ਪੜਚੋਲ ਕਰੋ

Punjab News: ਸਾਬਕਾ ਮੰਤਰੀ ਕੇ.ਪੀ. ਦੇ ਪੁੱਤਰ ਰਿਚੀ ਕੇ.ਪੀ. ਦੀ ਮੌਤ ਮਾਮਲੇ 'ਚ ਨਵਾਂ ਮੋੜ, ਮੁੱਖ ਦੋਸ਼ੀ ਨੇ ਕੀਤਾ ਸਰੈਂਡਰ

ਜਲੰਧਰ ਦੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਦੇ ਇਕੱਲੇ ਪੁੱਤ ਰਿਚੀ ਕੇ.ਪੀ. ਦੀ ਸੜਕ ਹਾਦਸੇ ‘ਚ ਹੋਈ ਮੌਤ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਗੁਰਸ਼ਰਨ ਸਿੰਘ ਉਰਫ਼ ਪ੍ਰਿੰਸ ਨੇ....

ਜਲੰਧਰ ਦੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਦੇ ਇਕੱਲੇ ਪੁੱਤ ਰਿਚੀ ਕੇ.ਪੀ. ਦੀ ਸੜਕ ਹਾਦਸੇ ‘ਚ ਹੋਈ ਮੌਤ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਗੁਰਸ਼ਰਨ ਸਿੰਘ ਉਰਫ਼ ਪ੍ਰਿੰਸ ਨੇ ਮੰਗਲਵਾਰ ਯਾਨੀਕਿ 28 ਅਕਤੂਬਰ ਦੀ ਸ਼ਾਮ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਥਾਣਾ-6 ਦੀ ਪੁਲਿਸ ਨੇ ਉਸਨੂੰ ਅਦਾਲਤ ਪ੍ਰਾਂਗਣ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਉਸਦਾ ਦੋ ਦਿਨ ਦਾ ਰਿਮਾਂਡ ਲਿਆ ਹੈ।

ਇਸ ਤੋਂ ਪਹਿਲਾਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੋਸ਼ੀ ਪ੍ਰਿੰਸ ਦੀ ਅਗਾਊਂ ਜ਼ਮਾਨਤ ਅਰਜ਼ੀ (Anticipatory Bail Plea) ਖ਼ਾਰਜ ਕਰ ਦਿੱਤੀ ਸੀ। ਅਦਾਲਤ ਨੇ ਮੰਨਿਆ ਸੀ ਕਿ ਮਾਮਲਾ ਬਹੁਤ ਗੰਭੀਰ ਹੈ ਅਤੇ ਦੋਸ਼ੀ ਖ਼ਿਲਾਫ਼ ਲਾਪਰਵਾਹੀ ਨਾਲ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੇ ਪੱਕੇ ਸਬੂਤ ਹਨ। 13 ਸਤੰਬਰ ਤੋਂ ਦੋਸ਼ੀ ਫਰਾਰ ਸੀ। ਉਹ ਅਗਾਊਂ ਜ਼ਮਾਨਤ ਲਗਾ ਕੇ ਜੇਲ੍ਹ ਜਾਣ ਤੋਂ ਬਚਣਾ ਚਾਹੁੰਦਾ ਸੀ, ਪਰ ਅਦਾਲਤ ਨੇ ਉਸਦੀ ਜ਼ਮਾਨਤ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਉਸਨੇ ਸ਼ਾਮ ਦੇ ਵੇਲੇ ਖੁਦ ਅਦਾਲਤ ਵਿੱਚ ਹਾਜ਼ਰੀ ਲਗਾ ਦਿੱਤੀ।

ਕੀ ਸੀ ਪੂਰਾ ਮਾਮਲਾ?

ਇਹ ਹਾਦਸਾ ਸ਼ਨੀਵਾਰ ਰਾਤ, 13 ਸਤੰਬਰ 2025 ਨੂੰ ਕਰੀਬ 10:55 ਵਜੇ ਜਲੰਧਰ ਦੇ ਪੋਸ਼ ਇਲਾਕੇ ਮਾਡਲ ਟਾਊਨ ‘ਚ ਵਾਪਰਿਆ ਸੀ। ਰਿਚੀ ਕੇ.ਪੀ. (ਉਮਰ 36 ਸਾਲ) ਆਪਣੀ ਫਾਰਚੂਨਰ (Fortuner) ਕਾਰ ‘ਚ ਸਵਾਰ ਸਨ। ਸੀਸੀਟੀਵੀ ਫੁਟੇਜ ਅਤੇ ਚਸ਼ਮਦੀਦ ਗਵਾਹਾਂ ਅਨੁਸਾਰ, ਇੱਕ ਤੇਜ਼ ਰਫ਼ਤਾਰ ਕਰੇਟਾ (Creta) ਕਾਰ ਆਈ ਅਤੇ ਉਸਨੇ ਰਿਚੀ ਦੀ ਫਾਰਚੂਨਰ ਸਮੇਤ ਚਾਰ ਵਾਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਰਿਚੀ ਦੀ ਕਾਰ ਲਗਭਗ 180 ਡਿਗਰੀ ਘੁੰਮ ਗਈ।

ਰਿਚੀ ਨੂੰ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਫ੍ਰੈਕਚਰ ਅਤੇ ਸਿਰ ‘ਚ ਚੋਟਾਂ ਆਈਆਂ। ਰਾਹਗੀਰਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਹਾਦਸੇ ਵੇਲੇ ਕਰੇਟਾ ਕਾਰ ਦਾ ਚਾਲਕ ਗੁਰਸ਼ਰਨ ਸਿੰਘ ਉਰਫ਼ ਪ੍ਰਿੰਸ (ਜੋ ਸ਼ੇਖਾ ਬਾਜ਼ਾਰ ਦਾ ਵਪਾਰੀ ਹੈ) ਮੌਕੇ ਤੋਂ ਤੁਰੰਤ ਫਰਾਰ ਹੋ ਗਿਆ ਸੀ। ਪੁਲਿਸ ਨੇ ਕਾਰ ਦੀ ਨੰਬਰ ਪਲੇਟ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਉਸਦੀ ਪਛਾਣ ਕੀਤੀ ਸੀ।

ਇਸ ਹਾਦਸੇ ਵਿੱਚ ਹੋਰ ਦੋ ਕਾਰ ਸਵਾਰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ। ਰਿਚੀ ਦੇ ਮਿਤਰ ਕੁਲਦੀਪ ਦੀ ਪਤਨੀ ਦੇ ਬਿਆਨ ‘ਤੇ ਸਿਟੀ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਸੀ।

ਜਾਣੋ ਕੌਣ ਹੈ ਦੋਸ਼ੀ ਪ੍ਰਿੰਸ 

ਆਰੋਪੀ ਦੀ ਪਛਾਣ ਗੁਰਸ਼ਰਨ ਸਿੰਘ ਉਰਫ਼ ਪ੍ਰਿੰਸ ਵਜੋਂ ਹੋਈ ਹੈ, ਜੋ ਹਾਦਸੇ ਤੋਂ ਬਾਅਦ ਤੋਂ ਫਰਾਰ ਸੀ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਜ਼ਮਾਨਤ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਈ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ, ਆਰੋਪੀ ਪ੍ਰਿੰਸ ਨੇ ਮੰਗਲਵਾਰ ਨੂੰ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਦੋ ਦਿਨ ਦੇ ਰਿਮਾਂਡ ‘ਤੇ ਰੱਖਿਆ ਹੈ ਤਾਂ ਜੋ ਘਟਨਾ ਨਾਲ ਸੰਬੰਧਿਤ ਹੋਰ ਜਾਂਚ ਕੀਤੀ ਜਾ ਸਕੇ।

ਮੋਹਿੰਦਰ ਸਿੰਘ ਕੇ.ਪੀ. ਦਾ ਰਾਜਨੀਤਿਕ ਕਰੀਅਰ

ਮੋਹਿੰਦਰ ਸਿੰਘ ਕੇ.ਪੀ. ਦੂਜੀ ਪੀੜ੍ਹੀ ਦੇ ਰਾਜਨੀਤਿਕ ਨੇਤਾ ਹਨ। ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਕੇ.ਪੀ. ਵੀ ਪੰਜ ਵਾਰ ਵਿਧਾਇਕ ਰਹੇ ਸਨ, ਜਿਨ੍ਹਾਂ ਨੂੰ 1992 ਵਿੱਚ ਆਤੰਕਵਾਦੀਆਂ ਨੇ ਮਾਰ ਦਿੱਤਾ ਸੀ।
ਕੇ.ਪੀ. ਨੇ ਆਪਣੇ ਰਾਜਨੀਤਿਕ ਜੀਵਨ ਦਾ ਵੱਡਾ ਹਿੱਸਾ ਕਾਂਗਰਸ ਪਾਰਟੀ ਨਾਲ ਜੁੜੇ ਰਹਿ ਕੇ ਬਿਤਾਇਆ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਪੰਜਾਬ ਕਾਂਗਰਸ ਦੇ ਰਾਜ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਹਾਲ ਹੀ ਵਿੱਚ, ਅਪ੍ਰੈਲ 2024 ਵਿੱਚ, ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (SAD) ਵਿੱਚ ਸ਼ਾਮਲ ਹੋਏ ਸਨ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Jalandhar News: ਵਾਹਨ ਚਾਲਕਾਂ ਲਈ ਖੜ੍ਹੀ ਹੋਈ ਮੁਸੀਬਤ, ਜਲੰਧਰ ਦਾ ਇਹ ਫਾਟਕ ਸੋਮਵਾਰ ਤੱਕ ਰਹੇਗਾ ਬੰਦ; ਦਿਓ ਧਿਆਨ...
ਵਾਹਨ ਚਾਲਕਾਂ ਲਈ ਖੜ੍ਹੀ ਹੋਈ ਮੁਸੀਬਤ, ਜਲੰਧਰ ਦਾ ਇਹ ਫਾਟਕ ਸੋਮਵਾਰ ਤੱਕ ਰਹੇਗਾ ਬੰਦ; ਦਿਓ ਧਿਆਨ...
Punjab Weather Today: ਦਸੰਬਰ 'ਚ ਠੰਡ ਦਾ ਕਹਿਰ! ਵੈਸਟਰਨ ਡਿਸਟਰਬੈਂਸ ਤੇ ਲਾ-ਨੀਨਾ ਦੇ ਅਸਰ ਨਾਲ ਇੱਕ ਦਮ ਵਧੇਗੀ ਸਰਦੀ, ਪੰਜਾਬ 'ਚ ਠੰਡ ਦਾ ਅਲਰਟ!
Punjab Weather Today: ਦਸੰਬਰ 'ਚ ਠੰਡ ਦਾ ਕਹਿਰ! ਵੈਸਟਰਨ ਡਿਸਟਰਬੈਂਸ ਤੇ ਲਾ-ਨੀਨਾ ਦੇ ਅਸਰ ਨਾਲ ਇੱਕ ਦਮ ਵਧੇਗੀ ਸਰਦੀ, ਪੰਜਾਬ 'ਚ ਠੰਡ ਦਾ ਅਲਰਟ!
ਪੰਜਾਬ 'ਚ ਸਾਬਕਾ ਸਰਪੰਚ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ, ਹਸਪਤਾਲ 'ਚ ਤੋੜਿਆ ਦਮ, ਇਲਾਕੇ 'ਚ ਸੋਗ ਦੀ ਲਹਿਰ
ਪੰਜਾਬ 'ਚ ਸਾਬਕਾ ਸਰਪੰਚ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ, ਹਸਪਤਾਲ 'ਚ ਤੋੜਿਆ ਦਮ, ਇਲਾਕੇ 'ਚ ਸੋਗ ਦੀ ਲਹਿਰ
Holiday: DC ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਸਮੇਤ ਇਹ ਅਦਾਰੇ ਰਹਿਣਗੇ ਬੰਦ, ਪੰਜਾਬ ਯੂਨੀਵਰਸਿਟੀ ਵੱਲੋਂ 2 ਦਿਨ ਦੀ ਛੁੱਟੀ ਦਾ ਐਲਾਨ
Holiday: DC ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਸਮੇਤ ਇਹ ਅਦਾਰੇ ਰਹਿਣਗੇ ਬੰਦ, ਪੰਜਾਬ ਯੂਨੀਵਰਸਿਟੀ ਵੱਲੋਂ 2 ਦਿਨ ਦੀ ਛੁੱਟੀ ਦਾ ਐਲਾਨ
Advertisement

ਵੀਡੀਓਜ਼

ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
ਦਿਲਜੀਤ ਵੱਲ ਸੁੱਟੀ ਐਨਕ , ਦੋਸਾਂਝਾਵਾਲੇ ਨੇ ਦੇ ਦਿੱਤੀ ਘੈਂਟ ਸਲਾਹ
ਚੰਨੀ ਦਾ ਕੇਂਦਰ ਤੇ ਹਮਲਾ , ਪੰਜਾਬ ਤੋਂ PU ਨੂੰ ਵੱਖ ਕਰਨ ਦੀ ਹੈ ਸਾਜਿਸ਼
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News: ਵਾਹਨ ਚਾਲਕਾਂ ਲਈ ਖੜ੍ਹੀ ਹੋਈ ਮੁਸੀਬਤ, ਜਲੰਧਰ ਦਾ ਇਹ ਫਾਟਕ ਸੋਮਵਾਰ ਤੱਕ ਰਹੇਗਾ ਬੰਦ; ਦਿਓ ਧਿਆਨ...
ਵਾਹਨ ਚਾਲਕਾਂ ਲਈ ਖੜ੍ਹੀ ਹੋਈ ਮੁਸੀਬਤ, ਜਲੰਧਰ ਦਾ ਇਹ ਫਾਟਕ ਸੋਮਵਾਰ ਤੱਕ ਰਹੇਗਾ ਬੰਦ; ਦਿਓ ਧਿਆਨ...
Punjab Weather Today: ਦਸੰਬਰ 'ਚ ਠੰਡ ਦਾ ਕਹਿਰ! ਵੈਸਟਰਨ ਡਿਸਟਰਬੈਂਸ ਤੇ ਲਾ-ਨੀਨਾ ਦੇ ਅਸਰ ਨਾਲ ਇੱਕ ਦਮ ਵਧੇਗੀ ਸਰਦੀ, ਪੰਜਾਬ 'ਚ ਠੰਡ ਦਾ ਅਲਰਟ!
Punjab Weather Today: ਦਸੰਬਰ 'ਚ ਠੰਡ ਦਾ ਕਹਿਰ! ਵੈਸਟਰਨ ਡਿਸਟਰਬੈਂਸ ਤੇ ਲਾ-ਨੀਨਾ ਦੇ ਅਸਰ ਨਾਲ ਇੱਕ ਦਮ ਵਧੇਗੀ ਸਰਦੀ, ਪੰਜਾਬ 'ਚ ਠੰਡ ਦਾ ਅਲਰਟ!
ਪੰਜਾਬ 'ਚ ਸਾਬਕਾ ਸਰਪੰਚ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ, ਹਸਪਤਾਲ 'ਚ ਤੋੜਿਆ ਦਮ, ਇਲਾਕੇ 'ਚ ਸੋਗ ਦੀ ਲਹਿਰ
ਪੰਜਾਬ 'ਚ ਸਾਬਕਾ ਸਰਪੰਚ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ, ਹਸਪਤਾਲ 'ਚ ਤੋੜਿਆ ਦਮ, ਇਲਾਕੇ 'ਚ ਸੋਗ ਦੀ ਲਹਿਰ
Holiday: DC ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਸਮੇਤ ਇਹ ਅਦਾਰੇ ਰਹਿਣਗੇ ਬੰਦ, ਪੰਜਾਬ ਯੂਨੀਵਰਸਿਟੀ ਵੱਲੋਂ 2 ਦਿਨ ਦੀ ਛੁੱਟੀ ਦਾ ਐਲਾਨ
Holiday: DC ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਸਮੇਤ ਇਹ ਅਦਾਰੇ ਰਹਿਣਗੇ ਬੰਦ, ਪੰਜਾਬ ਯੂਨੀਵਰਸਿਟੀ ਵੱਲੋਂ 2 ਦਿਨ ਦੀ ਛੁੱਟੀ ਦਾ ਐਲਾਨ
Punjab News: ਐਤਵਾਰ ਨੂੰ ਪੰਜਾਬ ਦੇ ਇਨ੍ਹਾਂ ਖੇਤਰਾਂ 'ਚ ਬਿਜਲੀ ਬੰਦ, 5 ਘੰਟੇ ਰਹੇਗੀ ਬੱਤੀ ਗੁੱਲ
Punjab News: ਐਤਵਾਰ ਨੂੰ ਪੰਜਾਬ ਦੇ ਇਨ੍ਹਾਂ ਖੇਤਰਾਂ 'ਚ ਬਿਜਲੀ ਬੰਦ, 5 ਘੰਟੇ ਰਹੇਗੀ ਬੱਤੀ ਗੁੱਲ
Punjab News: ਸਾਬਕਾ ਵਿਧਾਇਕ ਦਾ ਦੇਹਾਂਤ, ਰਾਜਨੀਤਿਕ ਜਗਤ 'ਚ ਸੋਗ ਦੀ ਲਹਿਰ, ਪੰਜਾਬ ਕਾਂਗਰਸ ਨੇ ਰੋਡ ਸ਼ੋਅ ਕੀਤਾ ਰੱਦ
Punjab News: ਸਾਬਕਾ ਵਿਧਾਇਕ ਦਾ ਦੇਹਾਂਤ, ਰਾਜਨੀਤਿਕ ਜਗਤ 'ਚ ਸੋਗ ਦੀ ਲਹਿਰ, ਪੰਜਾਬ ਕਾਂਗਰਸ ਨੇ ਰੋਡ ਸ਼ੋਅ ਕੀਤਾ ਰੱਦ
Punjab News: ਪੰਜਾਬ 'ਚ ਇੰਨੇ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, ਵੋਟਰਾਂ ਨੂੰ ਭਰਮਾਉਣ ਤੋਂ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ; ਨਾ ਮੰਨਣ 'ਤੇ...
ਪੰਜਾਬ 'ਚ ਇੰਨੇ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, ਵੋਟਰਾਂ ਨੂੰ ਭਰਮਾਉਣ ਤੋਂ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ; ਨਾ ਮੰਨਣ 'ਤੇ...
Punjab News: ਜ਼ਿਮਣੀ ਚੋਣ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੱਡੀ ਕਾਰਵਾਈ, ਤਰਨਤਾਰਨ ਦੀ SSP ਮੁਅੱਤਲ, ਹੁਣ ਇਸ ਅਧਿਕਾਰੀ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
Punjab News: ਜ਼ਿਮਣੀ ਚੋਣ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੱਡੀ ਕਾਰਵਾਈ, ਤਰਨਤਾਰਨ ਦੀ SSP ਮੁਅੱਤਲ, ਹੁਣ ਇਸ ਅਧਿਕਾਰੀ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
Embed widget