੂਟਰ ਨਾਲ ਕਰੇਟਾ ਕਾਰ ਲੈ ਕੇ ਜਾ ਰਿਹਾ ਹੈ।























