Punjab News: ਦੁਬਈ ਭੇਜਣ ਦਾ ਸੁਫ਼ਨਾ ਦਿਖਾ ਕੇ ਕੁੜੀ ਨਾਲ ਜਬਰਜਨਾਹ, ਗੰਦੀ ਵੀਡੀਓ ਬਣਾ ਕੇ ਕੀਤੀ ਬਲੈਕਮੇਲ
ਪੀੜਤ ਕੁੜੀ ਦੀ ਵਾਰੁਣ ਨਾਲ ਜਾਣ-ਪਛਾਣ ਇੱਕ ਜਾਣੂ ਮਹਿਲਾ ਰਾਹੀਂ ਹੋਈ ਸੀ। ਉਸ ਮਹਿਲਾ ਨੇ ਦੱਸਿਆ ਸੀ ਕਿ ਵਾਰੁਣ ਕਈ ਕੁੜੀਆਂ ਨੂੰ ਦੁਬਈ 'ਚ ਨੌਕਰੀ ਦਿਲਵਾ ਚੁੱਕਿਆ ਹੈ। ਇਸ ਭਰੋਸੇ 'ਤੇ ਕੁੜੀ ਨੇ ਵਾਰੁਣ ਨਾਲ ਵਟਸਐਪ 'ਤੇ ਸੰਪਰਕ ਕੀਤਾ...

ਦੁਬਈ ਵਿੱਚ ਨੌਕਰੀ ਦਿਲਵਾਉਣ ਦਾ ਸੁਪਨਾ ਦਿਖਾ ਕੇ ਇੱਕ ਨੌਜਵਾਨ ਕੁੜੀ ਨਾਲ ਜਬਰਜਨਾਹ ਕਰਨ ਅਤੇ ਫਿਰ ਉਸਦੀ ਅਸ਼ਲੀਲ ਵੀਡੀਓ ਬਣਾਕੇ ਡਰਾਉਣ-ਧਮਕਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਵਰੁਣ ਕੁਮਾਰ ਨੋਏਡਾ ਦਾ ਰਹਿਣ ਵਾਲਾ ਹੈ ਅਤੇ ਆਪਣੇ ਆਪ ਨੂੰ ‘ਵੀ ਡ੍ਰੀਮ’ ਨਾਂ ਦੀ ਕੰਪਨੀ ਦਾ ਮਾਲਕ ਦੱਸਦਾ ਸੀ। ਉਹ ਔਰਤਾਂ ਨੂੰ ਦੁਬਈ ਭੇਜਣ ਦਾ ਦਾਅਵਾ ਕਰਦਾ ਸੀ। ਪੀੜਤ ਕੁੜੀ ਦੀ ਸ਼ਿਕਾਇਤ 'ਤੇ ਜਲੰਧਰ ਮਹਿਲਾ ਥਾਣਾ ਪੁਲਿਸ ਨੇ ਵਰੁਣ ਕੁਮਾਰ ਦੇ ਖਿਲਾਫ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਦੇ ਕੁਝ ਹੋਰ ਸਾਥੀ ਵੀ ਪੁਲਿਸ ਜਾਂਚ ਦੇ ਘੇਰੇ 'ਚ ਹਨ।
ਪੀੜਤ ਕੁੜੀ ਦੀ ਵਾਰੁਣ ਨਾਲ ਜਾਣ-ਪਛਾਣ ਇੱਕ ਜਾਣੂ ਮਹਿਲਾ ਰਾਹੀਂ ਹੋਈ ਸੀ। ਉਸ ਮਹਿਲਾ ਨੇ ਦੱਸਿਆ ਸੀ ਕਿ ਵਾਰੁਣ ਕਈ ਕੁੜੀਆਂ ਨੂੰ ਦੁਬਈ 'ਚ ਨੌਕਰੀ ਦਿਲਵਾ ਚੁੱਕਿਆ ਹੈ। ਇਸ ਭਰੋਸੇ 'ਤੇ ਕੁੜੀ ਨੇ ਵਾਰੁਣ ਨਾਲ ਵਟਸਐਪ 'ਤੇ ਸੰਪਰਕ ਕੀਤਾ। ਵਾਰੁਣ ਨੇ ਆਪਣੇ ਆਪ ਨੂੰ ਦੁਬਈ ਰਹਿਣ ਵਾਲਾ ਅਤੇ ਨੋਏਡਾ 'ਚ ਦਫ਼ਤਰ ਹੋਣ ਦਾ ਦਾਅਵਾ ਕੀਤਾ। ਨੌਕਰੀ ਅਤੇ ਵੀਜ਼ਾ ਲਗਵਾਉਣ ਦੇ ਨਾਂ 'ਤੇ ਉਸ ਨੇ ਆਧਾਰ ਕਾਰਡ, ਦਸਤਾਵੇਜ਼, ਫੋਟੋਆਂ ਅਤੇ ₹50,000 ਮੰਗੇ। ਜੁਲਾਈ 2024 ਦੇ ਪਹਿਲੇ ਹਫ਼ਤੇ 'ਚ ਵਾਰੁਣ ਭਾਰਤ ਆਇਆ ਅਤੇ ਜਲੰਧਰ ਦੇ ਇੱਕ ਹੋਟਲ ਦੇ ਬਾਹਰ ਇਹ ਸਾਰਾ ਸਮਾਨ ਅਤੇ ਪੈਸੇ ਲੈ ਲਏ।
ਕੁਝ ਦਿਨਾਂ ਬਾਅਦ ਵਾਰੁਣ ਨੇ ਕੁੜੀ ਨੂੰ ਦਸਤਾਵੇਜ਼ਾਂ 'ਤੇ ਹਸਤਾਖਰ ਕਰਵਾਉਣ ਦੇ ਬਹਾਨੇ ਫਿਰ ਮਿਲਣ ਲਈ ਬੁਲਾਇਆ। ਹੋਟਲ ਨੇੜੇ ਉਸ ਨੇ ਕੁੜੀ ਨੂੰ ਆਪਣੀ ਕਾਰ 'ਚ ਬਿਠਾ ਕੇ ਕੋਲਡ ਡ੍ਰਿੰਕ ਦਿੱਤੀ। ਕੁੜੀ ਦੇ ਮੁਤਾਬਕ, ਕੋਲਡ ਡ੍ਰਿੰਕ ਪੀਣ ਤੋਂ ਬਾਅਦ ਹੀ ਉਹ ਬੇਹੋਸ਼ ਹੋ ਗਈ। ਹੋਸ਼ ਆਉਣ 'ਤੇ ਉਸ ਨੇ ਆਪਣੇ ਆਪ ਨੂੰ ਇਕ ਸੁੰਨਸਾਨ ਜਗ੍ਹਾ 'ਤੇ ਬੇਹਾਲ ਹਾਲਤ ਵਿੱਚ ਪਾਇਆ। ਵਾਰੁਣ ਨੇ ਉਸ ਨੂੰ ਉਸ ਦੀ ਅਸ਼ਲੀਲ ਵੀਡੀਓ ਵਿਖਾਈ ਜੋ ਉਸ ਨੇ ਬੇਹੋਸ਼ੀ ਦੀ ਹਾਲਤ 'ਚ ਬਣਾਈ ਸੀ। ਫਿਰ ਉਸ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਕੁੜੀ ਨੂੰ ਜਬਰ ਨਾਲ ਅਪਣੀ ਗੱਲ ਮੰਨਣ ਤੇ ਉਸ ਨਾਲ ਸ਼ਾਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ। ਇਹ ਸਿਰਫ ਇਕ ਵਾਰੀ ਨਹੀਂ ਹੋਇਆ, ਵਾਰੁਣ ਨੇ ਜਲੰਧਰ, ਫਗਵਾੜਾ ਅਤੇ ਬੰਗਾ ਦੇ ਕਈ ਹੋਟਲਾਂ 'ਚ ਵੀ ਉਸ ਨਾਲ ਅਤੇ ਆਪਣੇ ਸਾਥੀਆਂ ਨਾਲ ਜਬਰਜਨਾਹ ਕਰਵਾਇਆ।
ਮਹਿਲਾ ਥਾਣਾ ਦੀ ਐਸ.ਆਈ. ਜੈਇੰਦਰ ਨੇ ਮੀਡੀਆ ਨੂੰ ਦੱਸਿਆ ਕਿ ਜਾਂਚ ਦੌਰਾਨ ਹੋਟਲਾਂ ਦੇ ਰਜਿਸਟਰ, ਕਰਮਚਾਰੀਆਂ ਦੇ ਬਿਆਨ ਅਤੇ ਹੋਰ ਜ਼ਰੂਰੀ ਸਬੂਤ ਇਕੱਠੇ ਕੀਤੇ ਗਏ ਹਨ। ਦੋਸ਼ੀ ਦੇ ਮੋਬਾਈਲ ਨੰਬਰ 'ਤੇ ਕਈ ਵਾਰੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਸਨੇ ਕਦੇ ਵੀ ਫੋਨ ਨਹੀਂ ਚੁੱਕਿਆ। ਫਿਲਹਾਲ ਦੋਸ਼ੀ ਵਰੁਣ ਕੁਮਾਰ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਪੁਲਿਸ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।






















